ਪੰਜਾਬ
ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਫਗਵਾੜਾ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਟੈਕਨੀਸ਼ੀਅਨ ਡਾ ਭਵਸ਼ੇਖਰ ਸੂਦ ਦੇ ਵਿਦੇਸ਼ ਤੋਂ ਵਾਪਿਸ ਪਰਤਣ ਤੇ ਉਨ੍ਹਾਂ ਦਾ ਕੀਤਾ ਸਨਮਾਨ
ਸੀਨੀਅਰ ਅਤੇ ਰਿਟਾਇਰ ਲੈਬ ਟੈਕਨੀਸ਼ੀਅਨ ਝਿਲਮਣ ਸਿੰਘ ਭਿੰਡਰ ਨੇ ਲੈਬਾਰਟਰੀ ਟੈਸਟਾ ਸਬੰਧੀ ਢੁਕਵੀਂ ਜਾਣਕਾਰੀ ਦਿੱਤੀ
ਫਗਵਾੜਾ (ਨਵੋਦਿਤ ਸ਼ਰਮਾ)ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਫਗਵਾੜਾ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਧਲਵਿੰਦਰ ਰਾਜ ਦੀ ਪ੍ਰਧਾਨਗੀ ਹੇਠ ਸਥਾਨਕ ਰਿਚ ਦੁਆਬਾ ਰੈਸਟੋਰੈਂਟ ਫਗਵਾੜਾ ਵਿਖੇ ਹੋਈ ਜਿਸ ਵਿੱਚ ਲੈਬਾਰਟਰੀ ਨਾਲ ਸਬੰਧਤ ਗਤੀਵਿਧੀਆ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਸੀਨੀਅਰ ਲੈਬ ਟੈਕਨੀਸ਼ੀਅਨ ਡਾ ਭਵਸ਼ੇਖਰ ਸੂਦ ਨੂੰ ਉਨਾਂ ਦੇ ਵਿਦੇਸ਼ ਤੋਂ ਵਾਪਿਸ ਪਰਤਣ ਤੇ ਸਨਮਾਨ ਕੀਤਾ ਗਿਆ ਅਤੇ ਜੀ ਆਇਆਂ ਆਖਿਆ ਗਿਆ ਇਸ ਮੌਕੇ ਸੀਨੀਅਰ ਅਤੇ ਰਿਟਾਇਰ ਲੈਬ ਟੈਕਨੀਸ਼ੀਅਨ ਝਿਲਮਣ ਸਿੰਘ ਭਿੰਡਰ ਖਾਸ ਤੌਰ ਤੇ ਮੌਜੂਦ ਰਹੇ ਅਤੇ ਉਨ੍ਹਾਂ ਅਪਣੇ ਤਜੁਰਬੇ ਮੁਤਾਬਿਕ ਸਾਰਿਆਂ ਨੂੰ ਲੈਬਾਰਟਰੀ ਟੈਸਟਾ ਸਬੰਧੀ ਢੁਕਵੀਂ ਜਾਣਕਾਰੀ ਦਿੱਤੀ ਇਸ ਮੌਕੇ ਪ੍ਰਧਾਨ ਧਲਵਿੰਦਰ ਰਾਜ, ਡਾ ਐਮ ਪੀ ਸਿੰਘ , ਹਰਵਿੰਦਰ ਮਹਿਮੀ, ਜਤਿੰਦਰ ਮਦਾਨ, ਸੰਦੀਪ ਕੁਮਾਰ, ਕਮਲਦੀਪ, ਜਗਤਾਰ ਸਿੰਘ ਅਤੇ ਸੁਖਵਿੰਦਰ ਪਾਲ ਆਦਿ ਮੌਜੂਦ ਰਹੇ ਅਤੇ ਵਿਸ਼ੇਸ਼ ਯੋਗਦਾਨ ਦਿਤਾ ਗਿਆ