ਫਗਵਾੜਾ ( ਨਵੋਦਿਤ ਸ਼ਰਮਾ ) ਐਮਰਜੇਂਸੀ ਵਿੱਚ ਗਰਭ ਵਿੱਚ ਪਲ ਰਹੇ ਬੱਚੇ ਦੀ ਜਾਨ ਬਚਾਉਣ ਦੇ ਲਈ ਕੀਤਾ ਗਿਆ ਸੀਜੇਰੀਅਨ ਆਪਰੇਸ਼ਨ ਆਪਣੇ ਆਪ ਵਿੱਚ ਇੱਕ ਵੱਡਾ ਵਿਸ਼ਵ ਰਿਕਾਰਡ ਬਣ ਗਿਆ। ਦਰਅਸਲ ਲੁਧਿਆਣਾ ਦੇ ਦਯਾਨੰਦ ਹਸਪਤਾਲ ਮੈਡੀਕਲ ਕਾਲਜ ਵਿਭਾਗ ਦੀ ਪ੍ਰੋਫੈਸਰ ਅਤੇ ਪ੍ਰਮੁੱਖ ਡਾਕਟਰ ਆਸ਼ਿਮਾ ਤਨੇਜਾ ਨੇ ਇਸ ਕਾਰਜ ਨੂੰ ਅੰਜਾਮ ਦਿੱਤਾ । ਡਾ. ਆਸ਼ਿਮਾ ਨੇ ਦੱਸਿਆ ਕਿ 29 ਸਾਲ ਦੀ ਗਰਭਵਤੀ ਮਹਿਲਾ ਜੋ ਲੁਧਿਆਣਾ ਦੇ ਹਸਪਤਾਲ ਦੇ ਆਸਪਾਸ ਕਿਸੇ ਪਿੰਡ ਦੀ ਰਹਿਣ ਵਾਲੀ ਹੈ ਐਮਰਜਂਸੀ ਸਥਿਤੀ ਵਿੱਚ ਉਹਨਾਂ ਦੇ ਕੋਲ ਆਈ। ਜਾਂਚ ਵਿੱਚ ਪਤਾ ਲੱਗਿਆ ਕਿ ਬੱਚੇ ਦੇ ਦਿਲ ਦੀ ਧੜਕਣ ਤੇਜ਼ੀ ਨਾਲ ਘੱਟ ਹੋ ਰਹੀ ਸੀ ਅਜਿਹੇ ਸਮੇਂ ਚ ਉਹਨਾਂ ਨੇ ਤਤਕਾਲ ਫੈਸਲਾ ਕੀਤਾ ਗਿਆ ਐਮਰਜੰਸੀ ਵਿਚ ਉਸ ਗਰਭਵਤੀ ਔਰਤ ਦਾ ਆਪਰੇਸ਼ਨ ਕੀਤਾ ਜਾਵੇਗਾ ਆਪਰੇਸ਼ਨ ਕਰਨ ਵਿੱਚ ਕੇਵਲ ਇੱਕ ਮਿੰਟ ਪੰਜ ਸੈਕਿੰਡ ਦਾ ਸਮਾਂ ਲੱਗਿਆ ਜੋ ਆਪਣੇ ਆਪ ਚ ਇੱਕ ਵਿਸ਼ਵ ਰਿਕਾਰਡ ਬਣ ਗਿਆ ਜਦੋਂ ਉਹਨਾਂ ਨੇ ਇਸ ਵਿਸ਼ੇ ਵਿੱਚ ਸਰਵੇ ਕੀਤਾ ਤਾਂ ਪਤਾ ਲੱਗਿਆ ਕਿ ਇਹ ਆਪਣੇ ਆਪ ਚ ਇੱਕ ਵਰਲਡ ਰਿਕਾਰਡ ਹੈ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿੱਚ ਉਹਨਾਂ ਦੇ ਇਸ ਆਪਰੇਸ਼ਨ ਨੂੰ ਮਾਨਤਾ ਦਿੱਤੀ ਗਈ ਹੈ ਦਯਾਨੰਦ ਹਸਪਤਾਲ ਦੀ ਮੈਨੇਜਿੰਗ ਕਮੇਟੀ ਨੇ ਡਾ ਆਸ਼ਿਮਾ ਤਨੇਜਾ ਨੂੰ ਉਹਨਾਂ ਦੀ ਇਸ ਵਿਸ਼ੇਸ਼ ਉਪਲਬਧੀ ਲਈ ਉਹਨਾਂ ਨੂੰ ਵਧਾਈ ਦਿੱਤੀ ਹੈ ਡਾ ਆਸ਼ਿਮਾ ਨੇ ਦੇ ਸਹੁਰਾ ਸਾਹਿਬ ਅਸ਼ੋਕ ਕੌੜਾ ਜੋ ਇੱਕ ਨਾਮਵਰ ਸੀਨੀਅਰ ਪੱਤਰਕਾਰ ਹਨ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਨੂੰਹ ਉੱਤੇ ਬਹੁਤ ਮਾਣ ਹੈ
