ਪ੍ਰਿਤਪਾਲ ਕੌਰ ਤੁਲੀ ਦੇ ਯਤਨਾਂ ਸਦਕਾ ਪ੍ਰੀਤ ਨਗਰ ‘ਚ ਉਸਾਰੀ ਅਧੀਨ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਜਾਰੀ ਹੋਈ 7 ਲੱਖ ਦੀ ਗ੍ਰਾਂਟ
* ਦੂਸਰੀ ਕਿਸ਼ਤ ਜਾਰੀ ਕਰਵਾਉਣ ਲਈ ਜੋਗਿੰਦਰ ਮਾਨ ਦਾ ਕੀਤਾ ਧੰਨਵਾਦ
ਫਗਵਾੜਾ 25 ਅਕਤੂਬਰ ( ਨਵੋਦਿਤ/ਸੁਸ਼ੀਲ ਸ਼ਰਮਾ ) ਆਮ ਆਦਮੀ ਪਾਰਟੀ ਦੀ ਨਿਧੜਕ ਮਹਿਲਾ ਆਗੂ ਪ੍ਰਿਤਪਾਲ ਕੌਰ ਤੁਲੀ ਦੇ ਯਤਨਾਂ ਸਦਕਾ ਮੁਹੱਲਾ ਪ੍ਰੀਤ ਨਗਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਉਸਾਰੀ ਅਧੀਨ ਇਮਾਰਤ ਨੂੰ ਸਰਕਾਰ ਵਲੋਂ ਸੱਤ ਲੱਖ ਰੁਪਏ ਦੀ ਦੂਸਰੀ ਕਿਸ਼ਤ ਜਾਰੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਪ੍ਰਿਤਪਾਲ ਕੌਰ ਤੁਲੀ ਨੇ ਦੱਸਿਆ ਕਿ ਇਹ ਸਕੂਲ ਸਨਾਤਨ ਧਰਮ ਸ਼ਿਵ ਮੰਦਿਰ ਭਗਤਪੁਰਾ ਵਿੱਚ ਕਰੀਬ ਤੀਹ ਸਾਲਾਂ ਤੋਂ ਚਲਾਇਆ ਜਾ ਰਿਹਾ ਸੀ। ਪਰ ਥਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ। ਜਿਸ ਤੋਂ ਬਾਅਦ ਇਕ ਐਨ.ਆਰ.ਆਈ. ਨੇ ਸਕੂਲ ਲਈ ਕਰੀਬ ਪੰਦਰਾਂ ਮਰਲੇ ਜ਼ਮੀਨ ਦਾਨ ਕੀਤੀ ਸੀ ਅਤੇ ਮੰਦਿਰ ਦੀ ਕਮੇਟੀ ਨੇ ਵੀ ਰਜਿਸਟਰੀ ਸਕੂਲ ਦੇ ਨਾਂ ਕਰਵਾ ਦਿੱਤੀ। ਜਗਾ ਦਾ ਪ੍ਰਬੰਧ ਹੋਣ ‘ਤੇ ਭਗਵੰਤ ਮਾਨ ਸਰਕਾਰ ਵਲੋਂ ਪਹਿਲੀ ਕਿਸ਼ਤ ਦੇ ਰੂਪ ਵਿਚ 8 ਲੱਖ ਰੁਪਏ ਦੀ ਗ੍ਰਾਂਟ ਬੀਤੇ ਸਾਲ ਦਸੰਬਰ ਮਹੀਨੇ ਵਿਚ ਜਾਰੀ ਕੀਤੀ ਸੀ। ਜਿਸ ਨਾਲ ਸਕੂਲ ਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ। ਹੁਣ ਦੂਸਰੀ ਕਿਸ਼ਤ ਦੇ ਪੈਸਿਆਂ ਨਾਲ ਉਸਾਰੇ ਗਏ ਕਮਰਿਆਂ ਦੀ ਤਿਆਰੀ ਅਤੇ ਹੋਰ ਕੰਮ ਕਰਵਾਏ ਜਾਣਗੇ। ਉਨ੍ਹਾਂ ਨੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਦਾ ਖਾਸ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਦੀ ਆਪਣੀ ਇਮਾਰਤ ਹੋਣ ਨਾਲ ਬੱਚਿਆਂ ਦਾ ਭਵਿੱਖ ਉਜਵਲ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਸਕੂਲ ਵਿੱਚ ਪੋਲਿੰਗ ਸੈਂਟਰ ਵੀ ਬਣਾਏ ਜਾਣਗੇ। ਜਿਸ ਨਾਲ ਇਲਾਕਾ ਵਾਸੀਆਂ ਨੂੰ ਵੋਟ ਪਾਉਣ ਲਈ ਦੂਰ ਨਹੀਂ ਜਾਣਾ ਪਵੇਗਾ।