ਫਗਵਾੜਾ ( ਸੁਸ਼ੀਲ ਸ਼ਰਮਾ ) ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਭਾਟ ਸਿੰਘ ਸਭਾ ਭਗਤਪੁਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪ੍ਰਮਜੀਤ ਸਿੰਘ ਗਲੋਈ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਾਬਕਾ ਕੋਸਲਰ ਪ੍ਰਮਜੀਤ ਕੌਰ ਕੰਬੋਜ , ਸਰਬਜੀਤ ਕੌਰ , ਪ੍ਰਿਤਪਾਲ ਕੌਰ ਤੂਲੀ , ਸਮਾਜ ਸੇਵੀ ਵਰਿੰਦਰ ਸਿੰਘ ਕੰਬੋਜ , ਪ੍ਰਿੰਸੀਪਲ ਜਤਿੰਦਰ ਸਰਮਾ ਮਿੱਠੂ , ਗੁਰਦੀਪ ਸਿੰਘ ਤੂਲੀ , ਜਸਵਿੰਦਰ ਸਿੰਘ ਹਮਦਰਦ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ , ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰੋਪੇ ਭੇਂਟ ਕਰ ਸਨਮਾਨਿਤ ਕੀਤਾ ਗਿਆ ਇਸ ਮੌਕੇ ਚਾਹ ਪਕੋੜਿਆਂ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਕਮੇਟੀ ਪ੍ਰਧਾਨ ਪ੍ਰਮਜੀਤ ਸਿੰਘ ਗਲੋਈ , ਸਤਵਿੰਦਰ ਸਿੰਘ , ਅਮਨਦੀਪ ਸਿੰਘ ਅਮਨ , ਲੀਡਰ ਸਿੰਘ , ਬੀਬੀ ਪ੍ਰਕਾਸ਼ ਕੌਰ , ਗੁਰਮੀਤ ਸਿੰਘ ਯੋਗੀ ਪਰਿਵਾਰ , ਦਿਗਪਾਲ ਪਰਿਵਾਰ ਤੋਂ ਇਲਾਵਾ ਸਮੂਹ ਸੰਗਤਾਂ ਹਾਜ਼ਿਰ ਸਨ
