ਸਥਾਨਕ ਖਬਰ
ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਨੇ ਪੁੱਤਰੀ ਪਾਠਸ਼ਾਲਾ ਨੂੰ ਵਿਦਿਆਰਥਣਾਂ ਲਈ ਖੇਡ ਸਮੱਗਰੀ ਭੇਟ ਕੀਤੀ
ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਸ਼ਲਾਘਾਯੋਗ ਉਪਰਾਲਾ * ਪ੍ਰਿੰਸੀਪਲ ਰੀਟਾ ਥਾਪਰ ਨੇ ਕਲੱਬ ਮੈਂਬਰਾਂ ਦਾ ਕੀਤਾ ਧੰਨਵਾਦ
ਫਗਵਾੜਾ 4 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ ) ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਨੇ ਕਲੱਬ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ ਦੀ ਅਗਵਾਈ ਹੇਠ ਪੁਤਰੀ ਪਾਠਸ਼ਾਲਾ ਹਦੀਆਬਾਦ ਫਗਵਾੜਾ ਦੀਆਂ ਵਿਦਿਆਰਥਣਾਂ ਨੂੰ ਖੇਡ ਸਮੱਗਰੀ ਭੇਟ ਕੀਤੀ। ਜਿਸਦਾ ਉਦੇਸ਼ ਸਕੂਲੀ ਵਿਦਿਆਰਥਣਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣਾ ਸੀ। ਇਸ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਆਪਣੀ ਸਥਾਪਨਾ ਦੇ ਪਹਿਲੇ ਸਾਲ ਵਿੱਚ ਹੀ ਇਸ ਕਲੱਬ ਨੇ ਡਿਸਟ੍ਰਿਕਟ 321-ਡੀ ਦੇ ਮੋਹਰੀ ਕਲੱਬਾਂ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਸਕੂਲ ਪ੍ਰਿੰਸੀਪਲ ਰੀਟਾ ਥਾਪਰ ਨੇ ਲਾਇਨਜ਼ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਤੌਰ ’ਤੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਯਤਨ ਹੁੰਦੇ ਹਨ ਪਰ ਬਹੁਤ ਘੱਟ ਸੰਸਥਾਵਾਂ ਵਿਦਿਆਰਥਣਾਂ ਲਈ ਅਜਿਹੇ ਸ਼ਲਾਘਾਯੋਗ ਉਪਰਾਲੇ ਕਰਦੀਆਂ ਹਨ। ਇਸ ਪੱਖੋਂ ਕਲੱਬ ਦਾ ਇਹ ਯਤਨ ਬਹੁਤ ਹੀ ਸ਼ਲਾਘਾਯੋਗ ਹੈ। ਕਲੱਬ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਕਲੱਬ ਸਕੱਤਰ ਲਾਇਨ ਦਿਨੇਸ਼ ਖਰਬੰਦਾ ਸਨ। ਸਕੂਲ ਨੂੰ ਭੇਂਟ ਕੀਤੀ ਸਮੱਗਰੀ ਵਿਚ ਬੈਡਮਿੰਟਨ ਰੈਕੇਟ, ਵਾਲੀਬਾਲ ਅਤੇ ਫੁੱਟਬਾਲ ਆਦਿ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਇਹ ਉਪਰਾਲਾ ਸਕੂਲ ਪੱਧਰ ’ਤੇ ਵਿਦਿਆਰਥਣਾਂ ਦੀ ਖੇਡਾਂ ਵਿੱਚ ਦਿਲਚਸਪੀ ਵਧਾਉਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਲਾਇਨ ਸੂਰੀ ਨੇ ਭਰੋਸਾ ਦਿੱਤਾ ਕਿ ਅਜਿਹੇ ਪ੍ਰੋਜੈਕਟ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਕਲੱਬ ਦੇ ਕੈਸ਼ੀਅਰ ਲਾਇਨ ਅਜੈ ਕੁਮਾਰ, ਲਾਇਨ ਧਰਮਪਾਲ ਨਿਸ਼ਚਲ, ਲਾਇਨ ਸ਼ਸ਼ੀ ਕਾਲੀਆ ਅਤੇ ਲਾਇਨ ਤਜਿੰਦਰ ਪਲਾਹਾ ਤੋਂ ਇਲਾਵਾ ਸਕੂਲ ਸਟਾਫ਼ ਸ਼ਮਾ ਪੁਰੀ, ਪੂਨਮ ਮੁਰਗਈ, ਮੋਨਿਕਾ ਸ਼ਰਮਾ, ਰਾਜਵਿੰਦਰ ਸ਼ਰਮਾ ਆਦਿ ਹਾਜਰ ਸਨ।
ਤਸਵੀਰ: ਫਗਵਾੜਾ ਦੇ ਹਦੀਆਬਾਦ ਇਲਾਕੇ ਵਿੱਚ ਸਥਿਤ ਪੁਤਰੀ ਪਾਠਸ਼ਾਲਾ ਵਿਖੇ ਸਕੂਲ ਪ੍ਰਿੰਸੀਪਲ ਰੀਟਾ ਥਾਪਰ ਨੂੰ ਵਿਦਿਆਰਥਣਾਂ ਲਈ ਖੇਡ ਸਮੱਗਰੀ ਭੇਟ ਕਰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ, ਕਲੱਬ ਪ੍ਰਧਾਨ ਲਾਇਨ ਸੰਜੀਵ ਸੂਰੀ, ਲਾਇਨ ਦਿਨੇਸ਼ ਖਰਬੰਦਾ ਆਦਿ।
ਤਸਵੀਰ: ਫਗਵਾੜਾ ਦੇ ਹਦੀਆਬਾਦ ਇਲਾਕੇ ਵਿੱਚ ਸਥਿਤ ਪੁਤਰੀ ਪਾਠਸ਼ਾਲਾ ਵਿਖੇ ਸਕੂਲ ਪ੍ਰਿੰਸੀਪਲ ਰੀਟਾ ਥਾਪਰ ਨੂੰ ਵਿਦਿਆਰਥਣਾਂ ਲਈ ਖੇਡ ਸਮੱਗਰੀ ਭੇਟ ਕਰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ, ਕਲੱਬ ਪ੍ਰਧਾਨ ਲਾਇਨ ਸੰਜੀਵ ਸੂਰੀ, ਲਾਇਨ ਦਿਨੇਸ਼ ਖਰਬੰਦਾ ਆਦਿ।
—
