ਸਥਾਨਕ ਖਬਰ

ਜੋਗਿੰਦਰ ਸਿੰਘ ਮਾਨ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

* ਪਲਾਹੀ ਗੇਟ, ਹਦੀਆਬਾਦ ਤੇ ਗ੍ਰੀਨ ਲੈਂਡ ‘ਚ 35 ਲੱਖ ਰੁਪਏ ਹੋਣਗੇ ਖਰਚ

ਫਗਵਾੜਾ 12 ਨਵੰਬਰ (  ਨਵੋਦਿਤ ਸ਼ਰਮਾ  )         ਫਗਵਾੜਾ ਦੇ ਮੁਹੱਲਾ ਪਲਾਹੀ ਗੇਟ ਵਿਖੇ 8 ਲੱਖ ਦੀ ਲਾਗਤ ਨਾਲ ਸ੍ਰਿਸ਼ਟੀ ਕਰਤਾ ਭਗਵਨ ਵਾਲਮੀਕਿ ਚੌਂਕ ਦੀ ਉਸਾਰੀ ਅਤੇ 8 ਲੱਖ ਦੀ ਲਾਗਤ ਨਾਲ ਹਦੀਆਬਾਦ ਵਿਖੇ ਲਵ-ਕੁਸ਼ ਚੌਕ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਅੱਜ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਕਰਵਾਈ ਗਈ। ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਦੇ ਮੁਹੱਲਾ ਗ੍ਰੀਨ ਲੈਂਡ ਵਿਖੇ 19 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵਿੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਕਰਵਾਈ। ਮਾਨ ਨੇ ਕਿਹਾ ਕਿ ਪਲਾਹੀ ਗੇਟ ਅਤੇ ਹਦੀਆਬਾਦ ਦੇ ਵਸਨੀਕਾਂ ਦੀ ਦਿਲੀ ਇੱਛਾ ਸੀ ਕਿ ਇਹਨਾਂ ਚੌਂਕਾ ਦਾ ਨਾਮ ਮਹਾਪੁਰਸ਼ਾਂ ਦੇ ਨਾਮ ਤੇ ਰੱਖਿਆ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਅੱਜ ਦੋਵੇਂ ਇਲਾਕੇ ਦੇ ਲੋਕਾਂ ਦੀ ਇੱਛਾ ਪੁਰੀ ਕਰਦੇ ਹੋਏ ਉਹਨਾਂ ਨੂੰ ਦਿਲੀ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹਨਾਂ ਮੁਹੱਲਾ ਗਰੀਨ ਲੈਂਡ ਵਿਖੇ ਵਿਕਾਸ ਕਾਰਜਾਂ ਦੀ ਆਰੰਭਤਾ ਕਰਵਾਉਣ ਸਮੇਂ ਕਿਹਾ ਕਿ ਸ਼ਹਿਰ ਦੇ ਹਰੇਕ ਵਾਰਡ ਦਾ ਵਿਕਾਸ ਮੈਰਿਟ ਦੇ ਅਧਾਰ ਤੇ ਕਰਵਾਇਆ ਜਾ ਰਿਹਾ ਹੈ। ਅਧੂਰੇ ਪਏ ਵਿਕਾਸ ਦੇ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਮੌਕੇ ਹਰਨੂਰ ਸਿੰਘ ਮਾਨ ਸਪੋਕਸ ਪਰਸਨ ਪੰਜਾਬ, ਹਰਮੇਸ਼ ਪਾਠਕ, ਕ੍ਰਿਸ਼ਨ ਕੁਮਾਰ ਹੀਰੋ, ਧਰਮਵੀਰ ਸੇਠੀ, ਦਵਿੰਦਰ ਕੁਲਥਮ, ਗੁਰਦੀਪ ਸਿੰਘ ਦੀਪਾ, ਮੋਹਨ ਸਿੰਘ ਗਾਂਧੀ, ਕਾਸ਼ਵ ਰਹਿਮਾਨ, ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਆਰ.ਕੇ. ਮੱਟੂ, ਸਨੀ ਬੱਤਾ, ਰਣਜੀਤ ਪਾਲ ਪਾਬਲਾ, ਵਿਜੇ ਬਸੰਤ ਨਗਰ, ਗੁਰਦੀਪ ਸਿੰਘ ਤੁਲੀ ਕੋਆਰਡੀਨੇਟਰ ਵਪਾਰ ਸੈਲ ਫਗਵਾੜਾ, ਮਹਿਲਾ ਆਪ ਆਗੂ ਪ੍ਰਿਤਪਾਲ ਕੌਰ ਤੁੱਲੀ, ਰਘਬੀਰ ਕੌਰ ਕੋਆਰਡੀਨੇਟਰ ਮਹਿਲਾ ਵਿੰਗ, ਨਿਰਮਲ ਸਿੰਘ, ਪਰਮਜੀਤ ਧਰਮਕੋਟ, ਲੱਕੀ ਸਰਵੱਟਾ,  ਬੰਟੀ ਗਿੱਲ, ਅਮਨ ਬਸਰਾ, ਜਤਿੰਦਰ ਢੰਡਾ, ਰਜਿੰਦਰ ਢੰਡਾ, ਜਿੰਦਰ ਰਸੀਲਾ, ਪੁਰਸ਼ੋਤਮ ਸਰਪੰਚ ਵਾਹਦ, ਅਲਕਾ ਰਾਣੀ, ਜਿੰਦਰ ਭਾਣੋਕੀ, ਅਨਿਲ ਪਾਂਡੇ, ਸੰਤੋਖ ਬਾਬਾ ਗਧੀਆ,  ਸੌਰਵ ਹਾਂਡਾ, ਸਤਪਾਲ ਮੱਟੂ ਆਦਿ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button