ਸਥਾਨਕ ਖਬਰ

ਬਲੱਡ ਬੈਂਕ ਸਥਿਤ ਹੈਰੀਟੇਜ ਹੱਬ ਵਿਖੇ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ * ਕਈ ਸਾਰਥਕ ਸੰਦੇਸ਼ ਦਿੰਦਾ ਹੈ ਖੁਸ਼ੀਆਂ ਦਾ ਤਿਉਹਾਰ ਹੋਲੀ : ਭੈਣ ਵਿਜੈ ਕੁਮਾਰੀ

ਬਲੱਡ ਬੈਂਕ ਸਥਿਤ ਹੈਰੀਟੇਜ ਹੱਬ ਵਿਖੇ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ * ਕਈ ਸਾਰਥਕ ਸੰਦੇਸ਼ ਦਿੰਦਾ ਹੈ ਖੁਸ਼ੀਆਂ ਦਾ ਤਿਉਹਾਰ ਹੋਲੀ : ਭੈਣ ਵਿਜੈ ਕੁਮਾਰੀ

  1. ਫਗਵਾੜਾ 15 ਮਾਰਚ (  ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)      ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਹੈਰੀਟੇਜ ਹੱਬ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕ੍ਰਿਏਟਿਵ ਏਜ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਗਿਆਨ ਦੀ ਦੇਵੀ ਸਰਸਵਤੀ ਨੂੰ ਫੁੱਲ ਅਰਪਿਤ ਕੀਤੇ ਗਏ। ਇਸ ਤੋਂ ਬਾਅਦ ਕਵਿੱਤਰੀ ਨੀਰੂ ਗਰੋਵਰ, ਬ੍ਰਹਮਾਕੁਮਾਰੀ ਭੈਣ ਵਿਜੈ ਕੁਮਾਰੀ ਅਤੇ ਕਰੀਏਟਿਵ ਏਜ ਦੇ ਮੁੱਖ ਪ੍ਰਬੰਧਕ ਆਸ਼ੀਸ਼ ਗਾਂਧੀ ਨੇ ਦੀਪ ਜਗਾ ਕੇ ਸਮਾਗਮ ਦੀ ਆਰੰਭਤਾ ਕੀਤੀ। ਇਸ ਦੌਰਾਨ ਕਰੀਏਟਿਵ ਏਜ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਇੱਕ ਸੁੰਦਰ ਪੇਸ਼ਕਾਰੀ ਕੀਤੀ ਗਈ। ਉਡਿਅਨ ਸ਼ਾਲਿਨੀ ਗਰੁੱਪ ਦੀਆਂ ਕੁੜੀਆਂ ਨੇ ਸੁੰਦਰ ਡਾਂਸ ਪ੍ਰਦਰਸ਼ਨ ਲਈ ਪ੍ਰਸ਼ੰਸਾ ਜਿੱਤੀ। ਨੀਰੂ ਗਰੋਵਰ ਨੇ ਦੇਵੀ ਸਰਸਵਤੀ ਦੀ ਮਹਿਮਾ ਦਾ ਵਰਣਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਭੈਣ ਵਿਜੇ ਕੁਮਾਰੀ ਨੇ ਹੋਲੀ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਤਿਉਹਾਰ ਰੁੱਤਾਂ ਵਿੱਚ ਤਬਦੀਲੀ, ਬਸੰਤ ਰੁੱਤ ਤੋਂ ਬਾਅਦ ਰੁੱਖਾਂ ਅਤੇ ਬੂਟਿਆਂ ਉੱਪਰ ਆਉਣ ਵਾਲੀ ਰੰਗੀਨ ਬਹਾਰ ਤੇ ਫਸਲਾਂ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਹੋਲਿਕਾ ਦਹਿਨ ਬਾਰੇ ਉਨ੍ਹਾਂ ਕਿਹਾ ਕਿ ਪ੍ਰਹਿਲਾਦ ਚੰਗਿਆਈ ਅਤੇ ਹੋਲਿਕਾ ਬੁਰਾਈ ਦੀ ਪ੍ਰਤੀਕ ਹੈ। ਇਸ ਦੌਰਾਨ ਹਾਜ਼ਰੀਨ ਦੇ ਗੁੱਟਾਂ ’ਤੇ ਪੀਲੀ ਮੌਲੀ ਬੰਨ ਕੇ ਅਤੇ ਮੱਥੇ ਤੇ ਕੇਸਰ ਦਾ ਤਿਲਕ ਲਗਾ ਕੇ ਹੋਲੀ ਮਨਾਈ ਗਈ। ਨਾਲ ਹੀ ਪ੍ਰਸ਼ਾਦ ਵਜੋਂ ਪੀਲੇ ਚੌਲ ਵੀ ਵੰਡੇ ਗਏ। ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਪ੍ਰਦੀਪ ਸੈਣੀ, ਜੁਗਲ ਭਨੋਟ, ਸੁਧਾ ਬੇਦੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
    ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button