ਸਥਾਨਕ ਖਬਰ

ਖੱਤਰੀ ਸਭਾ ਰਜਿ. ਫਗਵਾੜਾ ਦੀ ਮਹਿਲਾ ਅਤੇ ਯੂਥ ਇਕਾਈ ਦਾ ਜਲਦ ਕੀਤਾ ਜਾਵੇਗਾ ਗਠਨ: ਬਜਾਜ/ਭੱਲਾ

ਮੀਟਿੰਗ ‘ਚ ਸਰਬਸੰਮਤੀ ਨਾਲ ਪ੍ਰਸਤਾਵ ਕੀਤਾ ਪਾਸ

ਫਗਵਾੜਾ 10 ਨਵੰਬਰ ( ਨਵੋਦਿਤ ਸ਼ਰਮਾ        ) ਖੱਤਰੀ ਸਭਾ ਰਜਿ. ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਸਭਾ ਦੇ ਉਪ ਪ੍ਰਧਾਨ ਦਵਿੰਦਰ ਭੱਲਾ ਦੀ ਪ੍ਰਧਾਨਗੀ ਹੇਠ ਬੰਗਾ ਰੋਡ ਸਥਿਤ ਦਫ਼ਤਰ ਵਿਖੇ ਹੋਈ। ਜਿਸ ਵਿਚ ਸਭਾ ਦੇ ਪ੍ਰਧਾਨ ਮਦਨ ਮੋਹਨ ਬਜਾਜ (ਗੁੱਡ) ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੈਂਬਰਾਂ ਨੇ ਸਭਾ ਦੇ ਵਿਸਥਾਰ ਲਈ ਲੋੜੀਂਦੇ ਕਦਮਾਂ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਜਿਸ ਤੋਂ ਬਾਅਦ ਸਰਬਸੰਮਤੀ ਨਾਲ ਖੱਤਰੀ ਸਭਾ ਦਾ ਯੂਥ ਵਿੰਗ ਅਤੇ ਮਹਿਲਾ ਵਿੰਗ ਬਣਾਉਣ ਦਾ ਫੈਸਲਾ ਕੀਤਾ ਗਿਆ। ਜਿਸ ’ਤੇ ਪ੍ਰਧਾਨ ਮਦਨ ਮੋਹਨ ਬਜਾਜ ਨੇ ਮੈਂਬਰਾਂ ਨੂੰ ਅਗਲੇ ਤਿੰਨ ਦਿਨਾਂ ’ਚ ਯੂਥ ਪ੍ਰਧਾਨ ਅਤੇ ਮਹਿਲਾ ਪ੍ਰਧਾਨ ਦੇ ਨਾਮ ਪ੍ਰਸਤਾਵਿਤ ਕਰਨ ਦੀ ਅਪੀਲ ਕੀਤੀ। ਜਿਸ ’ਤੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਪ੍ਰਧਾਨ ਗੁਡ ਬਜਾਜ ਅਤੇ ਮੀਤ ਪ੍ਰਧਾਨ ਦਵਿੰਦਰ ਭੱਲਾ ਨੇ ਕਿਹਾ ਕਿ ਜਿਸ ਤਰ੍ਹਾਂ ਸਮਾਜ ਦੀ ਤਰੱਕੀ ਲਈ ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਦੀ ਬਹੁਤ ਲੋੜ ਹੁੰਦੀ ਹੈ, ਉਸੇ ਤੋਂ ਪ੍ਰੇਰਨਾ ਲੈ ਕੇ ਸਭਾ ਦੇ ਵਿਸਥਾਰ ਅਤੇ ਤਾਕਤ ਵਧਾਉਣ ਦੇ ਉਦੇਸ਼ ਨਾਲ ਯੂਥ ਵਿੰਗ ਅਤੇ ਮਹਿਲਾ ਵਿੰਗ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਅਗਲੀ ਮੀਟਿੰਗ ਬੁਲਾਈ ਜਾਵੇਗੀ। ਜਿਸ ਵਿੱਚ ਯੂਥ ਪ੍ਰਧਾਨ ਅਤੇ ਮਹਿਲਾ ਪ੍ਰਧਾਨ ਦੇ ਨਾਵਾਂ ਦਾ ਐਲਾਨ ਕਰਕੇ ਉਨ੍ਹਾਂ ਨੂੰ ਕਾਰਜਕਾਰਨੀ ਗਠਿਤ ਕਰਨ ਦੇ ਅਧਿਕਾਰ ਦਿੱਤੇ ਜਾਣਗੇ। ਇਸ ਮੌਕੇ ਖੱਤਰੀ ਸਭਾ ਦੇ ਜਨਰਲ ਸਕੱਤਰ ਸ਼ੰਕਰ ਝਾਂਜੀ, ਕੈਸ਼ੀਅਰ ਭਾਰਤ ਭੂਸ਼ਣ ਬੇਦੀ, ਸਕੱਤਰ ਵਿਤਿਨ ਪੁਰੀ, ਜੁਆਇੰਟ ਸਕੱਤਰ ਸੰਜੀਵ ਘਈ (ਲੱਕੀ), ਪਰਵੀਨ ਪੱਬੀ, ਮਾਸਟਰ ਨਰੇਸ਼ ਕੋਹਲੀ, ਡਾ: ਅਜੇ ਓਹਰੀ, ਅਨਿਲ ਓਹਰੀ, ਪ੍ਰੇਮ ਬਜਾਜ, ਭਰਤ ਬੇਦੀ, ਰਾਕੇਸ਼. ਘਈ, ਸੁਦਰਸ਼ਨ ਬਹਿਲ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button