Uncategorized

ਪਟਾਖਾ ਮੁਕਤ ਗਰੀਨ ਦੀਵਾਲੀ ਮਨਾ ਕੇ ਪ੍ਰਦੂਸ਼ਨ ਨੂੰ ਕੰਟਰੋਲ ਕਰਨ ਵਿਚ ਸਹਿਯੋਗ ਕਰਨ ਫਗਵਾੜਾ ਵਾਸੀ – ਤੁਲਸੀ ਰਾਮ ਖੋਸਲਾ

ਕਾਂਗਰਸ ਆਗੂਆਂ ਨੇ ਘਰਾਂ ਵਿਚ ਬੂਟੇ ਲਗਾਉਣ ਦੀ ਵੀ ਕੀਤੀ ਅਪੀਲ

ਫਗਵਾੜਾ 25 ਅਕਤੂਬਰ (  ਨਵੋਦਿਤ ਸ਼ਰਮਾ         ) ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਹਲਕੇ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਕਾਂਗਰਸ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਹਰਮਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ, ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਪਾਰਟੀ ਦੇ ਵਾਇਸ ਪ੍ਰਧਾਨ ਫਗਵਾੜਾ ਤੁਲਸੀ ਰਾਮ ਖੋਸਲਾ ਨੇ ਕੀਤੀ। ਮੀਟਿੰਗ ਦੌਰਾਨ ਤੁਲਸੀ ਰਾਮ ਖੋਸਲਾ ਤੋਂ ਇਲਾਵਾ ਵਾਈਸ ਪ੍ਰਧਾਨ ਸੰਜੀਵ ਸ਼ਰਮਾ ਟੀਟੂ ਨੇ ਸਮੂਹ ਹਾਜਰੀਨ ਅਤੇ ਫਗਵਾੜਾ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਰੇ ਭਾਰਤ ਵਾਸੀਆ ਦਾ ਸਾਂਝਾ ਤਿਉਹਾਰ ਹੈ, ਜੋ ਬੜੀ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ ਅਤੇ ਹਰ ਭਾਰਤੀ ਆਪਣੇ ਘਰ ਵਿਚ ਦੀਪ ਮਾਲਾ ਕਰਦਾ ਹੈ ਤੇ ਮਿਠਾਈਆਂ ਅਤੇ ਉਪਹਾਰਾਂ ਦਾ ਅਦਾਨ-ਪ੍ਰਦਾਨ ਕਰਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ। ਘਰਾਂ ਨੂੰ ਸੁੰਦਰ ਸਜਾਵਟੀ ਵਸਤੁਆਂ ਦੇ ਨਾਲ ਸਜਾਇਆ ਜਾਂਦਾ ਹੈ। ਦੀਵਾਲੀ ਦੀ ਰਾਤ ਨੂੰ ਪਟਾਕੇ ਚਲਾਉਣ ਦਾ ਵੀ ਪ੍ਰਚਲਨ ਹੈ ਪਰ ਅਜੋਕੇ ਸਮੇਂ ਵਿਚ ਵੱਧਦੇ ਪ੍ਰਦੂਸ਼ਨ ਨੂੰ ਦੇਖਦੇ ਹੋਏ ਪਟਾਕਾ ਮੁਕਤ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਦੂਸ਼ਿਤ ਨਾ ਹੋਵੇ। ਉਕਕਤ ਆਗੂਆਂ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਭਿਆਨਕ ਬਿਮਾਰੀਆ ਪੈਦਾ ਹੁੰਦੀਆ ਹਨ ਅਤੇ ਹਾਦਸੇ ਵੀ ਵਾਪਰ ਜਾਂਦੇ ਹਨ ਜੋ ਕਈ ਵਾਰ ਜਾਨਲੇਵਾ ਸਾਬਤ ਹੁੰਦੇਅ ਹਨ। ਮੀਟਿੰਗ ਦੌਰਾਨ ਸਾਬਕਾ ਕੌਸਲਰ, ਸੀਤਾ ਦੇਵੀ, ਮੀਨਾਕਸ਼ੀ ਵਰਮਾ, ਸ਼ਮੀ ਨਿਸਚਲ, ਜਤਿੰਦਰ ਕੌਰ, ਗੁਰਦੀਪ ਕੌਰ, ਪਿੰਕੀ ਮੈਡਮ, ਮੋਨਿਕਾ ਆਦਿ ਨੇ ਸਮੂਹ ਫਗਵਾੜਾ ਵਾਸੀਆ ਨੂੰ ਅਪੀਲ ਕੀਤੀ ਕਿ ਗਰੀਨ ਦੀਵਾਲੀ ਮਨਾਈ ਜਾਵੇ ਅਤੇ ਹਰ ਘਰ ਬੂਟਾ ਲਗਾਇਆ ਜਾਵੇ। ਜੇਕਰ ਘਰ ਵਿਚ ਜਗਾ ਨਹੀ ਤਾਂ ਸੜਕ ਤੇ ਬੂਟਾ ਲਗਾ ਕੇ ਦੀਵਾਲੀ ਦੀ ਯਾਦਗਾਰ ਬਣਾਇਆ ਜਾਵੇ। ਡਾ: ਰਮਨ ਸ਼ਰਮਾ, ਡਾ: ਦਰਸਨ ਕਟਾਰੀਆ, ਗੁਰਦਿਆਲ ਸਿੰਘ, ਅਮ੍ਰਿਤ ਕੁਮਾਰ, ਲੈਂਬਰ ਰਾਮ, ਹਰਵਿੰਦਰ ਸਿੰਘ, ਹਰਵਿੰਦਰ ਬਹਿਲ ਆਦਿ ਨੇ ਵੀ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਸੁੱਭ ਇੱਛਾਵਾਂ ਦਿੰਦੇ ਹੋਏ ਪੁਰਜੋਰ ਅਪੀਲ ਕੀਤੀ ਕਿ ਆਪਣੇ ਬੱਚਿਆ ਨੂੰ ਜਿਆਦਾ ਪ੍ਰਦੁਸ਼ਣ ਵਾਲੇ ਪਟਾਕੇ ਨਾ ਚਲਾਉਣ ਦਿੱਤੇ ਜਾਣ। ਤੁਲਸੀ ਰਾਮ ਖੋਸਲਾ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਸ਼ਹਿਰ ਵਿਚ ਦੀਵਾਲੀ ਮੋਕੇ ਨਕਲੀ ਮਿਠਾਈਆ ਅਤੇ ਪ੍ਰਦਸ਼ਣ ਰਹਿਤ ਗਰੀਨ ਦਵਾਲੀ ਮਨਾਉਣ ਲਈ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ। ਤਾਂ ਜੋ ਨਕਲੀ ਮਿਠਾਈਆ ਅਤੇ ਪ੍ਰਦੁਸ਼ਤ ਪਟਾਕਿਆਂ ਦੀ ਵਿਕਰੀ ਨੂੰ ਨੱਥ ਪਾਈ ਜਾ ਸਕੇ । ਇਸ ਮੌਕੇ ਯੋਗੇਸ਼ ਕੌਲ, ਜੋਗਾ ਰਾਮ ਅਤੇ ਨੌਹਰੀਆ ਸਮੇਤ ਹੋਰ ਸੀਨੀਅਰ ਕਾਂਗਰਸ ਆਗੂ ਹਾਜਰ ਸਨ। ਮੀਟਿੰਗ ਦੇ ਅਖੀਰ ਵਿਚ ਰਿਟਾ. ਪ੍ਰੋਫੈਸਰ ਹਰਭਜਨ ਸਿੰਘ ਨੇ ਸਮੂਹ ਕਾਂਗਰਸ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੀਵਾਲੀ ਅਤੇ ਭਗਵਾਨ ਵਿਸ਼ਵਕਰਮਾ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ।

Related Articles

Leave a Reply

Your email address will not be published. Required fields are marked *

Check Also
Close
Back to top button