ਅਪਰਾਧ
ਨਸ਼ੇ ਅਤੇ ਸਟਰੀਟ ਕ੍ਰਾਇਮ ਕਰਨ ਨੂੰ ਖਤਮ ਕਰਨ ਲਈ ਲੋਕ ਆਪਣੀ ਜਿੰਮੇਵਾਰੀ ਨਿਭਾਉਣ : ਸੁਖਜਿੰਦਰ ਸਿੰਘ
ਨਸ਼ੇ ਅਤੇ ਸਟਰੀਟ ਕ੍ਰਾਇਮ ਕਰਨ ਨੂੰ ਖਤਮ ਕਰਨ ਲਈ ਲੋਕ ਆਪਣੀ ਜਿੰਮੇਵਾਰੀ ਨਿਭਾਉਣ : ਸੁਖਜਿੰਦਰ ਸਿੰਘ
ਫਗਵਾੜਾ ( ਨਵੋਦਿਤ ਸ਼ਰਮਾ/ ਸੁਸ਼ੀਲਸ਼ਰਮਾ) ਦਿਨੋ ਦਿਨ ਵੱਧ ਰਹੇ ਨਸ਼ਿਆ ਅਤੇ ਸਟਰੀਟ ਕ੍ਰਾਇਮ ਨੂੰ ਨੱਥ ਪਾਉਣ ਲਈ ਪੁਲਿਸ ਨੇ ਆਪਣੀ ਕਮਰ ਕਸ ਲਈ ਹੈ ਇਹ ਸ਼ਬਦ ਅੱਜ ਐਸ ਐਸ ਪੀ ਕਪੂਰਥਲਾ ਵਲੋਂ ਨਸ਼ਿਆਂ ਖ਼ਿਲਾਫ਼ ਜਾਰੀ ਕੀਤੀਆ ਹਿਦਾਇਤ ਦੀ ਪਾਲਨਾ ਕਰਦੇ ਹੋਏ ਐਸ ਪੀ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਫਗਵਾੜਾ ਦੀ ਯੋਗ ਅਗਵਾਈ ਹੇਠ ਥਾਣਾ ਸਤਨਾਮਪੁਰਾ ਦੇ ਮੁੱਖ ਥਾਣਾ ਅਫਸਰ ਗੋਰਵ ਧੀਰ ਦੀ ਸੁਚੱਜੀ ਦੇਖਰੇਖ ਹੇਠ ਮੁੱਹਲਾ ਭਗਤਪੁਰਾ ਵਿਖੇ ਮੁੱਹਲੇ ਦੇ ਮੋਹਤਰ ਵਿਆਕਤੀਆਂ ਨਾਲ ਇੱਕ ਭਰਵੀ ਮੀਟਿੰਗ ਦੌਰਾਨ ਏ ਐਸ ਆਈ ਸੁਖਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੁਨੀਆਂ ਭਰ ਦੀ ਸਭ ਤੋਂ ਬਹਾਦਰ ਫੋਰਸ ਹੈ ਜੋ ਹਰ ਕੰਮ ਵਿੱਚ ਤਤਪਰ ਨਜਰ ਆਉਂਦੀ ਹੈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੇਫ ਪੰਜਾਬ ਦੇ ਬੈਨਰ ਹੇਠ ਐਂਟੀ ਡਰੱਗ ਹੈਲਪਲਾਇਨ ਨਸ਼ਿਆ ਦੇ ਖਿਲਾਫ ਸ਼ੁਰੂ ਕਰਦਿਆਂ ਤੁਹਾਡੇ ਸਾਥ ਲਈ ਇੱਕ ਨੰਬਰ 9779100200 ਜਾਰੀ ਕੀਤਾ ਗਿਆ ਹੈ ਜਿਸ ਤੇ ਤੁਸੀਂ ਨਸ਼ਾ ਖ੍ਰੀਦਣ ਜਾਂ ਵੇਚਣ ਵਾਲੇ ਖਿਲਾਫ ਫੋਨ ਕਰਕੇ ਜਾਂ ਵਟਸਅੱਪ ਕਰਕੇ ਜਾਣਕਾਰੀ ਦੇ ਸਕਦੇ ਹੋ ਕਾਲ ਕਰਨ ਵਾਲੇ ਸੰਬੰਧੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਇਹ ਹੈਲਪਲਾਇਨ ਕਾਫੀ ਲਾਹੇਬੰਦ ਸਾਬਿਤ ਹੋ ਰਹੀ ਹੈ ਉਨ੍ਹਾਂ ਦੱਸਿਆ ਕਿ ਸ਼ਹਿਰਾਂ ਕਸਬਿਆਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਹੋਣ ਵਾਲੇ ਸਟਰੀਟ ਕ੍ਰਾਇਮ ਵਹੀਕਲ ਚੋਰੀ,
ਲੁੱਟ ਖੋਹ, ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਟਰੀਟ ਕ੍ਰਾਇਮ ਨੂੰ ਖਤਮ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ ਇਹ ਲੋਕਾਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਦੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਜਦੋਂ ਅੱਤਵਾਦ ਦੇ ਦੌਰ ਚ ਸੀ ਉਸ ਸਮੇਂ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਅਤਵਾਦ ਨੂੰ ਖਤਮ ਕੀਤਾ ਸੀ ਉਸੇ ਤਰ੍ਹਾਂ ਜਦੋਂ ਤੱਕ ਸਮਾਜ ਖੁੱਦ ਉਠ ਕੇ ਅੱਗੇ ਨਹੀਂ ਆਵੇਗਾ ਅਤੇ ਆਪਣੀ ਸੋਚ ਨਹੀਂ ਬਦਲੇਗਾ, ਤਾਂ ਨਸ਼ੇ ਤੇ ਕਾਬੂ ਪਾਉਣਾ ਸੰਭਵ ਨਹੀਂ ਹੋਵੇਗਾ। ਪ੍ਰੰਤੂ ਹੁਣ ਮੁੱਖ ਮੰਤਰੀ ਪੰਜਾਬ,
ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਗੰਭੀਰ ਹੁੰਦਿਆਂ ਹਰ ਪਹਿਲੂ ਤੇ ਲੋਕਾਂ ਦੇ ਸਹਿਯੋਗ ਨਾਲ ਇੱਕ ਚੰਗੇ ਸਮਾਜ ਦੀ ਸਿਰਜਨਾ ਲਈ ਕੰਮ ਕਰ ਰਹੇ ਹਨ ਜਿਸਦੇ ਨਤੀਜੇ ਚੰਗੇ ਨਿਕਲ ਰਹੇ ਹਨ ਇਸ ਮੌਕੇ ਮੁੱਹਲੇ ਦੇ ਮੋਹਤਵਾਰ ਵਿਆਕਤੀਆਂ ਵਲੋਂ ਮੁੱਹਲੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਆ ਰਹੀਆਂ ਕੁੱਝ ਦਿੱਕਤਾਂ ਬਾਰੇ ਪੁਲੀਸ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ ਜਿਸ ਤੇ ਪੁਲਿਸ ਨੇ ਵਿਸ਼ਵਾਸ ਦਿਵਾਇਆ ਕਿ ਭਾਵੇਂ ਪੁਲਿਸ ਕੋਲ ਫੋਰਸ ਦੀ ਕਮੀ ਹੈ ਪਰ ਉਹ ਹਰ ਕ੍ਰਾਇਮ ਨੂੰ ਰੋਕਣ ਲਈ ਯਤਨਸ਼ੀਲ ਹੋ ਕੰਮ ਕਰਨਗੇ ਇਸ ਮੌਕੇ ਮੁਨਸ਼ੀ ਹੋਲਦਾਰ ਮੰਗਲਵੀਰ ਸਿੰਘ , ਸਰਬਜੀਤ ਕੌਰ ਸਾਬਕਾ ਕੋਸਲਰ , ਸਮਾਜ ਸੇਵੀ ਡਾ ਰਮਨ ਸ਼ਰਮਾ , ਗੁਰਦਿਆਲ ਸਿੰਘ ਨੰਨੜ੍ਹਾ , ਗੁਰਪਾਲ ਸਿੰਘ ਪਾਲਾ , ਮਨਜੀਤ ਸਿੰਘ ਮੱਖਣ , ਸੁਸ਼ੀਲ ਕੁਮਾਰ ਰਾਜੂ , ਕ੍ਰਿਪਾ ਰਾਮ , ਅਵਤਾਰ ਸਿੰਘ , ਅਜੇ ਕੋਛੜ , ਪ੍ਰਭਾਤ ਦੀਪ ਤੋਂ ਇਲਾਵਾ ਹੋਰ ਵੀ ਮੁੱਹਲਾ ਨਿਵਾਸੀ ਮੋਜੂਦ ਸਨ
