ਫਗਵਾੜਾ ‘ਚ 39ਵਾਂ ਸਵੱਛ ਭਾਰਤ ‘ਵਾਤਾਵਰਣ ਮੇਲਾ’ ਅੱਜ – ਮਲਕੀਅਤ ਸਿੰਘ ਰਘਬੋਤਰਾ
* ਡਿਪਟੀ ਕਮਿਸ਼ਨਰ ਕਪੂਰਥਲਾ ਕਰਨਗੇ ਮੇਲੇ ਦਾ ਉਦਘਾਟਨ
ਫਗਵਾੜਾ 6 ਦਸੰਬਰ ( ਸੁਸ਼ੀਲ ਸ਼ਰਮਾ ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਨਗਰ ਨਿਗਮ ਫਗਵਾੜਾ ਅਤੇ ਸ਼ਹਿਰ ਦੀਆਂ ਸਮੂਹ ਸਮਾਜਕ ਅਤੇ ਵਿੱਦਿਅਕ ਸੰਸਥਾਵਾ ਦੇ ਸਹਿਯੋਗ ਨਾਲ 39ਵਾਂ ਸਵੱਛ ਭਾਰਤ ਵਾਤਾਵਰਣ ਮੇਲਾ 7 ਤੇ 8 ਦਸੰਬਰ ਨੂੰ ਡਾ. ਬੀ.ਆਰ. ਅੰਬੇਡਕਰ ਆਡੀਟੋਰੀਅਮ ਪੀ.ਡਬਲਯੂ.ਡੀ. ਰੈਸਟ ਹਾਊਸ ਫਗਵਾੜਾ ਵਿਖੇ ਮਨਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਐਸਸੀਏਸ਼ਨ ਦੇ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਮੇਲੇ ਦਾ ਉਦਘਾਟਨ ਸਵੇਰੇ 10.30 ਵਜੇ ਜਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਕਰਨਗੇ। ਉਹਨਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਤਾਵਰਣ ਮੇਲੇ ਵਿਚ ਜੇਸੀਜ, ਰੋਟਰੀ, ਲਾਇਨਜ਼, ਅਲਾਇਨਜ਼ ਕਲੱਬਾਂ ਵਲੋਂ ਭਰਪੂਰ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਨ ਏਂਜਲਸ ਵੱਲੋਂ ਸਾਇੰਸ ਮਾਡਲ ਮੁਕਾਬਲੇ, ਚਿੱਤਰਕਾਰੀ ਪ੍ਰਤੀਯੋਗਿਤਾ, ਫੈਂਸੀ ਡਰੈਸ, ਲੋਕਗੀਤ, ਪਤੰਗਬਾਜ਼ੀ, ਰੰਗੋਲੀ, ਵੇਸਟ ਟੂ ਬੈਸਟ, ਲੋਕ-ਨਾਚ, ਹੈਲਦੀ ਬੇਬੀ, ਫੱਲਦਾਰ ਰੁੱਖ ਲਗਾਉਣ, ਬਾਡੀ ਬਿਲਡਿੰਗ ਆਦਿ ਮੁਕਾਬਲੇ ਵੀ ਕਰਵਾਏ ਜਾਣਗੇ। ਮੇਲੇ ਦੌਰਾਨ ਇਲਾਕੇ ‘ਚ ਵਾਤਾਵਰਣ ਸਵੱਛਤਾ ਦੇ ਮੱਦੇਨਜਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।
ਤਸਵੀਰ – ਮਲਕੀਅਤ ਸਿੰਘ ਰਘਬੋਤਰਾ।