ਰਾਜਨੀਤੀ

ਜੋਗਿੰਦਰ ਸਿੰਘ ਮਾਨ ਨੇ ਕਰੀਬ 1.75 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਸ਼ਹਿਰ ਦਾ ਵਿਕਾਸ

ਵਿਕਾਸ ਦੀ ਅਸਲ ਤਸਵੀਰ ਕਾਰਪੋਰੇਸ਼ਨ ਚੋਣਾਂ ਤੋਂ ਬਾਅਦ - ਹਰਜੀ ਮਾਨ

ਫਗਵਾੜਾ 22 ਨਵੰਬਰ (  ਨਵੋਦਿਤ ਸ਼ਰਮਾ         ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸ਼ਹਿਰੀ ਵਿਕਾਸ ਦੇ ਟੀਚੇ ਨੂੰ ਰਫਤਾਰ ਦਿੰਦਿਆਂ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸ਼ਹਿਰ ਦੇ ਮੁਹੱਲਾ ਰਣਜੀਤ ਨਗਰ. ਸਾਹਿਬਜਾਦਾ ਅਜੀਤ ਸਿੰਘ ਨਗਰ, ਫਰੈਂਡਸ ਕਲੋਨੀ, ਅਰਬਨ ਸਟੇਟ, ਪ੍ਰੀਤਮ ਨਗਰ, ਗੁਰੂ ਨਾਨਕ ਇਨਕਲੇਵ ਅਤੇ ਪ੍ਰੇਮਪੁਰਾ ਵਿਖੇ ਵੱਖ-ਵੱਖ ਵਿਕਾਸ ਦੇ ਕਾਰਜਾਂ ਦੀ ਰਸਮੀ ਰਿਬਨ ਕੱਟ ਕੇ ਸ਼ੁਰੂਆਤ ਕਰਵਾਈ। ਉਹਨਾਂ ਦੇ ਨਾਲ ਹਰਨੂਰ ਸਿੰਘ ਮਾਨ ਸਪੋਕਸ ਪਰਸਨ ਪੰਜਾਬ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਰਣਜੀਤ ਨਗਰ ਵਿਖੇ 29 ਲੱਖ ਦੀ ਲਾਗਤ ਨਾਲ,  ਐਸ.ਏ.ਐਸ ਨਗਰ ਵਿਖੇ 33.5 ਲੱਖ ਦੀ ਲਾਗਤ ਨਾਲ, ਫਰੈਂਡਸ ਕਲੋਨੀ ਵਿਖੇ 9.45 ਲੱਖ, ਅਰਬਨ ਸਟੇਟ ਵਿਖੇ 15.51 ਲੱਖ, ਪ੍ਰੀਤਮ ਨਗਰ ਵਿਖੇ 16 ਲੱਖ, ਉਂਕਾਰ ਨਗਰ ‘ਚ 29.17 ਲੱਖ, ਗੁਰੂ ਨਾਨਕ ਇੰਕਲੇਵ 28.48 ਲੱਖ ਅਤੇ ਰਾਮਪੁਰਾ  ਮੁੱਹਲਾ ਵਿੱਚ 14.33 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿਕਾਸ ਕਾਰਜਾਂ ਉੱਪਰ ਕੁੱਲ 1 ਕਰੋੜ 75 ਲੱਖ 44 ਹਜਾਰ ਰੁਪਏ ਦੇ ਕਰੀਬ ਰਕਮ ਖਰਚ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੇ ਹਰੇਕ ਵਾਰਡ ਅਤੇ ਹਰੇਕ ਮੁਹੱਲੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਹਰਜੀ ਮਾਨ ਨੇ ਪੂਰੇ ਜੋਸ਼ ਵਿਚ ਕਿਹਾ ਕਿ ਇਹ ਤਾਂ ਸਿਰਫ ਟਰੇਲਰ ਹੈ, ਵਿਕਾਸ ਦੀ ਅਸਲ ਫਿਲਮ ਤਾਂ ਕਾਰਪੋਰੇਸ਼ਨ ਚੋਣਾਂ ਤੋਂ ਬਾਅਦ ਫਗਵਾੜਾ ‘ਚ ‘ਆਪ’ ਪਾਰਟੀ ਦੀ ਵਜਾਰਤ ਬਣਨ ਤੋਂ ਬਾਅਦ ਨਜ਼ਰ ਆਵੇਗੀ। ਉਹਨਾਂ ਸਮੂਹ ਨੌਜਵਾਨ ਆਪ ਆਗੂਆਂ ਨੂੰ ਕਾਰਪੋਰੇਸ਼ਨ ਚੋਣਾਂ ਦੀ ਤਿਆਰੀ ਲਈ ਲਾਮਬੰਦ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਅਤੇ ਕਿਹਾ ਕਿ ਸੰਭਾਵੀ ਤੌਰ ਤੇ 25 ਨਵੰਬਰ ਤੋਂ ਬਾਅਦ ਕਾਰਪੋਰੇਸ਼ਨ ਚੋਣਾਂ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵਲੋਂ ਜਾਰੀ ਕਰ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ, ਧਰਮਵੀਰ ਸੇਠੀ, ਗੁਰਦੀਪ ਸਿੰਘ ਤੁਲੀ ਕੋਆਰਡੀਨੇਟਰ ਵਪਾਰ ਸੈੱਲ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਵਿਜੇ ਬਸੰਤ ਨਗਰ, ਹਰਪ੍ਰੀਤ ਭੋਗਲ, ਪਰਮਜੀਤ ਧਰਮਸੋਤ, ਮਨਪ੍ਰੀਤ ਸਿੰਘ, ਕੇਸ਼ੀ ਗੰਡਵਾ, ਰਵੀ ਕੁਮਾਰ ਮੰਤਰੀ, ਸੁਖਦੇਵ ਸਿੰਘ ਲੱਲ, ਬਲਬੀਰ ਠਾਕੁਰ ਬਲਾਕ ਪ੍ਰਧਾਨ, ਰਾਜਾ ਕੋਲਸਰ ਬਲਾਕ ਪ੍ਰਧਾਨ, ਅਮਰਜੀਤ ਕੌਰ, ਅਮਨਦੀਪ ਕੌਰ, ਰਜਿੰਦਰ ਕੌਰ, ਮਨਜੀਤ ਕੌਰ,  ਕੰਵਰਪਾਲ ਸਿੰਘ ਜੇ.ਈ ਸਮੇਤ ਹੋਰ ਪਤਵੰਤੇ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button