ਫਗਵਾੜਾ ( ਸੁਸ਼ੀਲ ਸ਼ਰਮਾ ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਦਾ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ “ਸਰਗਮ” ਆਯੋਜਿਤ ਕੀਤਾ ਗਿਆ।ਇਸ ਵਿੱਚ ਸ਼ਹਿਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਜੀ ਨੇ ਪ੍ਰੋਗਰਾਮ ਦਾ ਆਰੰਭ ਸ਼ਮਾ ਰੋਸ਼ਨ ਕਰਕੇ ਕੀਤਾ। ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਭਾਰਤ ਅਤੇ ਵਿਦੇਸ਼ ਦੇ ਨਾਚਾਂ ਦੀ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ। ਜਿਸ ਹਰਿਆਣਵੀ ਡਾਸ, ਗੁਰੂ ਵੰਦਨਾ, ਇੰਡੋ ਵੈਸਟਰਨ ਡਾਂਸ,ਭੰਗੜਾ, ਗਿੱਧਾ,ਅੰਗਰੇਜ਼ੀ ਡਾਂਸ, ਡਾਡੀਆ ਡਾਂਸ, ਸਾਇੰਸ ਡਰਾਮਾ ਦੀ ਪੇਸ਼ਕਾਰੀ ਕੀਤੀ। ਲੋਕ ਵਿਰਸਾ ਲੋਕ ਵਿਰਸੇ ਦੀਆਂ ਝਾਕੀਆਂ ਪੇਸ਼ ਕੀਤੀਆਂ। ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਜੀ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿੱਚ ਆਉਣ ਵਾਲੀ ਜ਼ਿੰਦਗੀ ਲਈ ਹੌਸਲਾ ਅਤੇ ਹਿੰਮਤ ਪੈਦਾ ਕਰਦੇ ਹਨ ਪਿਛਲੇ ਸਾਲ ਅਵਲ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਇਨਾਮ ਵੰਡੇ ਗਏ। ਪ੍ਰਿੰਸੀਪਲ ਮੀਨੂ ਗੁਪਤਾ ਜੀ ਨੇ ਵੀ ਸਮੁੱਚੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਮਾਤਾ-ਪਿਤਾ ਵੀ ਹਾਜ਼ਰ ਸਨ। ਸਮਾਗਮ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਵਿੱਚ ਸ੍ਰੀ ਰਣਜੀਤ ਸਿੰਘ ਖੁਰਾਣਾ, ਸ੍ਰੀ ਮਲਕੀਤ ਸਿੰਘ ਰਘਬੋਤਰਾ, ਸ੍ਰੀਮਤੀ ਜਗਜੀਤ ਕੌਰ,ਡਾ.ਹਰਸ਼ਰਨ ਸਿੰਘ, ਸ੍ਰੀ ਕਰਮਜੀਤ ਸਿੰਘ ਲੈਕਚਰਾਰ ਪੋਲ ਸਾਇੰਸ,ਡਾ.ਵਿਵੇਕ ਮਹਾਜਨ,ਪ੍ਰੈਸ ਮੀਡੀਆ ਸਮਾਜਿਕ ਸੰਸਥਾਵਾਂ ਸਿੱਖਿਆ ਸੰਸਥਾਵਾਂ ਵੀ ਆਏ ਸਨ। ਸਕੂਲ ਵਿੱਚ ਉੱਘੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਾਹਿਬਾ ਜੀ ਨੇ ਸਮੁੱਚੇ ਸਟਾਫ ਦਾ ਇਸ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ ਵੀ ਕੀਤਾ ਅਤੇ ਸਟਾਫ ਨੂੰ ਵਧਾਈ ਦਿੱਤੀ। ਸਮੁੱਚੇ ਸਮਾਗਮ ਦੀ ਮੰਚ ਸੰਚਾਲਨਾ ਸ੍ਰੀਮਤੀ ਦਲਜੀਤ ਕੌਰ ਪੰਜਾਬੀ ਲੈਕਚਰਾਰ ਅਤੇ ਸ. ਵਰਿੰਦਰ ਸਿੰਘ ਕੰਬੋਜ ਲੈਕਚਰਾਰ ਰਾਜਨੀਤਿਕ ਸ਼ਾਸਤਰ ਨੇ ਕੀਤੀ। ਸਮੁੱਚਾ ਸਮਾਗਮ ਬਹੁਤ ਹੀ ਸ਼ਾਨਦਾਰ ਰਿਹਾ
