ਪ੍ਰਮੁੱਖ ਖਬਰਾਂ
ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਕਰਵਾਇਆ ਮੈਗਾ ਪ੍ਰੋਜੈਕਟ
ਮਾਸਿਕ ਪੈਨਸ਼ਨ ਵੰਡ ਦੇ ਨਾਲ ਖੂਨਦਾਨ ਤੇ ਸ਼ੂਗਰ ਚੈੱਕਅਪ ਕੈਂਪ ਵੀ ਲਗਾਇਆ ਐਨ.ਆਰ.ਆਈ. ਸ਼ਰਮਾ ਪਰਿਵਾਰ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ (ਨਵੋਦਿਤ ਸ਼ਰਮਾ ) ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਹੋਟਲ ਰੀਜੈਂਟਾ ਜੀ.ਟੀ ਰੋਡ ਫਗਵਾੜਾ ਵਿਖੇ ਇੱਕ ਮੈਗਾ ਪ੍ਰੋਜੈਕਟ ਸਮਾਗਮ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਲਾਇਨ ਜੁਗਲ ਬਵੇਜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ 17ਵੀਂ ਮਾਸਿਕ ਪੈਨਸ਼ਨ ਵੰਡ ਤੋਂ ਇਲਾਵਾ ਸ਼ੂਗਰ ਚੈੱਕਅਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਹਮੇਸ਼ਾ ਦੀ ਤਰ੍ਹਾਂ ਲੋੜਵੰਦ ਔਰਤਾਂ ਨੂੰ ਪੈਨਸ਼ਨ ਦੇ ਨਾਲ ਆਟੇ ਦੀ ਥੈਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਯੂ.ਕੇ ਤੋਂ ਪਰਵਾਸੀ ਭਾਰਤੀ ਸ੍ਰੀਮਤੀ ਪਰਵੀਨ ਸ਼ਰਮਾ, ਮਦਨ ਮੋਹਨ ਸ਼ਰਮਾ ਅਤੇ ਰੁਪਿੰਦਰ ਸ਼ਰਮਾ (ਭੋਲੂ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਗੈਸਟ ਆਫ ਆਨਰ ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ, ਸਟਾਰ ਗੈਸਟ ਲਾਇਨ ਲਾਇਨ ਵੀ.ਐਸ. ਗੋਇਲ (ਵੀ.ਡੀ.ਜੀ.-1), ਲਾਇਨ ਜੀ.ਐਸ. ਭਾਟੀਆ (ਵੀ.ਡੀ.ਜੀ.-2) ਲਾਇਨ ਦਵਿੰਦਰਪਾਲ ਅਰੋੜਾ (ਪੀ.ਡੀ.ਜੀ.) ਸਨ। ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਵਿੱਚ ਲਾਇਨ ਰਾਜੀਵ ਖੋਸਲਾ ਪੀ.ਐਮ.ਜੇ.ਐਫ. ਜ਼ਿਲ੍ਹਾ ਕੈਬਨਿਟ ਪੀ.ਆਰ.ਓ. ਹਾਜ਼ਰ ਰਹੇ। ਮੁੱਖ ਮਹਿਮਾਨ ਪਰਵੀਨ ਸ਼ਰਮਾ, ਮਦਨ ਮੋਹਨ ਸ਼ਰਮਾ ਅਤੇ ਰੁਪਿੰਦਰ ਸ਼ਰਮਾ ਨੇ ਇਸ ਮੈਗਾ ਪ੍ਰੋਜੈਕਟ ਸਮਾਗਮ ਨੂੰ ਸ਼ਲਾਘਾਯੋਗ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਤੀਜੇ ਆਸ਼ੂ ਮਾਰਕੰਡਾ ’ਤੇ ਮਾਣ ਹੈ ਜੋ ਲਾਇਨਜ਼ ਇੰਟਰਨੈਸ਼ਨਲ ਵਰਗੀ ਵੱਕਾਰੀ ਸਮਾਜ ਸੇਵੀ ਸੰਸਥਾ ਨਾਲ ਜੁੜ ਕੇ ਸਮਾਜ ਦੇ ਲੋੜਵੰਦ ਵਰਗ ਦੀ ਮਦਦ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਅਨਿਲ ਰਣਦੇਵ ਅਤੇ ਅਨੀਤਾ ਰਣਦੇਵ ਯੂ.ਕੇ. ਵਲੋਂ ਸਮਾਜ ਸੇਵਾ ਵਿੱਚ ਯੋਗਦਾਨ ਵਜੋਂ ਭੇਜੀ ਗਈ ਵਿੱਤੀ ਸਹਾਇਤਾ ਦੀ ਰਾਸ਼ੀ ਵੀ ਲਾਇਨ ਆਸ਼ੂ ਮਾਰਕੰਡਾ ਅਤੇ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਜੁਗਲ ਬਵੇਜਾ ਨੂੰ ਭੇਂਟ ਕੀਤੀ। ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਫਗਵਾੜਾ ਵਿੱਚ ਜਿੰਨੇ ਵੀ ਰੀਜ਼ਨ ਚੇਅਰਮੈਨ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਵਿੱਚ ਲਾਇਨ ਆਸ਼ੂ ਮਾਰਕੰਡਾ ਨੇ ਸਭ ਤੋਂ ਵਧੀਆ ਯੋਗਦਾਨ ਪਾਇਆ ਹੈ, ਜੋ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਲਾਇਨ ਜੁਗਲ ਬਵੇਜਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਸਲ ਵਿੱਚ ਫਗਵਾੜਾ ਵਿੱਚ ਡਿਸਟ੍ਰਿਕਟ 321-ਡੀ ਦੀ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲੱਬ ਹੈ। ਲਾਇਨ ਤਜਿੰਦਰ ਬਾਵਾ ਐਮ.ਜੇ.ਐਫ. ਅਤੇ ਲਾਇਨ ਬੱਬੂ ਮਨੀਲਾ ਐਮ.ਜੇ.ਐਫ. ਤੋਂ ਇਲਾਵਾ ਲਾਇਨ ਆਸ਼ੂ ਮਾਰਕੰਡਾ ਅਤੇ ਲਾਇਨ ਜੁਗਲ ਬਵੇਜਾ ਨੇ ਸਮੂਹ ਪਤਵੰਤਿਆਂ ਤੋਂ ਇਲਾਵਾ ਯੂ.ਕੇ. ਨਿਵਾਸੀਆਂ ਅਨਿਲ ਰਣਦੇਵ ਅਤੇ ਅਨੀਤਾ ਰਣਦੇਵ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਨੂੰ ਹਮੇਸ਼ਾ ਹੀ ਉਨ੍ਹਾਂ ਵੱਲੋਂ ਭਰਪੂਰ ਆਰਥਿਕ ਸਹਿਯੋਗ ਮਿਲਦਾ ਹੈ। ਜਿਸ ਦੇ ਆਧਾਰ ’ਤੇ ਕਲੱਬ ਲੋੜਵੰਦਾਂ ਦੀ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਪ੍ਰੋਜੈਕਟ ਵਿੱਚ 31 ਲੋੜਵੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਨਾਲ-ਨਾਲ ਆਟੇ ਦੀਆਂ ਥੈਲੀਆਂ ਭੇਟ ਕੀਤੀਆਂ ਗਈਆਂ। 100 ਦੇ ਕਰੀਬ ਲੋਕਾਂ ਦਾ ਸ਼ੂਗਰ ਚੈਕਅੱਪ ਕੀਤਾ ਗਿਆ ਜਦਕਿ 21 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਤੋਂ ਇਲਾਵਾ ਵਧੀਆ ਸੇਵਾਵਾਂ ਨਿਭਾ ਰਹੇ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਅਧਿਆਪਕਾਂ ਅਤੇ ਸਮਾਜ ਸੇਵਕਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਬਦਲੇ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਪ੍ਰਦੀਪ ਆਹੂਜਾ, ਬੌਬੀ ਅਰੋੜਾ ਪ੍ਰਧਾਨ ਤਾਲਾਬ ਅਰੋੜੀਆ ਕਮੇਟੀ, ਇੰਦਰਜੀਤ ਕਾਲੜਾ ਪ੍ਰਧਾਨ ਸ਼ਿਵ ਮੰਦਰ ਪੱਕਾ ਬਾਗ, ਰਮਨ ਛਾਬੜਾ ਪ੍ਰਧਾਨ ਸ਼ਿਵ ਸ਼ਕਤੀ ਸੇਵਾ ਸੰਮਤੀ, ਗੁਰਮੇਜ ਸਿੰਘ ਰਾਵਲਪਿੰਡੀ, ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਸੁਖਚੈਨ ਸਾਹਿਬ, ਸੰਜੀਵ ਖੁਰਾਣਾ, ਮਲਕੀਅਤ ਸਿੰਘ ਰਘਬੋਤਰਾ, ਮਨੀਸ਼ ਕਨੌਜਿਆ, ਤਰਨਜੀਤ ਸਿੰਘ ਰਿੰਪੀ ਕਿੰਨੜਾ , ਐੱਸ.ਡੀ.ਐੱਮ. ਫਿਲੌਰ ਅਮਰਪਾਲ ਸਿੰਘ, ਡਾ.ਐਸ.ਪੀ.ਐਸ. ਵਿਰਕ, ਡਾ: ਰਮੇਸ਼ ਅਰੋੜਾ, ਪਿ੍ਰੰਸੀਪਲ ਰਣਜੀਤ ਗੋਗਨਾ, ਦੀਪਕ ਸਹਿਗਲ, ਪਿ੍ਰੰਸੀਪਲ ਜਗਪਾਲ ਸਿੰਘ, ਸਮਾਜ ਸੇਵਕ ਜੁਨੇਸ਼ ਜੈਨ, ਜਗਦੀਸ਼ ਗੁਲਾਟੀ, ਅਸ਼ਵਨੀ ਸ਼ਰਮਾ, ਸੁਸ਼ੀਲ ਸ਼ਰਮਾ ਆਦਿ ਸ਼ਾਮਲ ਸਨ। ਇਸ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਡਿਸਟ੍ਰਿਕਟ ਚੇਅਰਮੈਨ ਲਾਇਨ ਅਤੁਲ ਜੈਨ, ਡਿਸਟ੍ਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਨੇ ਵੀ ਸਮਾਗਮ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਲਾਇਨ ਆਸ਼ੂ ਮਾਰਕੰਡਾ ਤੇ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕਲੱਬ ਵੱਲੋਂ ਵਿਧਾਇਕ ਧਾਲੀਵਾਲ ਅਤੇ ਮੁੱਖ ਮਹਿਮਾਨਾਂ ਸਮੇਤ ਸਮੂਹ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਜਸਬੀਰ ਮਾਹੀ, ਕੈਸ਼ੀਅਰ ਲਾਇਨ ਵਿਪਨ ਠਾਕੁਰ ਅਤੇ ਪੀ.ਆਰ.ਓ. ਲਾਇਨ ਸੰਜੇ ਤ੍ਰੇਹਨ, ਲਾਇਨ ਗੁਲਸ਼ਨ ਸ਼ਰਮਾ, ਵਿਜੇ ਅਰੋੜਾ, ਅਸ਼ੋਕੀ ਪਾਂਛਟਾ, ਸੰਤੋਖ ਲਾਲ, ਦੀਪਕ ਸੇਠੀ, ਪੁਨੀਤ ਸੇਠੀ, ਗੱਗੀ ਬੱਤਰਾ, ਮੋਹਿਤ ਅਰੋੜਾ ਆਦਿ ਹਾਜ਼ਰ ਸਨ
