ਪ੍ਰਮੁੱਖ ਖਬਰਾਂ

ਸ਼ਾਨਦਾਰ ਹੋ ਨਿਬੜਿਆ “ਪੰਜਾਬੀ ਇਕਾਈ ਮਾਨਸਰੋਵਰ ਸਾਹਿਤਕ ਅਕਾਦਮੀ” ਵੱਲੋਂ ਕਰਵਾਇਆ ਕਵੀ ਦਰਬਾਰ -ਮਹਿੰਦਰ ਸੂਦ ਵਿਰਕ

ਸ਼ਾਨਦਾਰ ਹੋ ਨਿਬੜਿਆ "ਪੰਜਾਬੀ ਇਕਾਈ ਮਾਨਸਰੋਵਰ ਸਾਹਿਤਕ ਅਕਾਦਮੀ" ਵੱਲੋਂ ਕਰਵਾਇਆ ਕਵੀ ਦਰਬਾਰ -ਮਹਿੰਦਰ ਸੂਦ ਵਿਰਕ

ਫ਼ਗਵਾੜਾ 24 ਫਰਵਰੀ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਕਰਵਾਇਆ ਪੰਜਾਬੀ ਲਾਈਵ ਕਵੀ ਦਰਬਾਰ ਸ਼ਾਨਦਾਰ ਹੋ ਨਿਬੜਿਆ ਅਤੇ ਸਰੋਤਿਆਂ ਦੇ ਮਿਲਿਆ ਭਰਵਾਂ ਹੁੰਗਾਰਾ। ਲੜੀਵਾਰ ਕਵੀ ਦਰਬਾਰ ਨੂੰ ਅੱਗੇ ਵਧਾਉਂਦੇ ਹੋਏ ਮਾਨਸਰੋਵਰ ਸਾਹਿਤਕ ਅਕਾਦਮੀ ਵੱਲੋਂ ਮਿਤੀ 23 ਫਰਵਰੀ ਦਿਨ ਐਤਵਾਰ 2025 ਨੂੰ ਸ਼ਾਮ 5 ਵਜੇ ਲਾਈਵ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕਵੀ ਜਸਵੀਰ ਕੌਰ ਜੱਸੀ ਜੀ, ਅਨਿਲ ਖ਼ਿਆਲ ਜੀ ਕਰਨਾਲ ਹਰਿਆਣਾ,ਗੁਰਿੰਦਰ ਸਿੰਘ ਕਲਸੀ ਜੀ,ਪ੍ਰੀਤਮਾ ਜੀ ਦਿੱਲੀ, ਦਰਸ਼ਨ ਸਿੰਘ ਜੀ ਭਾਗਪੁਰੀ ਨੇ ਬਹੁਤ ਹੀ ਪਿਆਰ ਨਾਲ ਹਾਜ਼ਰੀ ਭਰੀ। ਕਵੀ ਦਰਬਾਰ ਦਾ ਆਗਾਜ਼ ਪ੍ਰੋਗਰਾਮ ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਮਾਂ ਬੋਲੀ ਪੰਜਾਬੀ ਦੇ ਮਿਠਾਸ ਭਰਪੂਰ ਬੋਲਾਂ ਦੇ ਨਾਲ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕਰਕੇ ਕੀਤਾ। ਜਸਵੀਰ ਕੌਰ ਜੱਸੀ ਜੀ ਨੇ ਆਪਣੀਆਂ ਤਿੰਨ ਬਾ-ਕਮਾਲ ਕਵਿਤਾਵਾਂ ਦੇ ਨਾਲ ਹਾਜ਼ਰੀ ਲਗਾਈ ਅਤੇ ਅਨਿਲ ਖ਼ਿਆਲ ਜੀ ਨੇ ਦਿਲ ਨੂੰ ਛੂਹਣ ਵਾਲੀ ਆਪਣੀਆਂ ਦੋ ਕਵਿਤਾਵਾਂ ਪੇਸ਼ ਕੀਤੀਆਂ। ਗੁਰਿੰਦਰ ਸਿੰਘ ਕਲਸੀ ਜੀ ਨੇ ਵੀ ਦੋ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਦਰਸ਼ਨ ਸਿੰਘ ਜੀ ਭਾਗਪੁਰੀ ਨੇ ਵੀ ਦੋ ਕਵਿਤਾਵਾਂ ਦੇ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਕੁੱਝ ਨੈੱਟਵਰਕ ਦੀ ਦਿੱਕਤ ਕਰਕੇ ਪ੍ਰੀਤਮਾ ਜੀ ਦਿੱਲੀ ਦੀ ਇੱਕ ਕਵਿਤਾ ਹੀ ਸਰੋਤਿਆਂ ਤੱਕ ਪਹੁੰਚ ਪਾਈ। ਪ੍ਰੋਗਰਾਮ ਦੇ ਪ੍ਰਬੰਧਕ ਅਤੇ ਸਾਹਿਤਕ ਅਕਾਦਮੀ ਦੇ ਸਚਿਵ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਸੰਸਥਾ ਦੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸਾਰੇ ਕਵੀਆਂ ਨੇ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਦੇ ਇਸ ਉਪਰਾਲੇ ਦਾ ਦਿਲੋਂ ਸੁਆਗਤ ਕੀਤਾ। ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਅਖ਼ੀਰ ਵਿੱਚ ਸਭ ਕਲਮਕਾਰਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਮਿਠਾਸ ਨਾਲ ਹਰ ਘਰ ਪੰਜਾਬੀਅਤ ਦਾ ਬੂਟਾ ਲਗਾਉਣ ਦਾ ਸੁਨੇਹਾ ਦਿੱਤਾ।

Related Articles

Leave a Reply

Your email address will not be published. Required fields are marked *

Back to top button