ਪ੍ਰਮੁੱਖ ਖਬਰਾਂ
ਮਹਾਰਾਜਾ ਅਗਰਸੇਨ ਯੂਥ ਵਿੰਗ ਵੱਲੋਂ ਲੋਹੜੀ ਮੌਕੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।
ਬੱਚਿਆਂ ਨੂੰ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਉਦੇਸ਼, ਚੇਅਰਮੈਨ ਨਿਖਿਲ ਗੁਪਤਾ। *ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੇ ਵੀ ਪਤੰਗ ਉਡਾਉਣ ਦਾ ਆਨੰਦ ਮਾਣਿਆ।
ਫਗਵਾੜਾ 6 ਜਨਵਰੀ (ਨਵੋਦਿਤ ਸ਼ਰਮਾ) ਮਹਾਰਾਜਾ ਅਗਰਸੇਨ ਯੂਥ ਵਿੰਗ ਫਗਵਾੜਾ ਵੱਲੋਂ ਲੋਹੜੀ ਦੇ ਮੌਕੇ ‘ਤੇ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਚੇਅਰਮੈਨ ਨਿਖਿਲ ਗੁਪਤਾ ਦੀ ਪ੍ਰਧਾਨਗੀ ਹੇਠ ਅਤੇ ਪ੍ਰਿੰਸੀਪਲ ਚੰਦਰਮੋਹਨ ਅਗਰਵਾਲ ਅਤੇ ਪ੍ਰੋਜੈਕਟ ਡਾਇਰੈਕਟਰ ਵਿਨਾਇਕ ਗੁਪਤਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਅਗਰਵਾਲ ਸਭਾ ਫਗਵਾੜਾ (ਰਜਿ.) ਦੇ ਸੀਨੀਅਰ ਮੈਬਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਦੌਰਾਨ ਸਭ ਤੋਂ ਪਹਿਲਾਂ ਮਹਾਰਾਜਾ ਅਗਰਸੇਨ ਅਤੇ ਲਕਸ਼ਮੀ ਜੀ ਅੱਗੇ ਦੀਵੇ ਜਗਾ ਕੇ ਆਰਤੀ ਕੀਤੀ ਗਈ। ਇਸ ਤੋਂ ਬਾਅਦ ਹਾਜ਼ਰ ਅਗਰਵਾਲ ਪਰਿਵਾਰਾਂ ਦੇ ਬੱਚਿਆਂ ਨੇ ਭਾਸ਼ਣ ਦਿੱਤਾ ਅਤੇ ਮਹਾਰਾਜਾ ਅਗਰਸੇਨ ਜੀ ਦੇ ਜੀਵਨ ‘ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪਤੰਗਬਾਜ਼ੀ ਸੀ। ਜਿਸ ਦਾ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੇ ਵੀ ਖੂਬ ਆਨੰਦ ਲਿਆ। ਚੇਅਰਮੈਨ ਨਿਖਿਲ ਗੁਪਤਾ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਚੰਗੀ ਫ਼ਸਲ ਦੀ ਕਾਮਨਾ ਨਾਲ ਕਣਕ ਦੀ ਬਿਜਾਈ ਤੋਂ ਬਾਅਦ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਦਿਨ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਰਦੀ ਦੀ ਤੀਬਰਤਾ ਵੀ ਘਟਣ ਲੱਗਦੀ ਹੈ। ਪੰਜਾਬ ‘ਚ ਲੋਹੜੀ ‘ਤੇ ਪਤੰਗਬਾਜ਼ੀ ਬਹੁਤ ਮਸ਼ਹੂਰ ਹੈ, ਇਸ ਲਈ ਅੱਜ ਦੇ ਸਮਾਗਮ ‘ਚ ਪਤੰਗ ਉਡਾਉਣ ਨੂੰ ਵੀ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਨੂੰ ਮੋਬਾਈਲ, ਇੰਟਰਨੈੱਟ ਅਤੇ ਕੰਪਿਊਟਰ ਤਕਨੀਕ ਦੇ ਯੁੱਗ ਵਿੱਚ ਪੁਰਾਤਨ ਸੱਭਿਆਚਾਰਕ ਵਿਰਸੇ ਨਾਲ ਜੋੜੀ ਰੱਖਣਾ ਹੈ। ਇਸ ਦੌਰਾਨ ਪਤਵੰਤਿਆਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸਟੇਜ ਦਾ ਸੰਚਾਲਨ ਪਿਯੂਸ਼ ਬਾਂਸਲ ਅਤੇ ਗੌਰਵ ਗੁਪਤਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਕਰਨ ਅਗਰਵਾਲ ਕੈਸ਼ੀਅਰ,ਵਿਨੈ ਗੁਪਤਾ ਸਕੱਤਰ ਅਤੇ ਮੀਤ ਪ੍ਰਧਾਨ ਪੁਨੀਤ ਗੁਪਤਾ, ਪ੍ਰਵੇਸ਼ ਗੁਪਤਾ,ਨਿਤਿਨ ਬਾਂਸਲ,ਕਾਰਜਕਾਰੀ ਮੈਂਬਰ ਰਾਹੁਲ ਗੁਪਤਾ,ਤਰੁਣ ਗਰਗ, ਲਲਿਤ ਗੁਪਤਾ ਤੋਂ ਇਲਾਵਾ ਵੈਭਵ ਮਿੱਤਲ,ਹਿਮਾਂਸ਼ੂ ਗੁਪਤਾ,ਜਤਿਨ ਗੁਪਤਾ ਅਤੇ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਵੀ ਮੌਜੂਦ ਸਨ।
