ਸਥਾਨਕ ਖਬਰ

ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਸਿਲਾਈ ਸੈਂਟਰ ਦੀਆਂ ਔਰਤਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਵੰਡੇ ਸੂਟ

ਡਾ. ਐਸ.ਐਲ. ਕੈਲੇ ਨੇ ਦੀਵਾਲੀ ਦੀ ਵਧਾਈ ਦਿੱਤੀ

ਫਗਵਾੜਾ ( ਨਵੋਦਿਤ ਸ਼ਰਮਾ        ) ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਭੈਣ ਕਾਂਤਾ ਸ਼ਰਮਾ ਦੀ ਦੇਖ-ਰੇਖ ਹੇਠ ਸਥਾਨਕ ਖੇੜਾ ਰੋਡ ’ਤੇ ਚੱਲ ਰਹੇ ਸਿਲਾਈ ਸੈਂਟਰ ’ਚ ਸਿਖਲਾਈ ਲੈ ਰਹੀਆਂ ਔਰਤਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਉਨ੍ਹਾਂ ਵੱਲੋਂ ਤਿਆਰ ਕੀਤੇ ਕੱਪੜੇ ਦੇ ਸੂਟ ਭੇਟ ਕੀਤੇ ਗਏ। ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾਮਿੱਤਰ ਸ਼ਰਮਾ ਦੀ ਪ੍ਰਧਾਨਗੀ ਹੇਠ ਅਤੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਡਾ. ਐਸ.ਐਲ. ਕੈਲੇ ਨੇ ਸਾਰਿਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਭਗਵਾਨ ਵਿਸ਼ਵਕਰਮਾ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਚਰਿੱਤਰ ’ਤੇ ਵੀ ਚਾਨਣਾ ਪਾਇਆ ਅਤੇ ਦੀਵਾਲੀ ਦੇ ਮਹੱਤਵ ਬਾਰੇ ਦੱਸਿਆ ਰਘਬੋਤਰਾ ਨੇ ਦੱਸਿਆ ਕਿ ਸਿਲਾਈ ਸੈਂਟਰ ਦੀਆਂ ਪੰਦਰਾਂ ਔਰਤਾਂ ਨੂੰ ਸੂਟ ਗਿਫਟ ਕੀਤੇ ਗਏ ਹਨ, ਜੋ ਉਨ੍ਹਾਂ ਵੱਲੋਂ ਸਿਖਲਾਈ ਦੌਰਾਨ ਤਿਆਰ ਕੀਤੇ ਗਏ ਸਨ। ਸੈਂਟਰ ਹੈੱਡ ਪਵਨਜੀਤ ਕੌਰ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਵੰਦਨਾ ਸ਼ਰਮਾ, ਬ੍ਰਿਜ ਭੂਸ਼ਣ, ਵਿਜੇ ਕੁਮਾਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button