ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦਾ ਫਰੀ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ
358 ਮਰੀਜ਼ਾਂ ਦੀ ਕੀਤੀ ਜਾਂਚ * 22 ਦੀਆਂ ਅੱਖਾਂ ਵਿੱਚ ਪਾਏ ਲੈਨਜ
ਫਗਵਾੜਾ 4 ਮਾਰਚ ( ਸੁਸ਼ੀਲ ਸ਼ਰਮਾ ) ਐਨ.ਆਰ.ਆਈ. ਕੁਲਦੀਪ ਸਿੰਘ (ਜਰਮਨ) ਵੱਲੋਂ ਆਪਣੇ ਪਿਤਾ ਸਵ. ਦੇਸਾ ਸਿੰਘ ਦੀ ਨਿੱਘੀ ਯਾਦ ਵਿੱਚ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਪਿੰਡ ਲੜੋਈ (ਜਲੰਧਰ) ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 358 ਲੋੜਵੰਦਾਂ ਦੀ ਜਾਂਚ ਕੀਤੀ ਗਈ ਅਤੇ 22 ਲੋੜਵੰਦਾਂ ਦੀਆਂ ਅੱਖਾਂ ਦੀ ਫਰੀ ਸਰਜਰੀ ਕਰਕੇ ਫੋਲਡੇਬਲ ਲੈਨਜ ਪਾਏ ਗਏ। ਇਸ ਤੋਂ ਇਲਾਵਾ 288 ਲੋੜਵੰਦਾਂ ਨੂੰ ਐਨਕਾਂ ਵੰਡੀਆਂ ਗਈਆਂ ਅਤੇ 252 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਐਮ.ਡੀ ਡਾ. ਐਸ. ਰਾਜਨ ਨੇ ਮਰੀਜ਼ਾਂ ਨੂੰ ਅੱਖਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਅਤੇ ਸਰਜਰੀ ਕਰਵਾਉਣ ਵਾਲੇ ਮਰੀਜ਼ਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਪਰਮਾਤਮਾ ਦਾ ਇੱਕ ਅਨਮੋਲ ਤੋਹਫ਼ਾ ਹਨ। ਅੱਖਾਂ ਤੋਂ ਬਿਨਾਂ ਦੁਨੀਆਂ ਹਨੇਰੀ ਹੈ। ਇਸ ਲਈ ਅੱਖਾਂ ਦੀ ਸਿਹਤ ਦਾ ਹਮੇਸ਼ਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਅੱਖਾਂ ਵਿੱਚ ਕੋਈ ਸਮੱਸਿਆ ਮਹਿਸੂਸ ਹੁੰਦੀ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰਕੇ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਅਖੀਰ ਵਿੱਚ ਸਰਪੰਚ ਸੰਦੀਪ ਸਿੰਘ ਮਾਹੀ ਨੇ ਡਾ. ਐਸ. ਰਾਜਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਜਿੰਦਰ ਸਿੰਘ ਧਾਮੀ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ, ਹਰਭਜਨ ਸਿੰਘ ਕੈਨੇਡਾ, ਸੁਰਜੀਤ ਕੌਰ ਅਤੇ ਪਿੰਡ ਦੇ ਹੋਰ ਪਤਵੰਤੇ ਵੀ ਮੌਜੂਦ ਸਨ।
ਤਸਵੀਰ ਸਮੇਤ।