ਪ੍ਰਮੁੱਖ ਖਬਰਾਂ

ਜੀ.ਆਰ.ਡੀ. ਪਬਲਿਕ ਸਕੂਲ ਅਤੇ ਕਾਲਜ ਵਿਖੇ ਉਤਸ਼ਾਹ ਨਾਲ ਮਨਾਇਆ ਬਾਲ ਦਿਵਸ

ਦਿਵਸ * ਡਾ. ਨੀਲਮ ਸੇਠੀ ਨੇ ਹਾਸ ਕਵਿਤਾ ਨਾਲ ਕੀਤਾ ਬੱਚਿਆਂ ਦਾ ਮਨੋਰੰਜਨ * ਵਿਦਿਆਰਥੀਆਂ ਨੇ ਭਾਸ਼ਣ ਤੇ ਅਧਿਆਪਕਾਂ ਨੇ ਪੇਸ਼ ਕੀਤੀਆਂ ਕਵਿਤਾਵਾਂ

ਫਗਵਾੜਾ 14 ਨਵੰਬਰ ( ਨਵੋਦਿਤ ਸ਼ਰਮਾ          ) ਜੀ.ਆਰ.ਡੀ. ਪਬਲਿਕ ਸਕੂਲ ਅਤੇ ਜੀ.ਆਰ.ਡੀ. ਕਾਲਜ ਵਲੋਂ ਸਾਂਝੇ ਤੌਰ ਤੇ ਬਾਲ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਗਏ ਅਤੇ ਅਧਿਆਪਕਾਂ ਵਲੋਂ ਬਾਲ ਦਿਵਸ ਦੇ ਮਹੱਤਵ ਬਾਰੇ ਦੱਸਿਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕਾਲਜ ਦੇ ਡਾਇਰੈਕਟਰ ਆਫ ਐਜੁਕੇਸ਼ਨ ਡਾ. ਨੀਲਮ ਸੈਠੀ, ਕਾਲਜ ਪ੍ਰਿੰਸੀਪਲ ਗੁਰਜੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਦੀ ਬਾਲ ਸਭਾ ਵੀ ਕਰਵਾਈ ਗਈ। ਵਿਦਿਆਰਥੀਆਂ ਨੇ ਗੀਤ ਅਤੇ ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ। ਵਿਦਿਆਰਥਣ ਰੀਤਿਕਾ ਨੇ ਭਾਸ਼ਣ ਰਾਹੀਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਜੀਵਨ ਅਤੇ ਵਿਚਾਰਾਂ ਬਾਰੇ ਚਾਨਣਾ ਪਾਇਆ। ਉਪਰੰਤ ਪੂਜਾ ਨੇ ਕਵਿਤਾ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਅਧਿਆਪਿਕਾ ਗੁਰਵੀਰ ਕੌਰ ਦੀ ਕਵਿਤਾ ‘ਜਿੰਦਗੀ ਦਾ ਹਰ ਪਲ’ ਨੂੰ ਖਾਸ ਤੌਰ ਤੇ ਸਰਾਹਿਆ ਗਿਆ। ਕਾਲਜ ਪ੍ਰਿੰਸੀਪਲ ਗੁਰਜੀਤ ਕੌਰ ਨੇ ‘ਬਚਪਨ ਦੇ ਦਿਨ’ ਕਵਿਤਾ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਬਚਪਨ ਬਹੁਤ ਅਣਮੁੱਲਾ ਹੁੰਦਾ ਹੈ ਜੋ ਜੀਵਨ ਵਿੱਚ ਦੁਬਾਰਾ ਨਹੀਂ ਆਉਂਦਾ। ਇਸ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ ਡਾ. ਨੀਲਮ ਸੇਠੀ ਨੇ ‘ਹਾਏ ਮੈਂ ਬੱਚੀ ਬਨ ਜਾਵਾਂ, ਮੈਂ ਤੁਤਲਾਵਾਂ’ ਕਵਿਤਾ ਰਾਹੀਂ ਆਪਣੇ ਬਚਪਨ ਨੂੰ ਯਾਦ ਕੀਤਾ। ਡਾ. ਸੇਠੀ ਜੋ ਕਿ ਕਵਿੱਤਰੀ ਅਤੇ ਲੇਖਿਕਾ ਵੀ ਹਨ, ਉਹਨਾਂ ਨੇ ਆਪਣੀ ਕਵਿਤਾ ‘ਚੂਹੀ ਦੀ ਐਨੀਵਰਸਰੀ’ ਰਾਹੀਂ ਬੱਚਿਆਂ ਦੇ ਢਿੱਡੀ ਖੂਬ ਪੀੜਾਂ ਪਾਈਆਂ। ਉਹਨਾਂ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਡਿਸਟਿ੍ਰਕਟ ਚਾਈਲਡ ਵੈਲਫੇਅਰ ਕੌਂਸਲ ਗੁਰਦਾਸਪੁਰ ਅਤੇ ਭਾਰਤੀ ਬਾਲ ਕਲਿਆਣ ਸੰਸਥਾ ਕਾਨਪੁਰ (ਯੂ.ਪੀ.) ਵਲੋਂ ਬੱਚਿਆਂ ਪ੍ਰਤੀ ਵਿਸ਼ੇਸ਼ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ। ਅਖੀਰ ਵਿਚ ਮੈਡਮ ਗੁੱਡੂ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਪਣੀ ਸੰਸਕ੍ਰਿਤੀ ਆਪਣੇ ਸੰਸਕਾਰ ਕਵਿਤਾ ਰਾਹੀਂ ਪੁਰਾਣੀ ਤੇ ਨਵੀਂ ਪੀੜ੍ਹੀ ਦੇ ਵਿਚਾਰਾਂ ਵਿਚ ਅੰਤਰ ਦੱਸਿਆ ਅਤੇ ਬੱਚਿਆਂ ਨੂੰ ਪੰਡਿਤ ਨਹਿਰੂ ਦੇ ਵਿਜਨ ਨਾਲ ਜਾਣੂ ਕਰਵਾਇਆ। ਵਿਦਿਆਰਥੀਆਂ ਨੂੰ ਖਾਣ-ਪੀਣ ਦੀਆਂ ਵਸਤੁਆਂ ਭੇਂਟ ਕਰਕੇ ਬਾਲ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ।

Related Articles

Leave a Reply

Your email address will not be published. Required fields are marked *

Back to top button