ਧਰਮ

ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਸ਼ੋਭਾ ਯਾਤਰਾ ਦੇ ਸਵਾਗਤ ‘ਚ ਸਿਨੇਮਾ ਰੋਡ ’ਤੇ ਲਗਾਇਆ ਲੰਗਰ

ਲੰਗਰ * ਗੱਗੀ ਬੱਤਰਾ ਨੇ ਦਿੱਤੀਆਂ ਮਹਾਸ਼ਿਵਰਾਤਰੀ ਦੀਆਂ ਸ਼ੁਭ ਇੱਛਾਵਾਂ

ਫਗਵਾੜਾ 24 ਫਰਵਰੀ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵਲੋਂ ਮਹਾਸ਼ਿਵਰਾਤਰੀ ਸ਼ੋਭਾ ਯਾਤਰਾ ਦੇ ਸਵਾਗਤ ਵਿਚ ਅੱਜ ਬੱਤਰਾ ਮੋਬਾਇਲ ਸਿਨੇਮਾ ਰੋਡ ਫਗਵਾੜਾ ਵਿਖੇ ਪ੍ਰੋਜੈਕਟ ਡਾਇਰੈਕਟਰ ਲਾਇਨ ਗੱਗੀ ਬੱਤਰਾ ਅਤੇ ਕਲੱਬ ਪ੍ਰਧਾਨ ਲਾਇਨ ਜੁਗਲ ਬਵੇਜਾ ਦੀ ਅਗਵਾਈ ਹੇਠ ਪਾਸਤਾ-ਮੈਕਰੌਨੀ ਦਾ ਲੰਗਰ ਲਗਾਇਆ ਗਿਆ। ਜਿਸ ਦਾ ਉਦਘਾਟਨ ਲਾਇਨਜ਼ ਇੰਟਰਨੈਸ਼ਨਲ 321-ਡੀ ਡਿਸਟ੍ਰਿਕਟ ਕਨਵੈਨਸ਼ਨ ਚੇਅਰਮੈਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ., ਸਿਟੀ ਕੇਬਲ ਦੇ ਡਾਇਰੈਕਟਰ ਐਚ.ਐਸ. ਬਸਰਾ ਅਤੇ ਪੰਜਾਬ ਕਾਂਗਰਸ ਦੇ ਡੈਲੀਗੇਟ ਮੈਂਬਰ ਗੁਰਜੀਤ ਪਾਲ ਵਾਲੀਆ ਨੇ ਸਾਂਝੇ ਤੌਰ ’ਤੇ ਸ਼ਿਵ ਭਗਤਾਂ ਨੂੰ ਲੰਗਰ ਵਰਤਾ ਕੇ ਕੀਤਾ। ਉਨ੍ਹਾਂ ਨੇ ਮਹਾਸ਼ਿਵਰਾਤਰੀ ਦੀਆਂ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ, ਜੋ ਸਾਨੂੰ ਉਤਸ਼ਾਹ ਨਾਲ ਜਿਊਣ ਦੀ ਪ੍ਰੇਰਨਾ ਦਿੰਦੇ ਹਨ। ਇਸੇ ਤਰ੍ਹਾਂ ਮਹਾਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਤਨ, ਮਨ ਅਤੇ ਆਤਮਾ ਨੂੰ ਸ਼ੁੱਧ ਕਰਕੇ ਜਿਉਣ ਦਾ ਸੰਦੇਸ਼ ਦਿੰਦਾ ਹੈ। ਰਿਜ਼ਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਨੇ ਵੀ ਮਹਾਂਸ਼ਿਵਰਾਤਰੀ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ।  ਪ੍ਰੋਜੈਕਟ ਡਾਇਰੈਕਟਰ ਲਾਇਨ ਗੱਗੀ ਬੱਤਰਾ ਨੇ ਦੱਸਿਆ ਕਿ ਉਹ ਸਾਰੇ ਧਰਮਾਂ ਦੇ ਤਿਉਹਾਰ ਇਸੇ ਉਤਸ਼ਾਹ ਨਾਲ ਮਨਾਉਂਦੇ ਹਨ, ਜਿਸ ਦਾ ਉਦੇਸ਼ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਗੁਲਸ਼ਨ ਸ਼ਰਮਾ ਲੱਕੀ, ਲਾਇਨ ਵਿਜੇ ਅਰੋੜਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਤਸਵੀਰ- ਫਗਵਾੜਾ ਦੇ ਸਿਨੇਮਾ ਰੋਡ ਵਿਖੇ ਲੰਗਰ ਵਰਤਾਉਂਦੇ ਹੋਏ ਰਿਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਤੇਜਿੰਦਰ ਬਾਵਾ, ਗੁਰਜੀਤ ਪਾਲ ਵਾਲੀਆ ਤੇ ਐਚ.ਐਸ. ਬਸਰਾ ਆਦਿ।

Related Articles

Leave a Reply

Your email address will not be published. Required fields are marked *

Back to top button