ਸਥਾਨਕ ਖਬਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਵਿਖੇ ਸੁਲਗਦੀ ਧਰਤੀ ਨਾਟਕ ਦਾ ਸਫ਼ਲ ਮੰਚਨ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਵਿਖੇ ਸੁਲਗਦੀ ਧਰਤੀ ਨਾਟਕ ਦਾ ਸਫ਼ਲ ਮੰਚਨ
ਫਗਵਾੜਾ ( ਸੁਸ਼ੀਲ ਸ਼ਰਮਾ )ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਵਿਖੇ ਸੁਲਗਦੀ ਧਰਤੀ ਨਾਟਕ ਦਾ ਸਫ਼ਲ ਮੰਚਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਗਵਾੜਾ ਦੇ ਵਿਹੜੇ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਸੁਚੇਤ ਕਰਨ ਲਈ ਸੁਲਗਦੀ ਧਰਤੀ ਨਾਟਕ ਦਾ ਸਫ਼ਲ ਮੰਚਨ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਮੀਨੂ ਗੁਪਤਾ ਜੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ “ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਮੋਗਾ” ਦੀ ਟੀਮ ਵੱਲੋਂ ਸੁਲਗਦੀ ਧਰਤੀ ਨਾਟਕ ਖੇਡਿਆ ਗਿਆ ।ਜਿਸ ਦਾ ਨਿਰਦੇਸ਼ਨ ਸੁਖਦੇਵ ਲੱਧੜ ਅਤੇ ਕਲਾਕਾਰ ਆ ਨਈਅਰ ਦੁਬਾਰਾ ਕੀਤਾ ਗਿਆ ।ਇਸ ਨਾਟਕ ਦੇ ਲੇਖਕ ਬਲਰਾਜ ਸਾਗਰ ਜੀ ਹਨ। ਨਾਟਕ ਵਿੱਚ ਨਸ਼ੇ ਦੇ ਨੁਕਸਾਨ,ਭਰੂਣ ਹੱਤਿਆ, ਕਿਸਾਨੀ ਦੀ ਹਾਲਤ ਨੂੰ ਬਾਖੂਬੀ ਬਿਆਨ ਕੀਤਾ ਗਿਆ । ਨਾਟਕ ਵਿੱਚ ਇੰਨੀ ਖੂਬਸੂਰਤ ਅਦਾਕਾਰੀ ਸੀ ਕਿ ਨਾਟਕ ਨਾਲ ਸਮਾਂ ਬੰਨਿਆ ਗਿਆ
ਪ੍ਰਿੰਸੀਪਲ ਸ਼੍ਰੀਮਤੀ ਮੀਨੂ ਗੁਪਤਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਕਰਨ ਲਈ ਨਾਟਕ ਕਲਾ ਨਾਲ ਜੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਨਾਟਕ ਰਾਹੀਂ ਵਿਦਿਆਰਥੀ ਸਮਾਜ ਵਿੱਚ ਵੱਧ ਰਹੀਆਂ ਸਮੱਸਿਆਵਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਸਕਦੇ ਹਨ। ਵਿਦਿਆਰਥੀਆਂ ਨੇ ਵੀ ਨਾਟਕ ਵਿੱਚ ਸਮੱਸਿਆਵਾਂ ਅਤੇ ਨਾਟਕ ਮੰਚਨ ਦੀ ਤਕਨੀਕ ਨੂੰ ਨੇੜੇ ਤੋਂ ਵਾਚਿਆ। ਪ੍ਰਿੰਸੀਪਲ ਸ੍ਰੀਮਤੀ ਮੀਨੂ ਗੁਪਤਾ ਜੀ ਨੇ ਨਾਟਕ ਮੰਚਨ ਕਰਨ ਵਾਲੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉੱਤੇ ਸਮੁੱਚਾ ਸਟਾਫ ਹਾਜ਼ਰ ਸੀ
