ਧਰਮ
ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਕਰਵਾਇਆ ਮਹਾ ਸ਼ਿਵਰਾਤਰੀ ਨੂੰ ਸਮਰਪਿਤ ਦੂਸਰਾ ਸਲਾਨਾ ਭੰਡਾਰਾ
ਹਰ-ਹਰ ਮਹਾਦੇਵ ਸੇਵਾ ਦਲ ਦਾ ਰਿਹਾ ਸਹਿਯੋਗ
ਫਗਵਾੜਾ 25 ਫਰਵਰੀ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ ਇੰਟਰਨੈਸ਼ਨਲ 321-ਡੀ ਦੀ ਮੋਹਰੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵਲੋਂ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਦੂਸਰਾ ਸਲਾਨਾ ਭੰਡਾਰਾ ਹਰ-ਹਰ ਮਹਾਦੇਵ ਸੇਵਾ ਦਲ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਫਤਹਿ ਸਿੰਘ ਪਾਰਕ ਵਿਖੇ ਕਰਵਾਇਆ ਗਿਆ। ਇਸ ਦੌਰਾਨ ਬਤੌਰ ਮੁੱਖ ਮਹਿਮਾਨ ਲੁਧਿਆਣਾ ਦੇ ਐਮ.ਐਲ.ਏ. ਮਦਨ ਲਾਲ ਬੱਗਾ ਦੇ ਪੁੱਤਰ ਗੌਰਵ ਬੱਗਾ ਨੇ ਸ਼ਿਰਕਤ ਕੀਤੀ ਜਦਕਿ ਗੈਸਟ ਆਫ ਆਨਰ ਵਜੋਂ ਲੁਧਿਆਣਾ ਦੇ ਮੇਅਰ ਪ੍ਰੋਫੈਸਰ ਇੰਦਰਜੀਤ ਕੌਰ ਨੇ ਹਾਜਰੀ ਲਗਵਾਈ। ਲੰਗਰ ਤੋਂ ਪਹਿਲਾਂ ਜੰਗਮਾ ਵਲੋਂ ਭਗਵਾਨ ਭੋਲੇਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉਪਰੰਤ ਭਗਵਾਨ ਨੂੰ ਭੋਗ ਲਗਵਾ ਕੇ ਭੰਡਾਰੇ ਦੀ ਅਰੰਭਤਾ ਮੁੱਖ ਮਹਿਮਾਨਾਂ ਵਲੋਂ ਕਰਵਾਈ ਗਈ। ਹਜਾਰਾਂ ਦੀ ਗਿਣਤੀ ਵਿਚ ਸੰਗਤ ਨੇ ਬੜੇ ਪ੍ਰੇਮ ਦੇ ਨਾਲ ਲੰਗਰ ਪ੍ਰਸਾਦ ਛਕਿਆ। ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਭਗਵਾਨ ਭੋਲੇ ਨਾਥ ਅੱਗੇ ਸਾਰਿਆਂ ’ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਤਿਉਹਾਰ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਇਨ੍ਹਾਂ ਨੂੰ ਰਲਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰਾ ਮਜ਼ਬੂਤ ਬਣਿਆ ਰਹੇ। ਮੁੱਖ ਮਹਿਮਾਨਾਂ, ਸਹਿਯੋਗੀਆਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੁਧਿਆਣਾ ਦੇ ਕੌਂਸਲਰ ਨੀਰਜ ਆਹੂਜਾ, ਲਾਲਾ ਸੁਰਿੰਦਰ, ਰਜਿੰਦਰ ਸਿੰਘ ਗੱਗੀ ਪ੍ਰਧਾਨ ਆਪ ਪਾਰਟੀ, ਰਾਜੂ ਚਾਵਲਾ, ਗੁਰਜਿੰਦਰ ਸਿੰਘ ਜੌਲੀ, ਜੇ.ਕੇ. ਡਾਬਰ, ਅਸ਼ਵਨੀ ਪੁਰੀ, ਐਡਵੋਕੇਟ ਸਿਧਾਂਤ ਸ਼ਾਰਦਾ ਤੋਂ ਇਲਾਵਾ ਲਾਇਨ ਕਪਿਲ ਧਮੀਜਾ, ਲਾਇਨ ਅਜੇ ਹਾਂਡਾ, ਲਾਇਨ ਰਣਵੀਰ ਅਰੋੜਾ, ਰਮਨ ਗਰਗ, ਸਨੀ ਢੱਲਾ, ਅੰਕਿਤ ਪੁਰੀ, ਸੰਦੀਪ ਅਰੋੜਾ, ਗੁਰਪ੍ਰੀਤ ਬਿੱਲਾ, ਮਨਿੰਦਰ ਗਿਫਟੀ, ਵਿਜੇ ਗਰਗ, ਲਾਇਨ ਸੁਖਦੇਵ ਸਿੰਘ, ਲਾਇਨ ਅਸ਼ੋਕ ਠਾਕੁਰ, ਲਾਇਨ ਸੰਦੀਪ ਗਰੋਵਰ, ਲਾਇਨ ਸ਼ਿਵ ਠਾਕੁਰ, ਲਾਇਨ ਆਕਾਸ਼ ਧੀਰ ਆਦਿ ਹਾਜ਼ਰ ਸਨ।
ਤਸਵੀਰ ਸਮੇਤ।
ਲਾਇਨਜ ਇੰਟਰਨੈਸ਼ਨਲ 321-ਡੀ ਦੀ ਮੋਹਰੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵਲੋਂ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਦੂਸਰਾ ਸਲਾਨਾ ਭੰਡਾਰਾ ਹਰ-ਹਰ ਮਹਾਦੇਵ ਸੇਵਾ ਦਲ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਫਤਹਿ ਸਿੰਘ ਪਾਰਕ ਵਿਖੇ ਕਰਵਾਇਆ ਗਿਆ। ਇਸ ਦੌਰਾਨ ਬਤੌਰ ਮੁੱਖ ਮਹਿਮਾਨ ਲੁਧਿਆਣਾ ਦੇ ਐਮ.ਐਲ.ਏ. ਮਦਨ ਲਾਲ ਬੱਗਾ ਦੇ ਪੁੱਤਰ ਗੌਰਵ ਬੱਗਾ ਨੇ ਸ਼ਿਰਕਤ ਕੀਤੀ ਜਦਕਿ ਗੈਸਟ ਆਫ ਆਨਰ ਵਜੋਂ ਲੁਧਿਆਣਾ ਦੇ ਮੇਅਰ ਪ੍ਰੋਫੈਸਰ ਇੰਦਰਜੀਤ ਕੌਰ ਨੇ ਹਾਜਰੀ ਲਗਵਾਈ। ਲੰਗਰ ਤੋਂ ਪਹਿਲਾਂ ਜੰਗਮਾ ਵਲੋਂ ਭਗਵਾਨ ਭੋਲੇਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉਪਰੰਤ ਭਗਵਾਨ ਨੂੰ ਭੋਗ ਲਗਵਾ ਕੇ ਭੰਡਾਰੇ ਦੀ ਅਰੰਭਤਾ ਮੁੱਖ ਮਹਿਮਾਨਾਂ ਵਲੋਂ ਕਰਵਾਈ ਗਈ। ਹਜਾਰਾਂ ਦੀ ਗਿਣਤੀ ਵਿਚ ਸੰਗਤ ਨੇ ਬੜੇ ਪ੍ਰੇਮ ਦੇ ਨਾਲ ਲੰਗਰ ਪ੍ਰਸਾਦ ਛਕਿਆ। ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਭਗਵਾਨ ਭੋਲੇ ਨਾਥ ਅੱਗੇ ਸਾਰਿਆਂ ’ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਤਿਉਹਾਰ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਇਨ੍ਹਾਂ ਨੂੰ ਰਲਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰਾ ਮਜ਼ਬੂਤ ਬਣਿਆ ਰਹੇ। ਮੁੱਖ ਮਹਿਮਾਨਾਂ, ਸਹਿਯੋਗੀਆਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੁਧਿਆਣਾ ਦੇ ਕੌਂਸਲਰ ਨੀਰਜ ਆਹੂਜਾ, ਲਾਲਾ ਸੁਰਿੰਦਰ, ਰਜਿੰਦਰ ਸਿੰਘ ਗੱਗੀ ਪ੍ਰਧਾਨ ਆਪ ਪਾਰਟੀ, ਰਾਜੂ ਚਾਵਲਾ, ਗੁਰਜਿੰਦਰ ਸਿੰਘ ਜੌਲੀ, ਜੇ.ਕੇ. ਡਾਬਰ, ਅਸ਼ਵਨੀ ਪੁਰੀ, ਐਡਵੋਕੇਟ ਸਿਧਾਂਤ ਸ਼ਾਰਦਾ ਤੋਂ ਇਲਾਵਾ ਲਾਇਨ ਕਪਿਲ ਧਮੀਜਾ, ਲਾਇਨ ਅਜੇ ਹਾਂਡਾ, ਲਾਇਨ ਰਣਵੀਰ ਅਰੋੜਾ, ਰਮਨ ਗਰਗ, ਸਨੀ ਢੱਲਾ, ਅੰਕਿਤ ਪੁਰੀ, ਸੰਦੀਪ ਅਰੋੜਾ, ਗੁਰਪ੍ਰੀਤ ਬਿੱਲਾ, ਮਨਿੰਦਰ ਗਿਫਟੀ, ਵਿਜੇ ਗਰਗ, ਲਾਇਨ ਸੁਖਦੇਵ ਸਿੰਘ, ਲਾਇਨ ਅਸ਼ੋਕ ਠਾਕੁਰ, ਲਾਇਨ ਸੰਦੀਪ ਗਰੋਵਰ, ਲਾਇਨ ਸ਼ਿਵ ਠਾਕੁਰ, ਲਾਇਨ ਆਕਾਸ਼ ਧੀਰ ਆਦਿ ਹਾਜ਼ਰ ਸਨ।ਤਸਵੀਰ ਸਮੇਤ।