ਫਗਵਾੜਾ ਵਿਖੇ ਦੋ ਦਿਨਾਂ ਵਾਤਾਵਰਨ ਮੇਲਾ ਸੰਪੰਨ- ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਲੋਕ
ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਰੌਸ਼ਨ ਭਵਿੱਖ ਲਈ ਸਾਨੂੰ ਸਭਨਾ ਨੂੰ ਚੰਗਾ ਵਾਤਾਵਰਨ ਸਿਰਜਨਾ ਚਾਹੀਦਾ ਹੈ- ਕਮਿਸ਼ਨਰ ਬੱਲ
ਫਗਵਾੜਾ, 9 ਦਸੰਬਰ ( ਸੁਸ਼ੀਲ ਸ਼ਰਮਾ ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਅਤੇ ਨਗਰ ਨਿਗਮ ਫਗਵਾੜਾ ਵਲੋਂ ਸਵੱਛ ਭਾਰਤ ਮਿਸ਼ਨ ਨੂੰ ਸਮਰਪਿਤ 39ਵਾਂ ਵਾਤਾਵਰਨ ਮੇਲਾ 7 ਅਤੇ 8 ਦਸੰਬਰ 2024 ਨੂੰ ਕਰਵਾਇਆ ਗਿਆ, ਜਿਸ ਵਿੱਚ ਜੇਸੀਜ਼, ਰੋਟਰੀ ਕਲੱਬ, ਲਾਇਨਜ਼ ਕਲੱਬ, ਅਲਾਇਨਜ਼ ਇਨਰਵੀਲ ਕਲੱਬ ਅਤੇ ਫਗਵਾੜਾ ਦੀਆਂ ਸਮੂਹ ਸਮਾਜਿਕ ਜੱਥੇਬੰਦੀਆਂ ਨੇ ਹਿੱਸਾ ਲਿਆ। ਇਸ ਮੇਲੇ ਲਈ ਵਿਪਨ ਚੌਸਰ ਪਰਿਵਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਵਾਤਵਰਨ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਗਬੋਤਰ ਜਰਨਲ ਸਕੱਤਰ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਨੇ ਦੱਸਿਆ ਕਿ 5 ਦਸੰਬਰ ਨੂੰ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਭਾਰਤ ਵਿਕਾਸ ਪ੍ਰੀਸ਼ਦ ਦੀ ਸਹਾਇਤਾ ਨਾਲ ਵਾਤਾਵਰਨ ਮਾਰਚ ਕੱਢਿਆ ਗਿਆ, ਜੋ ਫਗਵਾੜਾ ਦੇ ਵੱਖੋ-ਵੱਖਰੇ ਬਜ਼ਾਰਾਂ ਵਿੱਚ ਗਿਆ, ਜਿਸ ਵਿੱਚ ਵੱਖੋ-ਵੱਖਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਮੇਂ ਪੌਦੇ ਅਤੇ ਵਾਤਾਵਰਨ ਜਾਗਰੂਕਤਾ ਲੈਟਰੇਚਰ ਵੰਡਿਆ ਗਿਆ।
7 ਦਸੰਬਰ ਨੂੰ ਵਾਤਾਵਰਨ ਮੇਲੇ ਦਾ ਉਦਘਾਟਨ ਸ਼ਮਾ ਰੋਸ਼ਨ ਕਰਕੇ ਨਵਨੀਤ ਕੌਰ ਬੱਲ ਕਮਿਸ਼ਨਰ ਨਗਰ ਫਗਵਾੜਾ ਅਤੇ ਏਡੀਸੀ ਕਪੂਰਥਲਾ ਨੇ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਮਲਕੀਅਤ ਸਿੰਘ ਰਗਬੋਤਰਾ, ਸਾਬਕਾ ਪ੍ਰਧਾਨ ਮਿਊਂਸਪਲ ਕੌਂਸਲ ਫਗਵਾੜਾ ਭਵਦੀਪ ਸਰਦਾਨਾ ਸੁਖਜੀਤ ਸਟਾਰਚ ਐਂਡ ਕੈਮੀਕਲ ਲਿਮਿਟਡ ਅਤੇ ਸ਼ਹਿਰੀਆਂ ਨੇ ਸ਼ਿਰਕਤ ਕੀਤੀ। ਇਸ ਸਮੇਂ ਬੋਲਦਿਆਂ ਕਮਿਸ਼ਨਰ ਬੱਲ ਨੇ ਕਿਹਾ ਕਿ ਫਗਵਾੜਾ ਨੂੰ ਸੁੰਦਰ ਸਵੱਛ ਅਤੇ ਹਰਿਆ-ਭਰਿਆ ਬਨਾਉਣਾ ਹਰੇਕ ਨਾਗਰਿਕ ਦਾ ਫ਼ਰਜ਼ ਹੈ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਰੌਸ਼ਨ ਭਵਿੱਖ ਲਈ ਸਾਨੂੰ ਸਭਨਾ ਨੂੰ ਚੰਗਾ ਵਾਤਾਵਰਨ ਸਿਰਜਨਾ ਚਾਹੀਦਾ ਹੈ। ਇਸ ਸਮੇਂ ਉਹਨਾ ਨੇ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਜਾਰੀ ਤ੍ਰੈ-ਮਾਸਿਕ ਪੱਤਰ “ਇਨਵਾਇਰਮੈਂਟ ਕਲਿਪਿੰਗਜ਼” ਵੀ ਜਾਰੀ ਕੀਤਾ।
7 ਅਤੇ 8 ਦਸੰਬਰ ਨੂੰ ਡਾ: ਅੰਬੇਦਕਰ ਐਡੌਟੋਰੀਅਮ ਵਿਖੇ ਸਾਇੰਸ ਮਾਡਲ, ਮੌਕੇ ‘ਤੇ ਪੈਟਿੰਗ, ਫਲਦਾਰ ਬੂਟੇ ਲਾਉਣ, ਫੈਂਸੀ ਡਰੈਸ ਮੁਕਾਬਲੇ, ਲੋਕ ਗੀਤ ਗਾਇਕੀ ਮੁਕਾਬਲੇ, ਲੋਕ ਡਾਂਸ, ਪਤੰਗਬਾਜੀ ਮੁਲਾਬਲੇ, ਹੈਲਦੀ ਬੇਬੀ ਮੁਕਾਬਲਾ, ਫੁੱਲ ਸਜਾਵਟ ਮੁਕਾਬਲਾ ਅਤੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਦਾ ਆਯੋਜਿਨ, ਭਾਰਤ ਵਿਕਾਸ ਪ੍ਰੀਸ਼ਦ, ਅਲਾਇਨਜ਼ ਕਲੱਬ ਰੋਇਲ, ਲਾਇਨਜ਼ ਕਲੱਬ ਫਗਵਾੜਾ ਰੋਇਲ, ਰੋਟਰੀ ਕਲੱਬ ਸਾਊਥ ਈਸਟ, ਸਿਟੀ ਜੇਸੀਜ਼, ਲਾਇਨਜ਼ ਕਲੱਬ ਵਿਸ਼ਵਾਸ, ਲਾਇਨਜ਼ ਕਲੱਬ ਸਰਵਿਸ, ਲਾਇਨਜ਼ ਕਲੱਬ ਡਾਇਮੰਡ, ਡੀਵਾਇਨ ਐਨਜਲ ਵੈਲਫੇਅਰ ਸੁਸਾਇਟੀ, ਇਨਰਵੀਲ ਕਲੱਬ, ਰੋਟਰੀ ਜਿੰਮਜ਼, ਅਲਾਇਨਜ਼ ਲੇਡੀ ਟੀਚਰਜ਼ ਕਲੱਬ, ਰੋਟਰੀ ਸੈਂਟਰਲ, ਜੇਸੀਜ ਈਵ, ਯੂਥ ਵਾਇਸ ਫਾਊਂਡੇਸ਼ਨ, ਰੋਟਰੀ ਮਿਡ ਟਾਊਨ, ਸ਼ਾਲਿਨੀ ਗਰੁੱਪ ਨੇ ਕਰਵਾਇਆ। ਮੇਲੇ ਦੇ ਦੋਵੇਂ ਦਿਨ ਵੱਖੋ-ਵੱਖਰੇ ਵਿਭਾਗਾਂ ਅਤ ਕਾਰੋਬਾਰੀਆਂ ਵਲੋਂ ਪ੍ਰਦਰਸ਼ਨੀ ਲਗਾਈ ਗਈ। ਵਣ-ਵਿਭਾਗ ਪੰਜਾਬ ਵਲੋਂ ਪੌਦੇ ਵੰਡੇ ਗਏ। ਪੰਜਾਬੀ ਦੇ ਲੇਖਕਾਂ ਵਲੋਂ ਪੁਸਤਕਾਂ ਦੀ ਨੁਮਾਇਸ਼ ਵਿਸ਼ੇਸ਼ ਆਕਰਸ਼ਨ ਦਾ ਵਿਸ਼ਾ ਰਹੀ। ਵੱਖੋ-ਵੱਖਰੀਆਂ ਵਿਦਿਅਕ ਸੰਸਥਾਵਾਂ ਵਲੋਂ ਆਪਣੇ ਸਟਾਲ ਲਗਾਏ ਗਏ। ਮੇਲੇ ਵਿੱਚ ਲਗਾਈ ਸਾਇੰਸ ਪ੍ਰਦਰਸ਼ਨੀ ਖ਼ਾਸ ਅਕਰਸ਼ਨ ਬਣੀ।
ਪ੍ਰੋਗਰਾਮ ਦੇ ਅੰਤ ਵਿੱਚ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਅਤੇ ਨਗਰ ਨਿਗਮ ਵਲੋਂ ਇਹਨਾ ਸਾਰੀਆਂ ਅਤੇ ਸਮਾਜਿਕ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੂੰ ਮੰਮੰਟੋ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਵਾਤਾਵਰਨ ਮੇਲੇ ਵਿੱਚ ਵੱਖੋ-ਵੱਖਰੀਆਂ ਸੰਸਥਾਵਾਂ ਦੇ ਪ੍ਰਧਾਨਾਂ ਸਮੇਤ ਰਮਨ ਚੌਸਰ, ਜਸਪ੍ਰੀਤ ਸਿੰਘ ਬੰਸਲ ਮੇਲਾ ਪ੍ਰੋਜੈਕਟ ਡਾਇਰੈਕਟਰ, ਕ੍ਰਿਸ਼ਨ ਕੁਮਾਰ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਪ੍ਰਦੀਪ ਧੀਮਾਨ ਆਦਿ ਵੱਡੀ ਗਿਣਤੀ ‘ਚ ਸ਼ਹਿਰੀ ਹਾਜ਼ਰ ਹੋਏ।
ਫੋਟੋ ਕੈਪਸ਼ਨ 1- ਵਾਤਾਵਰਨ ਮੇਲੇ ਦਾ ਉਦਘਾਟਨ ਕਰਦੇ ਹੋਏ ਨਵਨੀਤ ਕੌਰ ਬੱਲ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਅਤੇ ਨਾਲ ਖੜੇ ਹਨ ਭਵਦੀਪ ਸਰਦਾਨਾ ਅਤੇ ਮਲਕੀਅਤ ਸਿੰਘ ਰਗਬੋਤਰਾ।
2. ਵਾਤਾਵਰਨ ਮੇਲੇ ਸਮੇਂ ਫਰੂਟ ਟ੍ਰੀ ਲਗਾਉਂਦੇ ਹੋਏ ਨਵਨੀਤ ਕੌਰ ਬੱਲ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਅਤੇ ਨਾਲ ਖੜੇ ਹਨ ਭਵਦੀਪ ਸਰਦਾਨਾ ਅਤੇ ਮਲਕੀਅਤ ਸਿੰਘ ਰਗਬੋਤਰਾ।
3. ਵਾਤਾਵਰਨ ਮੇਲੇ ਸਮੇਂ ਪੈਟਿੰਗ ਮੁਕਾਬਲੇ ਵਿੱਚ ਸ਼ਾਮਲ ਵੱਖ-ਵੱਖਰੇ ਸਕੂਲਾਂ ਦੇ ਵਿਦਿਆਰਥੀ।
