ਪ੍ਰਮੁੱਖ ਖਬਰਾਂ
ਰਾਜ ਪੱਧਰੀ ਦਿਵਿਆਂਗ ਕਲਾ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਦੀ ਝੰਡੀ
ਰਾਜ ਪੱਧਰੀ ਦਿਵਿਆਂਗ ਕਲਾ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਦੀ ਝੰਡੀ
ਫਗਵਾੜਾ 5 ਫਰਵਰੀ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਸਿੱਖਿਆ ਅਤੇ ਕਲਾ ਮੰਚ “ਨਵੇਂ ਦਿਸਹੱਦੇ “ਵੱਲੋਂ ਦਿਵਿਆਂਗ ਬੱਚੇ ਜੋ ਸਰੀਰਕ ਤੌਰ ਤੇ ਸਮੱਸਿਆਵਾਂ ਨਾਲ ਜੂਝ ਰਹੇ ਹਨ ਉਹਨਾਂ ਦੇ ਲੋਕ ਨਾਚ ਗੀਤ ਕਵਿਤਾ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ।ਪ੍ਰਿੰਸੀਪਲ ਸ਼੍ਰੀਮਤੀ ਮੀਨੂੰ ਗੁਪਤਾ ਜੀ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀਆਂ ਕਰਦਿਆਂ ਕਿਹਾ ਕਿ ਇਸੇ ਲੜੀ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਦੇ ਆ ਵਿਦਿਆਰਥਣਾਂ ਨੇ ਸਿੱਖਿਆ ਅਤੇ ਕਲਾ ਮੰਚ “ਨਵੇਂ ਦਿਸਹੱਦੇ “ਵੱਲੋਂ ਆਯੋਜਿਤ ਕੀਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਆਨਲਾਈਨ ਮੁਕਾਬਲਿਆਂ ਵਿੱਚ ਭਾਗ ਲਿਆ ਜਿਸ ਵਿੱਚ ਰੁਪਾਲੀ ਚਿੱਤਰਕਲਾ,ਅੰਜਲੀ ਸੁੰਦਰ ਲਿਖਾਈ ਅਤੇ ਸੋਲੋ ਡਾਂਸ ਪ੍ਰਿਤੀਕਾ ਸੋਲੋ ਡਾਂਸ ਦੀ ਰਾਜ ਪੱਧਰੀ ਆਫਲਾਈਨ ਮੁਕਾਬਲੇ ਲਈ ਚੋਣ ਕੀਤੀ ਗਈ । ਰਾਜ ਪੱਧਰੀ ਦਿਵਿਆਂਗ ਕਲਾ ਮੁਕਾਬਲੇ ਮਨੁੱਖਤਾ ਦੀ ਸਭ ਤੋਂ ਵੱਡੀ ਸੰਸਥਾ ਸੁਪਨਿਆਂ ਦੇ ਘਰ ਹਸਨਪੁਰ ਲੁਧਿਆਣਾ ਵਿਖੇ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਅਤੇ ਹਰਦੀਪ ਸੰਧੂ ਦੀ ਅਗਵਾਈ ਵਿੱਚ ਕਰਵਾਏ ਗਏ ।ਜਿਸ ਵਿੱਚ ਸਕੂਲ ਦੇ ਵਿਦਿਆਰਥਣ ਰੂਪਾਲੀ ਨੇ ਚਿੱਤਰਕਾਰੀ ‘ਚ ਰਾਜ ਪੱਧਰ ਵਿੱਚ ਪਹਿਲਾ ਸਥਾਨ ਅੰਜਲੀ ਨੇ ਸੁੰਦਰ ਲਿਖਾਈ ਮੁਕਾਬਲੇ ‘ਚ ਪਹਿਲਾਂ ਸਥਾਨ ਅਤੇ ਸੋਲੋ ਡਾਂਸ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੀ ਕਲਾ ਦਾ ਉੱਤਮ ਨਮੂਨਾ ਦਿਖਾਉਂਦੇ ਆ ਤੇ ਸਾਰੇ ਜਿਲ੍ਹਿਆਂ ਵਿੱਚੋਂ ਜਿੱਤ ਹਾਸਿਲ ਕੀਤੀ । ਲੁਧਿਆਣਾ ਵਿਖੇ ਬੱਚਿਆਂ ਦੇ ਬੱਚਿਆਂ ਦੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਿੰਸੀਪਲ ਮੈਡਮ ਮੀਨੂੰ ਗੁਪਤਾ ਨੇ ਆਖਿਆ ਕਿ ਸਮਾਜ ਵਿੱਚ ਹਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ
ਨੂੰ ਪੂਰਾ ਕਰਨਾ ਉਹਨਾਂ ਦੇ ਸਕੂਲ ਦੀ ਵਿਲੱਖਣਤਾ ਵਿਸ਼ੇਸ਼ਤਾ ਅਤੇ ਮਿਸ਼ਨ ਹੈ। ਉਹਨਾਂ ਨਵੇਂ ਦਿਸਹੱਦੇ ਟੀਮ ਦਾ ਅਜਿਹੇ ਵਿਲੱਖਣ ਮੁਕਾਬਲੇ ਲਈ ਧੰਨਵਾਦ ਕੀਤਾ। ਉਹਨਾਂ ਗਾਈਡ ਅਧਿਆਪਕ ਦਲਜੀਤ ਕੌਰ ਪੰਜਾਬੀ ਲੈਕਚਰਾਰ ਅਤੇ ਜੋਤੀ ਬਾਲਾ ਮਿਊਜਿਕ ਮਿਸਟਰਸ ਨੂੰ ਬਹੁਤ ਬਹੁਤ ਵਧਾਈ ਦਿੱਤੀ। ਬੱਚਿਆਂ ਅਤੇ ਗਾਈਡ ਅਧਿਆਪਕਾਂ ਨੂੰ ਸਵੇਰ ਦੀ ਸਭਾ ‘ਚ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਏ ਸਿਰਜਨਾਤਮਕ ਸਿੱਖਿਆ ਸੰਸਾਰ ਦੇ ਸੋਲੋ ਡਾਂਸ ਮੁਕਾਬਲੇ ਵਿੱਚ ਵੀ ਵਿਦਿਆਰਥਣਾਂ ਜੰਨਤ ਨੈਨੀਕਾ,ਨੇ ਸਥਾਨ ਹਾਸਿਲ ਕੀਤਾ ਸੀ। ਉਹਨਾਂ ਵਿਦਿਆਰਥਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸਮੁੱਚਾ ਸਟਾਫ ਹਾਜ਼ਰ ਸੀ।