ਰਾਜਨੀਤੀ
ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਸੋਧ ਜਾਂ ਇਤਰਾਜ ਦਰਜ ਕਰਵਾਉਣ ਲਈ ਵੋਟਰ ਸੂਚੀਆਂ ਅਤੇ ਵਾਰਡਬੰਦੀ ਜਲਦੀ ਜਾਰੀ ਕੀਤੀ ਜਾਵੇ- ਖੁਰਾਣਾ,ਚੰਦੀ
* ਸ਼੍ਰੋਮਣੀ ਅਕਾਲੀ ਦਲ (ਬ) ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ
ਫਗਵਾੜਾ 18 ਨਵੰਬਰ ( ਨਵੋਦਿਤ ਸ਼ਰਮਾ )ਸ਼੍ਰੋਮਣੀ ਅਕਾਲੀ ਦਲ (ਬ) ਦਾ ਇਕ ਵਫਦ ਅੱਜ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਹਲਕਾ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਸ. ਜਸ਼ਨਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਐਸ.ਡੀ.ਐਮ. ਨੂੰ ਇਕ ਮੰਗ ਪੱਤਰ ਦਿੰਦਿਆਂ ਅਕਾਲੀ ਆਗੂਆਂ ਨੇ ਨਗਰ ਨਿਗਮ ਚੋਣਾਂ ਸਬੰਧੀ ਵੋਟਰ ਸੂਚੀਆਂ ਤੇ ਵਾਰਡਬੰਦੀ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ 12 ਨਵੰਬਰ ਨੂੰ ਆਪਣੇ ਪੱਤਰ ਰਾਹੀਂ ਸੂਬੇ ਦੀਆਂ ਪੰਜ ਨਗਰ ਨਿਗਮਾਂ ਦੀ ਚੋਣ ਸੰਬੰਧੀ ਵੋਟਰ ਸੂਚੀਆਂ ਵਿਚ ਸੋਧ ਕਰਨ ਲਈ ਸ਼ਡਿਊਲ ਜਾਰੀ ਕੀਤਾ ਜਾਵੇ। ਜਿਸ ਅਨੁਸਾਰ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ 14 ਨਵੰਬਰ ਨੂੰ ਵੋਟਰ ਸੂਚੀਆਂ ਜਾਰੀ ਕੀਤੀਆਂ ਜਾਣੀਆਂ ਸੀ ਅਤੇ 18 ਨਵੰਬਰ ਤੋਂ 25 ਨਵੰਬਰ, 2024 ਤੱਕ ਦਾਅਵੇ ਤੇ ਇਤਰਾਜ਼ ਦਰਜ ਕੀਤੇ ਜਾਣੇ ਹਨ। ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ 3 ਦਸੰਬਰ ਤੱਕ ਕਰਨ ਦੀ ਗੱਲ ਪੱਤਰ ਵਿਚ ਕਹੀ ਗਈ ਹੈ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 7 ਦਸੰਬਰ ਤੱਕ ਕੀਤੀ ਜਾਣੀ ਹੈ। ਪਰ ਵੋਟਰ ਸੂਚੀਆਂ ਅਤੇ ਵਾਰਡ ਬੰਦੀ ਹਾਲੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਹਨ। ਰਣਜੀਤ ਸਿੰਘ ਖੁਰਾਣਾ ਨੇ ਐਸ.ਡੀ.ਐਮ. ਫਗਵਾੜਾ ਤੋਂ ਮੰਗ ਕੀਤੀ ਕਿ ਜਿਹੜੀ ਵੀ ਵੋਟਰ ਸੂਚੀ ਜਾਂ ਵਾਰਡਬੰਦੀ ਅਨੁਸਾਰ ਨਗਰ ਨਿਗਮ ਫਗਵਾੜਾ ਦੀ ਚੋਣ ਕਰਵਾਈ ਜਾਣੀ ਹੈ, ਉਸ ਨੂੰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ ਤਾਂ ਜੋ ਲੋਕ ਜਾਂ ਸਿਆਸੀ ਪਾਰਟੀਆਂ ਆਪਣੇ ਦਾਅਵੇ ਤੇ ਇਤਰਾਜ਼ ਪੇਸ਼ ਕਰ ਸਕਣ। ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਖੁਰਾਣਾ ਅਤੇ ਚੰਦੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਰਪੋਰੇਸ਼ਨ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਫਗਵਾੜਾ ਕਾਰਪੋਰੇਸ਼ਨ ਚੋਣਾਂ ‘ਚ ਆਪਣੇ ਦਮ ਤੇ ਸ਼ਾਨਦਾਰ ਜਿੱਤ ਦਰਜ ਕੀਤੀ ਜਾਵੇਗੀ। ਇਸ ਮੌਕੇ ਅਵਤਾਰ ਸਿੰਘ ਭੁੰਗਰਨੀ , ਹਰਵਿੰਦਰ ਸਿੰਘ ਵਾਲੀਆਂ , ਸਰਬਜੀਤ ਕੋਰ ਸਾਬਕਾ ਐਮ ਸੀ , ਬਲਜਿੰਦਰ ਸਿੰਘ ਠੇਕੇਦਾਰ ਸਾਬਕਾ ਐਮ ਸੀ, ਕੁਲਵਿੰਦਰ ਸਿੰਘ ਕਿੰਦਾ ਸਾਬਕਾ ਐਮ ਸੀ, ਪਰਮਜੀਤ ਕੋਰ ਕੰਬੋਜ ਸਾਬਕਾ ਐਮ ਸੀ, ਪੁਸਪਿੰਦਰ ਕੋਰ ਸਾਬਕਾ ਐਮ ਸੀ, ਧਰਮਿੰਦਰ ਟੋਨੀ, ਗੁਰਦੀਪ ਸਿੰਘ ਖੇੜਾ, ਸਰਨਜੀਤ ਸਿੰਘ ਅਟਵਾਲ, ਸਰੂਪ ਸਿੰਘ ਖਲਵਾੜਾ, ਸੁਖਵਿੰਦਰ ਸਿੰਘ ਕੰਬੋਜ, ਅਵਤਾਰ ਸਿੰਘ ਮੰਗੀ, ਪ੍ਰਿਤਪਾਲ ਸਿੰਘ ਮੰਗਾ, ਸੁਖਬੀਰ ਸਿੰਘ ਕਿੰਨੜਾ, ਗੁਰਸਿਮਰ ਸਿੰਘ ਯੂਥ ਪ੍ਰਧਾਨ, ਪਰਮਿੰਦਰ ਸਿੰਘ ਜੰਡੂ, ਰਣਜੀਤ ਸਿੰਘ ਜੀਤੀ, ਜਸਵਿੰਦਰ ਸਿੰਘ ਭਗਤਪੁਰਾ , ਹਰਜੋਤ ਸਿੰਘ ਪਾਹਵਾ, ਰਿੰਕੂ ਪਾਹਵਾ, ਪ੍ਰਦੀਪ ਸਿੰਘ ਬਸਰਾ, ਰੋਹਿਤ ਪਾਲ, ਜਤਿੰਦਰ ਸ਼ਰਮਾ, ਸੁਖਬੀਰ ਸਿੰਘ, ਸੁਖਦੀਪ ਸਿੰਘ ਵਾਲੀਆਂ , ਦਵਿੰਦਰ ਸਿੰਘ, ਜਗੀਰ ਸਿੰਘ, ਮੇਸ਼ੀ ਬਿਸਨਪੁਰ, ਸੁਜੀਤ ਸਿੰਘ ਬਾਹੜਾ, , ਗੁਵਿੰਦਰ ਲਵਲੀ, ਦੇਸ ਰਾਜ , ਸਤਨਾਮ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸਨ
ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਵਿੱਚ ਐਸ. ਡੀ ਐਮ ਫਗਵਾੜਾ ਨੂੰ ਮੰਗ ਪੱਤਰ ਦਿੰਦੇ ਹੋਏ ਨਾਲ ਖੜੇ ਅਵਤਾਰ ਸਿੰਘ ਭੁੰਗਰਨੀ , ਸਰਬਜੀਤ ਕੋਰ, ਬਲਜਿੰਦਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਵਾਲੀਆਂ, ਸਰਨਜੀਤ ਸਿੰਘ ਅਟਵਾਲ, ਪਰਮਜੀਤ ਕੋਰ ਕੰਬੋਜ, ਅਵਤਾਰ ਸਿੰਘ ਮੰਗੀ, ਸਰੂਪ ਸਿੰਘ ਖਲਵਾੜਾ ਅਤੇ ਹੋਰ

ਫੋਟੋ ਕੈਪਸਨ
ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਵਿੱਚ ਐਸ. ਡੀ ਐਮ ਫਗਵਾੜਾ ਨੂੰ ਮੰਗ ਪੱਤਰ ਦਿੰਦੇ ਹੋਏ ਨਾਲ ਖੜੇ ਅਵਤਾਰ ਸਿੰਘ ਭੁੰਗਰਨੀ , ਸਰਬਜੀਤ ਕੋਰ, ਬਲਜਿੰਦਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਵਾਲੀਆਂ, ਸਰਨਜੀਤ ਸਿੰਘ ਅਟਵਾਲ, ਪਰਮਜੀਤ ਕੋਰ ਕੰਬੋਜ, ਅਵਤਾਰ ਸਿੰਘ ਮੰਗੀ, ਸਰੂਪ ਸਿੰਘ ਖਲਵਾੜਾ ਅਤੇ ਹੋਰ
