ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਬਿਮਾਰ ਵਿਦਿਆਰਥਣ ਨੂੰ ਭੇਂਟ ਕੀਤੀ ਦਵਾਈਆਂ ਦੇ ਨਾਲ ਲੋੜੀਂਦੀ ਸਮੱਗਰੀ
ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਨੇ ਦੱਸਿਆ ਸ਼ਲਾਘਾਯੋਗ ਉਪਰਾਲਾ
ਫਗਵਾੜਾ 28 ਨਵੰਬਰ (ਸੁਸ਼ੀਲ ਸ਼ਰਮਾ ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਮਾਣਮੱਤੀ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਤਰਫੋਂ ਇੱਕ ਲੋੜਵੰਦ ਪਰਿਵਾਰ ਨਾਲ ਸਬੰਧਤ ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਪੜ੍ਹਦੀ ਅੱਠਵੀਂ ਜਮਾਤ ਦੀ ਇੱਕ ਬਿਮਾਰ ਵਿਦਿਆਰਥਣ ਨੂੰ ਦਵਾਈਆਂ ਦੇ ਨਾਲ ਸਿਹਤ ਸਬੰਧੀ ਲੋੜੀਂਦੀ ਸਮੱਗਰੀ ਭੇਂਟ ਕੀਤੀ ਗਈ। ਕਲੱਬ ਦੇ ਪ੍ਰਧਾਨ ਲਾਇਨ ਰਾਜੀਵ ਮਹਿਰਾ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਬਿੰਦਰਪਾਲ ਸਨ ਜੋ ਕਿ ਖੁਦ ਵੀ ਇਸੇ ਸਕੂਲ ਵਿਚ ਅਧਿਆਪਕ ਹਨ। ਇਸ ਦੌਰਾਨ ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਨੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬਿਮਾਰਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਕਲੱਬ ਦੇ ਪ੍ਰਧਾਨ ਲਾਇਨ ਰਾਜੀਵ ਮਹਿਰਾ ਨੇ ਦੱਸਿਆ ਕਿ ਇਸ ਵਿਦਿਆਰਥਣ ਦੀ ਪਹਿਲਾਂ ਵੀ ਕਲੱਬ ਵਲੋਂ ਸਹਾਇਤਾ ਕੀਤੀ ਗਈ ਸੀ ਅਤੇ ਲੋੜ ਅਨੁਸਾਰ ਇਹ ਉਪਰਾਲਾ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਲਾਇਨ ਰਾਜਨ ਧਵਨ, ਪਿ੍ਰੰਸੀਪਲ ਕਮਲੇਸ਼ ਕੁਮਾਰੀ, ਮੈਡਮ ਮਨਿੰਦਰ ਕੌਰ, ਮੈਡਮ ਸਰਬਜੀਤ ਕੌਰ ਆਦਿ ਹਾਜ਼ਰ ਸਨ।
ਤਸਵੀਰ: ਫਗਵਾੜਾ ਵਿਖੇ ਇੱਕ ਬਿਮਾਰ ਵਿਦਿਆਰਥਣ ਨੂੰ ਦਵਾਈਆਂ ਅਤੇ ਹੋਰ ਸਮੱਗਰੀ ਭੇਂਟ ਕਰਦੇ ਹੋਏ ਲਾਇਨਜ ਕਲੱਬ ਫਗਵਾੜਾ ਦੇ ਪ੍ਰਧਾਨ ਲਾਇਨ ਰਾਜੀਵ ਮਹਿਰਾ ਦੇ ਨਾਲ ਸਕੂਲ ਪ੍ਰਿੰਸੀਪਲ ਕਮਲੇਸ਼ ਕੁਮਾਰੀ ਅਤੇ ਹੋਰ।