ਫਗਵਾੜਾ ‘ਚ 39ਵਾਂ ਸਵੱਛ ਭਾਰਤ ‘ਵਾਤਾਵਰਣ ਮੇਲਾ’ 7 ਤੇ 8 ਦਸੰਬਰ ਨੂੰ – ਮਲਕੀਅਤ ਸਿੰਘ ਰਘਬੋਤਰਾ
ਸਹਿਯੋਗ ਲਈ ਸਮਾਜ ਸੇਵੀ ਜੱਥੇਬੰਦੀਆਂ ਨਾਲ ਕੀਤੀਆਂ ਵਿਚਾਰਾਂ
ਫਗਵਾੜਾ 3 ਦਸੰਬਰ ( ਨਵੋਦਿਤ ਸ਼ਰਮਾ ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਅਤੇ ਨਗਰ ਨਿਗਮ ਫਗਵਾੜਾ ਵਲੋਂ ਸ਼ਹਿਰ ਦੀਆਂ ਸਮੂਹ ਸਮਾਜਕ ਅਤੇ ਵਿੱਦਿਅਕ ਸੰਸਥਾਵਾ ਦੇ ਸਹਿਯੋਗ ਨਾਲ 39ਵਾਂ ਸਵੱਛ ਭਾਰਤ ਵਾਤਾਵਰਣ ਮੇਲਾ 7 ਤੇ 8 ਦਸੰਬਰ ਨੂੰ ਪੀ.ਡਬਲਯੂ.ਡੀ. ਰੈਸਟ ਹਾਊਸ ਫਗਵਾੜਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਦੀ ਇਕ ਸਾਂਝੀ ਮੀਟਿੰਗ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਹੋਈ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਪ੍ਰਧਾਨ ਅਤੇ ਇਨਵਾਇਰਮੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਵਾਤਾਵਰਣ ਮੇਲੇ ਵਿਚ ਜੇਸੀਜ, ਰੋਟਰੀ, ਲਾਇਨਜ਼, ਅਲਨਿਆਜ਼ ਕਲੱਬਾਂ ਨੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਡਿਵਾਈਨ ਏਂਜਲਸ ਵੱਲੋਂ ਸਾਇੰਸ ਮਾਡਲ ਮੁਕਾਬਲੇ, ਚਿੱਤਰਕਾਰੀ ਪ੍ਰਤੀਯੋਗਿਤਾ, ਫੈਂਸੀ ਡਰੈਸ, ਲੋਕਗੀਤ, ਪਤੰਗਬਾਜ਼ੀ, ਰੰਗੋਲੀ, ਵੇਸਟ ਟੂ ਬੈਸਟ, ਲੋਕ-ਨਾਚ, ਹੈਲਦੀ ਬੇਬੀ, ਫੱਲਦਾਰ ਰੁੱਖ ਲਗਾਉਣ, ਬਾਡੀ ਬਿਲਡਿੰਗ ਆਦਿ ਮੁਕਾਬਲੇ ਕਰਵਾਏ ਜਾਣਗੇ। ਮੇਲੇ ਦੌਰਾਨ ਇਲਾਕੇ ‘ਚ ਵਾਤਾਵਰਣ ਸਵੱਛਤਾ ਦੇ ਮੱਦੇਨਜਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਮੇਲੇ ਤੋਂ ਪਹਿਲਾਂ ਸਵੱਛਤਾ ਰੈਲੀ 5 ਦਸੰਬਰ ਨੂੰ ਆਰੀਆ ਮਾਡਲ ਸਕੂਲ ਤੋਂ ਕੱਢੀ ਜਾਵੇਗੀ। ਮੀਟਿੰਗ ਦੌਰਾਨ ਹਾਜਰ ਸੰਸਥਾਵਾਂ ਵਲੋਂ ਮੇਲੇ ਨੂੰ ਸਫਲ ਬਨਾਉਣ ਵਿਚ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਨਰੇਸ਼ ਕੋਹਲੀ, ਵਿਕਾਸ ਕੋਛੜ, ਮਨੋਜ ਮਿੱਢਾ, ਅੰਕੁਰ, ਆਸਥਾ, ਸੁਸ਼ੀਲ ਸ਼ਰਮਾ, ਰਾਜੀਵ ਮਹਿਰਾ, ਹਰੀਸ਼ ਚੰਬਾ, ਕਮਲ ਪਾਹਵਾ, ਤਾਰਾ ਚੰਦ ਚੁੰਬਰ, ਰਾਕੇਸ਼ ਸੂਦ, ਵਰਿੰਦਰ ਸਿੰਘ, ਵਰੁਣ ਵਧਾਵਨ, ਮੋਹਨ ਇੰਦਰ ਸਿੰਘ, ਵਿਸ਼ਵਾਮਿੱਤਰ ਸ਼ਰਮਾ, ਹਰਭਜਨ ਲੱਕੀ, ਨੰਦ ਸੋਨੀ, ਸ਼ਕਤੀ ਕੁਮਾਰ ਆਦਿ ਹਾਜਰ ਸਨ।
ਤਸਵੀਰ ਸਮੇਤ।
