ਪੰਜਾਬ

ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਵਿੱਚ ਹਾਰਟ ਕੇਅਰ ਸੈਂਟਰ ਦੀ ਸੁਵਿਧਾ ਦਾ ਉਦਘਾਟਨ ਕੀਤਾ ਗਿਆ

ਮਰੀਜ਼ ਸਸਤੀਆਂ ਇਲਾਜ ਸਹੂਲਤਾਂ ਦਾ ਲਾਭ ਲੈਣ-ਪ੍ਰਦੀਪ ਧੀਮਾਨ

ਫਗਵਾੜਾ 16 ਜਨਵਰੀ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਦੇ ਅਧੀਨ ਬੰਗਾ ਰੋਡ ਸਥਿਤ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਵਿਖੇ ਹਾਰਟ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਦਿਲ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਾਰਡੀਓਲੋਜਿਸਟ ਡਾ.ਐਸ.ਪੀ.ਸੁਮਨ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਟਰੱਸਟ ਦਾ ਇਹ ਹਸਪਤਾਲ ਚੈਰੀਟੇਬਲ ਹੈ,ਇਸ ਲਈ ਦਿਲ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਬਹੁਤ ਘੱਟ ਰੇਟਾਂ ‘ਤੇ ਕੀਤਾ ਜਾਵੇਗਾl ਜਿਸ ਨਾਲ ਦਿਲ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਟਰੱਸਟ ਦਾ ਉਦੇਸ਼ ਇਸ ਹਸਪਤਾਲ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਲਈ ਪ੍ਰਭਾਵਸ਼ਾਲੀ ਅਤੇ ਸਸਤੀਆਂ ਇਲਾਜ ਸਹੂਲਤਾਂ ਨਾਲ ਲੈਸ ਕਰਨਾ ਹੈ। ਜਿਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਹਸਪਤਾਲ ਵਿੱਚ ਸਥਾਪਿਤ ਹਾਰਟ ਕੇਅਰ ਸੈਂਟਰ ਤੋਂ ਮਿਲਣ ਵਾਲੀਆਂ ਸਸਤੀਆਂ ਇਲਾਜ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਬਖਸ਼ੀਸ਼ ਰਾਮ ਧੀਮਾਨ,ਜਸਪਾਲ ਸਿੰਘ ਲਾਲ,ਸੁਰਿੰਦਰ ਪਾਲ ਧੀਮਾਨ,ਗੁਰਨਾਮ ਸਿੰਘ ਜੁਤਲਾ,ਭੁਪਿੰਦਰ ਸਿੰਘ ਜੰਡੂ,ਇੰਦਰਜੀਤ ਸਿੰਘ ਮਠਾੜੂ,ਨਰਿੰਦਰ ਸਿੰਘ ਭੱਚੂ,ਸੁਖਵਿੰਦਰ ਸਿੰਘ ਕੁੰਦੀ,ਅਮੋਲਕ ਸਿੰਘ ਝੀਤਾ,ਵਿਕਰਮ ਰੂਪਰਾਏ ਅਤੇ ਬਲਵਿੰਦਰ ਸਿੰਘ ਰਤਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button