ਸਥਾਨਕ ਖਬਰ

ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਦੁਆਰਾ ਸੱਤ ਰੋਜ਼ਾ ਐਨ.ਐਸ.ਐਸ.ਕੈਂਪ ਦਾ ਆਯੋਜਨ

ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਦੁਆਰਾ ਸੱਤ ਰੋਜ਼ਾ ਐਨ.ਐਸ.ਐਸ.ਕੈਂਪ ਦਾ ਆਯੋਜਨ

ਫਗਵਾੜਾ 31 ਦਸੰਬਰ (ਨਵੋਦਿਤ

ਸ਼ਰਮਾ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ,ਫਗਵਾੜਾ ਦੇ ਐਨ.ਐਸ.ਐਸ.ਯੂਨਿਟ ਨੇ ਸਮਾਜਿਕ ਜਾਗਰੁਕਤਾ,ਵਾਤਾਵਰਣ ਸੁਰੱਖਿਆ ਅਤੇ ਸਮਾਜ ਸੇਵਾ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ। ਕਾਲਜ ਅਤੇ ਪਿੰਡ ਪਲਾਹੀ ਵਿਖੇ ਲਗਾਏ ਗਏ ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੂੰ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣ ਲਈ ਜਾਗਰੂਕ ਕਰਨਾ ਅਤੇ ਪ੍ਰੇਰਿਤ ਕਰਨਾ ਸੀl ਕੈਂਪ ਵਿੱਚ ਸਮਾਜਿਕ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਕੈਂਪ ਦੇ ਪਹਿਲੇ ਦਿਨ ਐਨ.ਐਸ.ਐਸ.ਵਲੰਟੀਅਰਾਂ ਲਈ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆl ਜਿਸ ਵਿੱਚ ਵਿਦਿਆਰਥੀਆਂ ਨੂੰ ਨੈਸ਼ਨਲ ਸਰਵਿਸ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਬਾਅਦ ਅਲਫਾ ਗਲੋਬਲ ਇੰਟਰਪ੍ਰਾਈਜਜ਼ ਤੋ ਰਿਸੋਰਸ ਪਰਸਨ ਸ਼੍ਰੀ ਨੰਦ ਸੋਨੀ ਦੁਆਰਾ ਸਾਈਬਰ ਸੁਰੱਖਿਆ ਜਾਗਰੂਕਤਾ ਵਿਸ਼ੇ ‘ਤੇ ਸੈਮੀਨਾਰ ਦਿੱਤਾ ਗਿਆl ਕੈਂਪ ਦੌਰਾਨ ਨਸ਼ਾਖੋਰੀ ਜਾਗਰੁਕਤਾ ‘ਤੇ ਰੈਲੀ ਵੀ ਕੱਢੀ ਗਈl ਜਿਸਦਾ ਉਦੇਸ਼ ‘ਨਸ਼ਾ ਮੁਕਤ ਭਾਰਤ’ ਦਾ ਸੰਦੇਸ਼ ਫੈਲਾਉਣਾ ਸੀl ਵਲੰਟੀਅਰਾਂ ਵੱਲੋ ਪੇਸ਼ ਕੀਤੇ ਗਏ ਨੁੱਕੜ ਨਾਟਕ ਦੇ ਨਾਲ-ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਚਾਨਣਾ ਪਾਇਆ ਗਿਆl ਕੈਂਪ ਦਾ ਇੱਕ ਹੋਰ ਮੁੱਖ ਵਿਸ਼ਾ ਵਾਤਾਵਰਨ ਸੁਰੱਖਿਆ ਸੀ  ਸ੍ਰੀਮਤੀ ਮੀਨਲ ਵਰਮਾ,ਉੱਘੇ ਵਾਤਾਵਰਨ ਚਿੰਤਕ ਨੇ ਵਿਦਿਆਰਥੀਆਂ ਨੂੰ ਟਿਕਾਊ ਅਤੇ ਜ਼ੀਰੋ ਕੂੜਾ ਜੀਵਨ ਸ਼ੈਲੀ ਅਪਨਾਉਣ ਲਈ ਉਤਸ਼ਾਹਿਤ ਕਰਦੇ ਹੋਏ ਸੈਮੀਨਾਰ ਦਿੱਤਾ ਪਲਾਹੀ ਪਿੰਡ ਵਿਖੇ ਸਫਾਈ ਕੈਂਪ ਲਗਾਇਆ ਗਿਆ। ਪਿੰਡ ਦੇ ਲੋਕਾਂ ਵਲੋਂ ਵਲੰਟੀਅਰਜ਼ ਨੂੰ ਕੰਮ ਦੀ ਮੁੱਖ ਜਗ੍ਹਾਂ ਦਿਖਾਈ ਗਈ। ਜਵਾਨ ਵਲੰਟੀਅਰਾਂ ਦੁਆਰਾ ਪੂਰੀ ਤਾਕਤ,ਜੋਸ਼ ਤੇ ਉਤਸ਼ਾਹ ਨਾਲ ਪਿੰਡ ਦੇ ਸਕੂਲ ਤੇ ਸ਼ਾਮਲਾਟ ਦੀ ਸਫਾਈ ਕੀਤੀ ਗਈ। ਵਿਦਿਆਰਥੀਆਂ ਨੇ ਸਫਾਈ ਕਰਦੇ ਹੋਏ ਕੂੜਾ ਅਤੇ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕੀਤਾ ਅਤੇ ਸਹੀ ਢੰਗ ਨਾਲ ਨਿਪਟਾਇਆ ਵਿਦਿਆਰਥੀਆਂ ਵਿੱਚ ਕਦਰਾਂ ਕੀਮਤਾਂ ਦੇ ਵਿਕਾਸ ਲਈ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਲੰਗਰ ਵੀ ਲਗਾਇਆ ਗਿਆ। ਵਿਦਿਆਰਥੀਆਂ ਨੂੰ ‘ਚਾਰ ਸਾਹਿਬਜ਼ਾਦੇ’ ਧਾਰਮਿਕ ਮੂਵੀ ਦਿਖਾਈ ਗਈ। ਇਸ ਤੋਂ ਇਲਾਵਾ ਸਿੱਖਿਆ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਨੇ ਸਕੂਪ ਸਮੱਗਰੀ ਤੇ ਅਧਿਆਪਨ ਮਾਡਲ ਬਣਾਏ ਜੋ ਬਾਅਦ ਵਿੱਚ ਪਲਾਹੀ ਪਿੰਡ ਦੇ ਸਰਕਾਰੀ ਸਕੂਲ ਨੂੰ ਦੇ ਦਿੱਤੇ ਗਏ। ਕੈਂਪ ਦੀ ਇੱਕ ਹੋਰ ਵਿਸ਼ੇਸ਼ਤਾ ਫਗਵਾੜਾ ਦੇ ਫਾਇਰ ਸੇਫਟੀ ਮਾਹਿਰ ਦੁਆਰਾ ਆਫਤ ਪ੍ਰਬੰਧਨ ਬਾਰੇ ਲੈਕਚਰ ਸੀl ਜਿਸ ਵਿੱਚ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਅਤੇ ਸੰਕਟਕਾਲੀਨ ਤਿਆਰੀ ਦੇ ਹੁਨਰ ਲਈ ਤਿਆਰ ਕੀਤਾ ਗਿਆ। ਕੈਂਪ ਦੇ ਆਖਰੀ ਦਿਨ ਵਲੰਟੀਅਰਜ਼ ਨੂੰ ਉਹਨਾਂ ਦੇ ਸਮਰਪਣ ਅਤੇ ਭਾਗੀਦਾਰੀ ਲਈ ਸਰਟੀਫਿਕੇਟ ਦਿੱਤੇ ਗਏ ਪ੍ਰਿੰਸੀਪਲ ਡਾ. ਸੁਰਿੰਦਰ ਜੀਤ ਕੌਰ ਨੇ ਐਨ.ਐਸ.ਐਸ.ਕੈਂਪ ਦੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਸੇਵਾ ਸਕੀਮ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਿਕਾਸ ਤੇ ਸਮਾਜ ਨੂੰ ਉੱਪਰ ਚੁੱਕਣ ਵਿੱਚ ਬੁਹਤ ਵੱਡੀ ਭੂਮਿਕਾ ਨਿਭਾਉਂਦੀ ਹੈ। ਉਹਨਾਂ ਨੇ ਵਲੰਟੀਅਰਜ਼ ਨੂੰ ਸਮਾਜ ਸੇਵੀ ਕੰਮਾਂ ਲਈ ਵਚਨਬੱਧ ਰਹਿਣ ਲਈ ਪ੍ਰੇਰਿਤ ਕੀਤਾ ।

Related Articles

Leave a Reply

Your email address will not be published. Required fields are marked *

Back to top button