ਬਲੱਡ ਬੈਂਕ ਨੇ ਗੂੰਜ ਸੰਸਥਾ ਦੇ ਜਲੰਧਰ ਦਫਤਰ ਲਈ ਰਵਾਨਾ ਕੀਤਾ ਕਪੜਿਆਂ ਦਾ ਟੈਂਪੂ
ਗਰੀਬਾਂ ਲਈ ਲਾਹੇਵੰਦ ਗੂੰਜ ਸੰਸਥਾ ਦਾ ਉਪਰਾਲਾ - ਰਘਬੋਤਰਾ
ਫਗਵਾੜਾ 22 ਨਵੰਬਰ ( ਨਵੋਦਿਤ ਸ਼ਰਮਾ ) ਸ੍ਰੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਚੱਲ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਤੋਂ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸਤੇਮਾਲ ਕੀਤੇ ਹੋਏ ਪੁਰਾਣੇ ਪਾਉਣ ਯੋਗ ਵਸਤਰਾਂ ਦਾ ਇਕ ਹੋਰ ਟੈਂਪੂ ਗੂੰਜ ਸੰਸਥਾ ਦੇ ਜਲੰਧਰ ਦਫਤਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਬਲੱਡ ਬੈਂਕ ਫਗਵਾੜਾ ਪਿਛਲੇ ਕਰੀਬ 17 ਸਾਲ ਤੋਂ ਮੈਗਾਸਸੇ ਅਵਾਰਡ ਵਿਨਰ ਗੂੰਜ ਸੰਸਥਾ ਨਾਲ ਜੁੜਿਆ ਹੋਇਆ ਹੈ। ਇਹ ਸੰਸਥਾ ਇਕੱਤਰ ਕੀਤੇ ਵਸਤਰਾਂ ਨੂੰ ਦਿੱਲੀ ਦਫਤਰ ਭੇਜਦੀ ਹੈ ਜਿੱਥੇ ਜਰੂਰੀ ਮੁਰੰਮਤ ਤੋਂ ਬਾਅਦ ਧੋਣ ਉਪਰੰਤ ਪ੍ਰੈਸ ਕਰਕੇ ਇਹਨਾਂ ਕਪੜਿਆਂ ਨੂੰ ਨਵੇਕਲਾ ਰੂਪ ਦਿੱਤਾ ਜਾਂਦਾ ਹੈ ਅਤੇ ਫਿਰ ਦੇਸ਼ ਦੇ ਦੂਰ ਦੁਰਾਢੇ ਪਹਾੜੀ ਇਲਾਕਿਆਂ ‘ਚ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਜਦੋਂ ਵੀ ਭੇਜਣ ਯੋਗ ਮਾਤਰਾ ‘ਚ ਗਰਮੀ ਜਾਂ ਸਰਦੀ ‘ਚ ਪਾਉਣ ਯੋਗ ਕਪੜੇ ਇੱਕਤਰ ਹੋ ਜਾਂਦੇ ਹਨ ਤਾਂ ਜਲੰਧਰ ਦਫਤਰ ਭੇਜ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਬਸਤਰ ਇਕੱਠੇ ਕਰਨ ਵਿਚ ਮੋਹਨ ਲਾਲ ਤਨੇਜਾ, ਰਮੇਸ਼ ਦੁੱਗਲ, ਵਿਸ਼ਵਾ ਮਿੱਤਰ ਸ਼ਰਮਾ, ਕੇ.ਐਲ. ਜੈਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਹਨਾਂ ਸਮੂਹ ਖੇਤਰ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਉਂਦੇ ਸਰਦੀ ਦੇ ਸੀਜਨ ਨੂੰ ਦੇਖਦੇ ਹੋਏ ਇਸਤੇਮਾਲ ਕੀਤੇ ਪੁਰਾਣੇ ਲੇਕਿਨ ਪਾਉਣ ਯੋਗ ਬਸਤਰ ਬਲੱਡ ਬੈਂਕ ਵਿਖੇ ਜਮਾ ਕਰਵਾ ਸਕਦੇ ਹਨ ਤਾਂ ਜੋ ਇਹ ਬਸਤਰ ਰਿਪੇਅਰ ਕਰਕੇ ਦੂਰ ਦੁਰਾਢੇ ਅਤੇ ਪਹਾੜੀ ਖੇਤਰਾਂ ‘ਚ ਵੱਸਦੇ ਗਰੀਬਾਂ ਤੱਕ ਪਹੁੰਚਾਏ ਜਾ ਸਕਣ।
ਤਸਵੀਰ ਸਮੇਤ।