ਸਥਾਨਕ ਖਬਰ

ਜਾਨਵਿਕਾ ਗਾਂਧੀ ਨੇ ਹੈਲਦੀ ਬੇਬੀ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ।

ਜਾਨਵਿਕਾ ਗਾਂਧੀ ਨੇ ਹੈਲਦੀ ਬੇਬੀ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ।

ਫਗਵਾੜਾ -9 ਦਸੰਬਰ ( ਸੁਸ਼ੀਲ ਸ਼ਰਮਾ )ਵਾਤਾਵਰਨ ਸੰਸਥਾ ਵਲੋਂ ਕਰਵਾਏ ਗਏ ਵਾਤਾਵਰਨ ਮੇਲੇ ਵਿਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ |  ਇਨ੍ਹਾਂ ਮੁਕਾਬਲਿਆਂ ਵਿੱਚ ਜੇਸੀਆਈ ਈਵਜ਼ ਵੱਲੋਂ ਹੈਲਦੀ ਬੇਬੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਫਗਵਾੜਾ ਦੇ ਸਮਾਜ ਸੇਵੀ ਅਤੇ ਕ੍ਰਿਏਟਿਵ ਏਜ ਅਕੈਡਮੀ ਦੇ ਡਾਇਰੈਕਟਰ ਆਸ਼ੀਸ਼ ਗਾਂਧੀ ਅਤੇ ਦੀਕਸ਼ਾ ਗਾਂਧੀ ਦੀ ਪੁੱਤਰੀ ਜਾਨਵਿਕਾ ਗਾਂਧੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮੁਕਾਬਲਾ ਜਿੱਤਿਆ।  ਜਾਨਵਿਕਾ ਨੂੰ ਮੈਡਲ, ਸਰਟੀਫਿਕੇਟ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।  ਜੇਸੀਆਈ ਕਲੱਬ ਦੇ ਸਮੂਹ ਮੈਂਬਰਾਂ ਨੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ।  ਅਸ਼ੀਸ਼ ਗਾਂਧੀ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਅਜਿਹੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਤਰੱਕੀ ਦੀਆਂ ਸਿਖਰਾਂ ‘ਤੇ ਪਹੁੰਚ ਕੇ ਸਮਾਜ ਵਿੱਚ ਆਪਣਾ ਸਥਾਨ ਹਾਸਲ ਕਰ ਸਕਦੇ ਹਨ।  ਦੀਕਸ਼ਾ ਗਾਂਧੀ ਨੇ ਕਿਹਾ ਕਿ ਜਾਨਵਿਕਾ ਨੂੰ ਉਸ ਦੇ ਬਚਪਨ ਵਿੱਚ ਦਿੱਤਾ ਗਿਆ ਇਹ ਪੁਰਸਕਾਰ ਉਸ ਲਈ ਪ੍ਰੇਰਨਾ ਦਾ ਵੱਡਾ ਸਰੋਤ ਹੋਵੇਗਾ।

Related Articles

Leave a Reply

Your email address will not be published. Required fields are marked *

Back to top button