ਰਾਜਨੀਤੀ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਕਪੂਰਥਲਾ ਰਾਜ ਚੋਣ ਕਮਿਸ਼ਨ ਵੱਲੋਂ ਫਗਵਾੜਾ ਨਗਰ ਨਿਗਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

20 ਤੋਂ 26 ਨਵੰਬਰ ਤੱਕ ਲਏ ਜਾਣਗੇ ਦਾਅਵੇ ਤੇ ਇਤਰਾਜ 7 ਦਸੰਬਰ ਨੂੰ ਹੋਵਗੀ ਅੰਤਿਮ ਪ੍ਰਕਾਸ਼ਨਾ

ਫਗਵਾੜਾ , 18 ਨਵੰਬਰ ( ਸੁਸ਼ੀਲ ਸ਼ਰਮਾ )
ਰਾਜ ਚੋਣ ਕਮਿਸ਼ਨ ਵੱਲੋਂ ਫਗਵਾੜਾ ਨਗਰ ਨਿਗਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ । ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 19 ਨਵੰਬਰ ਨੂੰ ਮੁੱਢਲੇ ਖਰੜੇ ਦੀ ਪ੍ਰਕਾਸ਼ਨਾ ਹੋਵੇਗੀ ਜਦਕਿ 20 ਨਵੰਬਰ ਤੋਂ 26 ਨਵੰਬਰ ਤੱਕ ਲੋਕ ਦਾਅਵੇ ਤੇ ਇਤਰਾਜ ਦੇ ਸਕਣਗੇ ।
ਇਸ ਤੋਂ ਇਲ਼ਾਵਾ ਲੋਕਾਂ ਦੀ ਸਹੂਲਤ ਲਈ 21,22 ਨਵੰਬਰ ਨੂੰ ਨਗਰ ਨਿਗਮ ਫਗਵਾੜਾ ਵਿਖੇ ਵਿਸ਼ੇਸ਼ ਕੈਂਪ ਲਗਾਕੇ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ ।
ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 4 ਦਸੰਬਰ ਨੂੰ ਹੋਵੇਗਾ ਜਦਕਿ 7 ਦਸੰਬਰ ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾ਼ਸ਼ਨਾ ਹੋਵੇਗੀ ।
ਇਨਾਂ ਚੋਣਾਂ ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ ।
ਵਾਰਡ ਨੰਬਰ 1 ਤੋਂ 10 ਲਈ ਡਿਪਟੀ ਰਜਿਸਟਰਾਰ , ਸਹਿਕਾਰੀ ਸਭਾਵਾਂ ਕਪੂਰਥਲਾ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਹੋਣਗੇ ਜਦਕਿ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਹੋਣਗੇ ।
ਵਾਰਡ ਨੰਬਰ 11 ਤੋਂ 20 ਲਈ ਖੇਤੀਬਾੜੀ ਅਫਸਰ ਨੂੰ ਈ ਆਰ ਓ ਤੇ ਭੂਮੀ ਸੰਭਾਲ ਅਫਸਰ ਫਗਵਾੜਾ ਨੂੰ ਏ.ਈ.ਆਰ.ਓ . ਤਾਇਨਾਤ ਕੀਤਾ ਗਿਆ ਹੈ ।
ਇਸੇ ਤਰ੍ਹਾਂ ਵਾਰਡ ਨੰਬਰ 21 ਤੋਂ 30 ਲਈ ਕਾਰਜਕਾਰੀ ਇੰਜੀ ਪੀ.ਡਬਲਿਊ.ਡੀ ( ਬੀ ਐੰਡ ਆਰ ) ਡਵੀਜ਼ਨ ਨੰਬਰ 2 ਕਪੂਰਥਲਾ ਨੂੰ ਈ. ਆਰ.ਓ ਜਦਕਿ ਐਸ.ਡੀ.ਓ , ਪੀ.ਡਬਲਿਊ. ਡੀ ( ਬੀ ਐੰਡ ਆਰ ) ਡਵੀਜ਼ਨ ਨੰਬਰ 2 ਫਗਵਾੜਾ ਨੂੰ ਏ.ਈ.ਆਰ.ਓ. ਤਾਇਨਾਤ ਕੀਤਾ ਗਿਆ ਹੈ ।
ਵਾਰਡ ਨੰਬਰ 31 ਤੋਂ 40 ਤੱਕ ਐਸ.ਡੀ.ਓ ਰੂਰਲ ਵਾਟਰ ਸਪਲਾਈ ਤੇ ਸੈਨੀਟੇਸ਼ਨ ਫਗਵਾੜਾ ਨੂੰ ਈ ਆਰ ਓ ਤੇ ਜੇ. ਈ. ਰੂਰਲ ਵਾਟਰ ਸਪਲਾਈ ਤੇ ਸੈਨੀਟੇਸ਼ਨ ਫਗਵਾੜਾ ਨੂੰ ਏ. ਈ. ਆਰ. ਓ ਲਗਾਇਆ ਗਿਆ ਹੈ ।
ਇਸੇ ਤਰ੍ਹਾਂ ਵਾਰਡ ਨੰਬਰ 41 ਤੋਂ 50 ਲਈ ਐਸ ਡੀ ਐਮ ਫਗਵਾੜਾ ਨੂੰ ਈ.ਆਰ. ਓ ਤੇ ਤਹਿਸੀਲਦਾਰ ਫਗਵਾੜਾ ਨੂੰ ਏ. ਈ.ਆਰ. ਓ ਲਗਾਇਆ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button