ਪ੍ਰਮੁੱਖ ਖਬਰਾਂ

ਭਾਰਤ ਵਿਕਾਸ ਪਰਿਸ਼ਦ ਵਲੋਂ ਭਾਰਤ ਕੋ ਜਾਨੋ ਕੁਇਜ਼ ਅਤੇ ਭਾਸ਼ਣ ਮੁਕਾਬਲਾ ਆਯੋਜਿਤ

ਕੁਇਜ਼ ਦੇ ਦੋਨਾਂ ਵਰਗਾਂ ਵਿੱਚ ਸਵਾਮੀ ਸੰਤ ਦਾਸ ਸਕੂਲ ਅਤੇ ਭਾਸ਼ਣ ਵਿੱਚ ਜੈਨ ਸਕੂਲ ਜੇਤੂ

ਫਗਵਾੜਾ(ਸੁਸ਼ੀਲ ਸ਼ਰਮਾ  ) ਬੱਚਿਆਂ ਨੂੰ ਆਪਣੀ ਗੌਰਵਸ਼ਾਲੀ ਸੰਸਕ੍ਰਿਤੀ ਪ੍ਰਤੀ ਜਾਣੂ ਕਰਵਾਉਣ ਲਈ ਭਾਰਤ ਵਿਕਾਸ ਪਰਿਸ਼ਦ ਫਗਵਾੜਾ ਵਲੋਂ ਬਲਾਕ ਪੱਧਰੀ ਅੰਤਰ ਸਕੂਲ “ ਭਾਰਤ ਕੋ ਜਾਨੋ” ਅਤੇ ਸ਼੍ਰੀ ਗੁਰੁ ਤੇਗ ਬਹਾਦਰ ਬਲਿਦਾਨ ਦਿਵਸ ਭਾਸ਼ਣ ਪ੍ਰਤੀਯੋਗਿਤਾ ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ ਮਾਡਲ ਟਾਊਨ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ  । ਸ਼ਾਖਾ ਪ੍ਰਧਾਨ ਹਰਜਿੰਦਰ ਗੋਗਨਾ ਅਤੇ ਪ੍ਰਿੰਸੀਪਲ ਤਾਜਪ੍ਰੀਤ ਕੌਰ ਰੰਧਾਵਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਨਾਂ ਮੁਕਾਬਲਿਆਂ ਵਿੱਚ ਪੰਜਾਬ ਸਟੇਟ ਪਾਵਰਕਾਮ ਦੇ ਅਡੀਸ਼ਨਲ ਸੁਪਰਡੈਂਟ ਇੰਜਨੀਅਰ ਹਰਦੀਪ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਭਾਰਤ ਕੋ ਜਾਨੋ ਦੇ ਪ੍ਰੋਜੈਕਟ ਡਾਇਰੈਕਟਰਾਂ ਡਾ. ਵਰਿੰਦਰ ਗੋਗਨਾ ਅਤੇ ਰਾਵਿੰਦਰ ਗੁਲਾਟੀ ਸੀ.ਏ. ਵਲੋਂ  ਵੱਖ ਵੱਖ ਸਕੂਲਾਂ ਤੋਂ ਜੂਨੀਅਰ ਅਤੇ ਸੀਨੀਅਰ ਵਰਗਾਂ ਵਿੱਚ 34 ਵਿਦਿਆਰਥੀਆਂ ਦੀ ਇਤਿਹਾਸ, ਭਾਰਤੀ ਸੰਪਰਦਾ, ਨਦੀਆਂ, ਦੇਸ਼ ਭਗਤਾਂ ਅਤੇ ਭੂਗੋਲ ਸਬੰਧੀ ਪ੍ਰਸ਼ਨਾਂ ਰਾਹੀਂ ਬੱਚਿਆਂ ਦੇ ਆਮ ਗਿਆਨ ਦੀ ਜਾਂਚ ਕੀਤੀ ਗਈ ।ਇਸੇ ਤਰਾਂ ਰਵੀ ਮੰਗਲ ਅਤੇ ਐਡਵੋਕੇਟ ਸਮੀਰ ਸ਼ਰਮਾ ਦੀ ਦੇਖ ਰੇਖ ਹੇਠ ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀਆਂ ਵਲੋਂ ਨੌਵੇਂ ਗੁਰੁ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਮੁੱਖ ਮਹਿਮਾਨ ਇੰਜ. ਹਰਦੀਪ ਕੁਮਾਰ ਅਤੇ ਸਕੂਲ ਪ੍ਰਿੰਸੀਪਲ ਤਾਜਪ੍ਰੀਤ ਕੌਰ ਰੰਧਾਵਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਜ਼ਿੰਦਗੀ ਵਿੱਚ ਸਕਾਰਾਤਮਿਕ ਰਹਿਣ ਦਾ ਸੰਦੇਸ਼ ਦਿੱਤਾ ਅਤੇ ਹਾਰ-ਜਿੱਤ ਦੀ ਪਰਵਾਰ ਦੀ ਬਜਾਏ ਕੁਇਜ਼ ਕਾਰਨ ਹੋਏ ਗਿਆਨ ਵਾਧੇ ਵੱਲ ਧਿਆਨ ਦੇਣ ਲਈ ਕਿਹਾ । ਜੂਨੀਅਰ ਵਰਗ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਸਰਗੁਣ ਆਹਲੂਵਾਲੀਆਂ ਅਤੇ ਯਜਤ ਸਹਿਗਲ ਪਹਿਲੇ , ਸ਼੍ਰੀ ਮਹਾਵੀਰ ਜੈਨ ਮਾਡਲ ਸਕੂਲ ਮਾਡਲ ਟਾਊਨ ਦੇ ਬੱਚੇ ਰਣਵੀਰ ਸਿੰਘ ਅਤੇ ਲਕਸ਼ੈ ਤਿਵਾੜੀ  ਦੂਸਰੇ ਅਤੇ ਕਮਲਾ ਨਹਿਰੂ ਪਬਲਿਕ ਸਕੂਲ  ਦੇ ਬੱਚੇ ਯੁਵਰਾਜ ਸਿੰਘ ਅਤੇ ਅਰਪਨ ਤੀਸਰੇ ਸਥਾਨ ਤੇ ਰਹੇ । ਸੀਨੀਅਰ ਵਰਗ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਬੱਚੇ ਆਸਤਿਕ ਗਾਬਾ ਅਤੇ ਅੰਕਿਤ ਚੌਬੇ ਪਹਿਲੇ , ਮਾਂ ਅੰਬੇ ਗਰਲਜ਼ ਸਕੂਲ ਭਾਣੋਕੀ ਦੇ ਬੱਚੇ ਅਲੀਸ਼ਾ ਸਿੰਘ ਅਤੇ ਮਨਜੋਤ ਕੌਰ ਦੂਸਰੇ ਅਤੇ ਕਮਲਾ ਨਹਿਰੂ ਪਬਲਿਕ ਸਕੂਲ ਦੇ ਵਿਦਿਆਰਥੀ ਜੀਵਿਕਾ ਸੂਦ ਅਤੇ ਸੇਜਲਪ੍ਰੀਤ ਤੀਸਰੇ ਸਥਾਨ ਤੇ ਰਹੇ । ਇਸ ਮੁਕਾਬਲੇ ਵਿੱਚ ਸ਼੍ਰੀ ਮਹਾਂਵੀਰ ਜੈਨ ਮਾਡਲ ਸੀ.ਸੈ.ਸਕੂਲ ਦੇ ਬੱਚਿਆਂ ਗੁਰਜੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਸੀਨੀਅਰ ਵਰਗ ਅਤੇ ਅਤੇ ਮਾਂ ਅੰਬੇ ਗਰਲਜ਼ ਸਕੂਲ ਭਾਣੋਕੀ ਦੇ ਬੱਚਿਆਂ ਹਰਸ਼ਿਤਾ ਅਤੇ ਸੀਰਤ ਨੇ ਜੂਨੀਅਰ ਵਰਗ ਵਿੱਚ ਸਾਂਤਵਨਾ ( ਦਿਲਾਸਾ) ਪੁਰਸਕਾਰ ਪ੍ਰਾਪਤ ਕੀਤਾ । ਭਾਸ਼ਣ ਮਕਾਬਲੇ ਦੇ ਜੱਜ ਸਾਹਿਬਾਨ ਡਾ. ਅਨੀਤਾ ਗੋਗਨਾ ਅਤੇ ਲੈਕ. ਗੁਰਮੀਤ ਰਾਮ ਵਲੋਂ ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ ਮਾਡਲ ਟਾਊਨ ਦੀ ਪ੍ਰਤੀਯੋਗੀ ਹਰਲੀਨ ਕੌਰ ਨੂੰ ਪੰਜਾਬੀ ਅਤੇ ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ ਸੀ ਸੈ. ਸਕੂਲ ਦੀ ਯਸ਼ਦੀਪ ਕੌਰ ਨੂੰ ਹਿੰਦੀ ਭਾਸ਼ਾ ਵਿੱਚ ਜੇਤੂ ਕਰਾਰ ਦਿੱਤਾ । ਭਾਸ਼ਣ ਮੁਕਾਬਲੇ ਵਿੱਚ ਆਰੀਆ ਮਾਡਲ ਸਕੂਲ ਦੀ ਅਸ਼ਮੀਤ ਕੌਰ, ਮਾਂ ਅੰਬੇ ਸਕੂਲ ਭਾਣੋਕੀ ਦੀ ਇਸ਼ੀਕਾ ਦੂਜੇ ਅਤੇ ਕਮਲਾ ਨਹਿਰੂ ਪਬਲਿਕ ਸਕੂਲ ਦੀ ਈਸ਼ਪ੍ਰੀਤ ਅਤੇ ਸਵਾਮੀ ਸੰਤ ਦਾਸ ਦੀ ਸ੍ਰਿਸ਼ਟੀ ਤੀਸਰੇ ਸਥਾਨ ਤੇ ਰਹੇ । ਚੀਫ ਪ੍ਰੋਜੈਕਟ ਕੋਆਰਡੀਨੇਟਰ ਪ੍ਰਵੇਸ਼ ਗੁਪਤਾ ਅਤੇ ਪ੍ਰਧਾਨ ਹਰਜਿੰਦਰ ਗੋਗਨਾ ਨੇ ਬੱਚਿਆਂ ਵਲੋਂ ਇਸ ਗਿਆਨ ਵਧਾਊ  ਪ੍ਰੋਜੈਕਟ ਨੂੰ ਸਫਲ ਕਰਨ ਦੀ ਸਰਾਹਨਾ ਕੀਤੀ । ਸੂਬਾ ਅਧਿਕਾਰੀ ਅਸ਼ੋਕ ਗੁਪਤਾ ਨੇ  ਵਧੀਆ ਪ੍ਰਬੰਧਾਂ ਲਈ ਪ੍ਰਿੰਸੀਪਲ ਤਾਜਪ੍ਰੀਤ ਕੌਰ ਅਤੇ ਮੈਨੇਜਮੈਂਟ ਦਾ ਧੰਨਵਾਦ ਕੀਤਾ ।  ਜੇਤੂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।  ਇਸ ਮੌਕੇ ਚੀਫ ਪ੍ਰੋਜੈਕਟ ਕੋਆਰਡੀਨੇਟਰ ਪ੍ਰਵੇਸ਼ ਗੁਪਤਾ, ਜਨਰਲ ਸਕੱਤਰ ਮੁਨੀਸ਼ ਗੁਪਤਾ. ਢਾ, ਵਿਜੇ ਸ਼ਰਮਾ, ਚੰਦਰ ਸ਼ੇਖਰ ਗੁਪਤਾ, ਐਡਵੋਕੇਟ ਸਮੀਰ ਸ਼ਰਮਾ, ਰਵੀ ਮੰਗਲ, ਸੀ ਏ ਰਾਵਿੰਦਰ ਗੁਲਾਟੀ,  ਡਾ. ਅਨੀਤਾ ਗੋਗਨਾ,  ਤਰੁਨ ਆਨੰਦ, ਮਮਤਾ, ਅਸ਼ੋਕ ਗੁਪਤਾ, ਨਰੇਸ਼ ਕੋਹਲੀ, ਰਵੀ ਮੰਗਲ,  ਲੈਕ. ਗੁਰਮੀਤ ਲੁੱਗਾ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button