ਪ੍ਰਮੁੱਖ ਖਬਰਾਂ
ਹਰ ਮੈਦਾਨ ਫਤਿਹ ਕਰਨ ਵਾਲੇ,ਹੌਂਸਲਿਆਂ ਦੀ ਭਰਮਾਰ ਵਾਲੀ ਉੱਘੀ ਸ਼ਖ਼ਸੀਅਤ ਸ.ਜਤਿੰਦਰ ਸਿੰਘ ਖ਼ਾਲਸਾ ਜੀ ਨਾਲ ਅਦਬੀ ਮੁਲਾਕਾਤ
ਹਰ ਮੈਦਾਨ ਫਤਿਹ ਕਰਨ ਵਾਲੇ,ਹੌਂਸਲਿਆਂ ਦੀ ਭਰਮਾਰ ਵਾਲੀ ਉੱਘੀ ਸ਼ਖ਼ਸੀਅਤ ਸ.ਜਤਿੰਦਰ ਸਿੰਘ ਖ਼ਾਲਸਾ ਜੀ ਨਾਲ ਅਦਬੀ ਮੁਲਾਕਾਤ
ਫਗਵਾੜਾ 9 ਜਨਵਰੀ (ਸੁਸ਼ੀਲ ਸ਼ਰਮਾ) ਕਹਿੰਦੇ ਨੇ ਕਿ ਜੋ ਤਕਦੀਰਾਂ ਤੋਂ ਪਾਰ ਹੋ ਕੇ ਹੌਂਸਲਿਆਂ ਦੀ ਉਡਾਣ ਭਰਦੇ ਹਨ,ਬੇਸ਼ਰਤੇ ਉਹ ਹਰ ਮੈਦਾਨ ਫਤਿਹ ਕਰਦੇ ਹਨ। ਅਜਿਹੇ ਹੀ ਇੱਕ ਸ਼ਖ਼ਸ ਨਾਲ ਆਪ ਜੀ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਜਿਸਨੇ ਬੇਸ਼ੱਕ ਹਰ ਮੈਦਾਨ ਫਤਿਹ ਕੀਤਾ ਹੈ। ਉਸ ਸ਼ਖਸ ਦਾ ਨਾਂ ਹੈ ਸ.ਜਤਿੰਦਰ ਸਿੰਘ ਖਾਲਸਾ। ਸਜਤਿੰਦਰ ਸਿੰਘ ਖ਼ਾਲਸਾ ਫਗਵਾੜਾ ਸ਼ਹਿਰ ਦੀ ਉੱਘੀ ਅਤੇ ਜਾਣੀ ਪਛਾਣੀ ਸ਼ਖ਼ਸੀਅਤ ਹਨ। ਉਹ ਸਿਹਤ ,ਸਿੱਖਿਆ, ਵਾਤਾਵਰਨ ਅਤੇ ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਮਹਾਨ ਕੀਰਤਨ ਦਰਬਾਰਾਂ ਅਤੇ ਨਗਰ ਕੀਰਤਨ ਦਰਬਾਰਾਂ ਦਾ ਆਯੋਜਨ ਕਰਵਾ ਕੇ ਵੱਖ-ਵੱਖ ਵਰਗਾਂ ਦੀ ਸੇਵਾ ਕਰ ਰਹੇ ਹਨ। ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਵੀ ਲੋੜਵੰਦਾਂ ਲਈ ਲੰਗਰ, ਆਰਥਿਕ ਸਹਾਇਤਾ ਅਤੇ ਰਾਸ਼ਨ ਦੀ ਸੇਵਾ ਕਰਕੇ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੇ ਹਨ।ਅੱਜਕੱਲ ਵਾਤਾਵਰਣ ਦੀ ਸੰਭਾਲ ਲਈ ਵੱਖ-ਵੱਖ ਪਾਰਕਾਂ,ਖਾਲੀ ਜਗ੍ਹਾਂ ਅਤੇ ਇਤਿਹਾਸਕ ਸਥਾਨਾਂ ਤੇ ਬੂਟੇ ਲਗਾ ਕੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨl ਸੰਗੀਤ ਅਤੇ ਗੁਰਬਾਣੀ ਕੀਰਤਨ ਨਾਲ ਅਥਾਹ ਪਿਆਰ ਕਰਨ ਵਾਲੇ, ਵਾਤਾਵਰਣ ਦੀ ਸੰਭਾਲ ਅਤੇ ਹਰਿਆਲੀ ਲਈ ਬੂਟੇ ਲਗਾਉਣਾ,ਕੁਦਰਤ ਨਾਲ ਅਥਾਹ ਪਿਆਰ,ਬਹੁਤ ਹੀ ਪਿਆਰੀ ਰੂਹ ਖਾਲਸਾ ਜੀ ਹਰ ਵਿਅਕਤੀ ਨੂੰ ਪਹਿਲੀ ਮਿਲਣੀ ਦੌਰਾਨ ਹੀ ਆਪਣਾ ਬਣਾ ਲੈਂਦੇ ਹਨ,ਹਰ ਵਿਅਕਤੀ ਦੇ ਕੰਮ ਆੳਂਣਾ ਉਨ੍ਹਾਂ ਦੇ ਸੁਭਾਅ ਵਿੱਚ ਹੈl ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਕਰਵਾਏ ਜਾਂਦੇ ਸਮਾਗਮਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਹਨl ਸ.ਖਾਲਸਾ ਤੇ ਵਾਹਿਗੁਰੂ ਜੀ ਅਤੇ ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਅਪਾਰ ਕਿਰਪਾ ਹੈ। ਸੰਨ 1971 ਈਸਵੀ ਨੂੰ ਹੁਸ਼ਿਆਰਪੁਰ ਜਿਲੇ੍ਹ ਦੇ ਪਿੰਡ ਹੰਬੜਾਂ ਵਿੱਚ ਸ.ਬ੍ਰਹਮਾ ਸਿੰਘ ਹੈਡਮਾਸਟਰ ਅਤੇ ਮਾਤਾ ਗੁਰਬਖ਼ਸ਼ ਕੌਰ ਦੇ ਘਰ ਜਨਮੇ ਜਤਿੰਦਰ ਸਿੰਘ ਖਾਲਸਾ ਨੇ ਆਪਣੀ ਪੜ੍ਹਾਈ ਦੌਰਾਨ ਹੀ ਅਨੇਕਾਂ ਸਾਹਿਤਕ,ਧਾਰਮਿਕ ਅਤੇ ਸਮਾਜ ਸੁਧਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਕਾਲਜ ਸਮੇਂ ਹੀ ਪੰਜਾਬੀ ਸਾਹਿਤ ਸਭਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸ਼੍ਰੀ ਗੁਰੂ ਰਵਿਦਾਸ ਐਸੋਸੀਏਸ਼ਨ ਅਤੇ ਅੇੈਨ.ਐਸ.ਐਸ.ਦੇ ਸਰਗਰਮ ਮੈਂਬਰ ਰਹੇ ਹਨ। ਉਹ ਅੰਤਰ ਕਾਲਜ ਗਰੁੱਪ ਸ਼ਬਦ ਗਾਇਨ,ਕੁਇਜ਼,ਨਾਟਕ ਅਤੇ ਕਵਿਤਾ ਆਦਿ ਮੁਕਾਬਲਿਆ ਵਿੱਚ ਇਨਾਮ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕਰਦੇ ਰਹੇ ਹਨ। ਅੱਜ ਕਲ ਉਹ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਦੇ ਚੇਅਰਮੈਨ,ਬਾਬਾ ਜੋਰਾਵਰ ਸਿੰਘ-ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ (ਰਜ਼ਿ) ਦੇ ਪ੍ਰਧਾਨ,ਬਾਬਾ ਸੰਗਤ ਸਿੰਘ ਖਾਲਸਾ ਦਲ (ਰਜ਼ਿ) ਪੰਜਾਬ ਦੇ ਮੀਤ ਪ੍ਰਧਾਨ,ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਪ੍ਰਧਾਨ,ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਕਪੂਰਥਲਾ ਜਿਲ੍ਹੇ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
