ਸਥਾਨਕ ਖਬਰਪ੍ਰਮੁੱਖ ਖਬਰਾਂ

ਯੋਗਪਤੀਕਮਲਾ ਨਹਿਰੂ ਕਾਲਜ ਵਿੱਚ ਨੇਲ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਚੱ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਹੈਰੀਟੇਜ ਹੱਬ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕ੍ਰਿਏਟਿਵ ਏਜ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਗਿਆਨ ਦੀ ਦੇਵੀ ਸਰਸਵਤੀ ਨੂੰ ਫੁੱਲ ਅਰਪਿਤ ਕੀਤੇ ਗਏ। ਇਸ ਤੋਂ ਬਾਅਦ ਕਵਿੱਤਰੀ ਨੀਰੂ ਗਰੋਵਰ, ਬ੍ਰਹਮਾਕੁਮਾਰੀ ਭੈਣ ਵਿਜੈ ਕੁਮਾਰੀ ਅਤੇ ਕਰੀਏਟਿਵ ਏਜ ਦੇ ਮੁੱਖ ਪ੍ਰਬੰਧਕ ਆਸ਼ੀਸ਼ ਗਾਂਧੀ ਨੇ ਦੀਪ ਜਗਾ ਕੇ ਸਮਾਗਮ ਦੀ ਆਰੰਭਤਾ ਕੀਤੀ। ਇਸ ਦੌਰਾਨ ਕਰੀਏਟਿਵ ਏਜ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਇੱਕ ਸੁੰਦਰ ਪੇਸ਼ਕਾਰੀ ਕੀਤੀ ਗਈ। ਉਡਿਅਨ ਸ਼ਾਲਿਨੀ ਗਰੁੱਪ ਦੀਆਂ ਕੁੜੀਆਂ ਨੇ ਸੁੰਦਰ ਡਾਂਸ ਪ੍ਰਦਰਸ਼ਨ ਲਈ ਪ੍ਰਸ਼ੰਸਾ ਜਿੱਤੀ। ਨੀਰੂ ਗਰੋਵਰ ਨੇ ਦੇਵੀ ਸਰਸਵਤੀ ਦੀ ਮਹਿਮਾ ਦਾ ਵਰਣਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਭੈਣ ਵਿਜੇ ਕੁਮਾਰੀ ਨੇ ਹੋਲੀ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਤਿਉਹਾਰ ਰੁੱਤਾਂ ਵਿੱਚ ਤਬਦੀਲੀ, ਬਸੰਤ ਰੁੱਤ ਤੋਂ ਬਾਅਦ ਰੁੱਖਾਂ ਅਤੇ ਬੂਟਿਆਂ ਉੱਪਰ ਆਉਣ ਵਾਲੀ ਰੰਗੀਨ ਬਹਾਰ ਤੇ ਫਸਲਾਂ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਹੋਲਿਕਾ ਦਹਿਨ ਬਾਰੇ ਉਨ੍ਹਾਂ ਕਿਹਾ ਕਿ ਪ੍ਰਹਿਲਾਦ ਚੰਗਿਆਈ ਅਤੇ ਹੋਲਿਕਾ ਬੁਰਾਈ ਦੀ ਪ੍ਰਤੀਕ ਹੈ। ਇਸ ਦੌਰਾਨ ਹਾਜ਼ਰੀਨ ਦੇ ਗੁੱਟਾਂ ’ਤੇ ਪੀਲੀ ਮੌਲੀ ਬੰਨ ਕੇ ਅਤੇ ਮੱਥੇ ਤੇ ਕੇਸਰ ਦਾ ਤਿਲਕ ਲਗਾ ਕੇ ਹੋਲੀ ਮਨਾਈ ਗਈ। ਨਾਲ ਹੀ ਪ੍ਰਸ਼ਾਦ ਵਜੋਂ ਪੀਲੇ ਚੌਲ ਵੀ ਵੰਡੇ ਗਏ। ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਪ੍ਰਦੀਪ ਸੈਣੀ, ਜੁਗਲ ਭਨੋਟ, ਸੁਧਾ ਬੇਦੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਤਸਵੀਰ ਸਮੇਤ।

ਕਮਲਾ ਨਹਿਰੂ ਕਾਲਜ ਵਿੱਚ ਨੇਲ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਫਗਵਾੜਾ ( ਸੁਸ਼ੀਲ ਸ਼ਰਮਾ ) ਕਮਲਾ ਨਹਿਰੂ ਮਹਿਲਾ ਕਾਲਜ, ਫਗਵਾੜਾ ਦੇ ਸਟਾਈਲਿਸ਼ ਕਲੱਬ ਆਫ ਕਾਸਮੈਟੋਲੋਜੀ ਵਿਭਾਗ ਨੇ ਨੇਲ ਆਰਟ ‘ਤੇ ਇਕ ਰੋਜ਼ਾ ਦਿਲਚਸਪ ਵਰਕਸ਼ਾਪ ਦਾ ਆਯੋਜਨ ਕੀਤਾ। ਕਾਲਜ ਦੀ ਸਾਬਕਾ ਵਿਦਿਆਰਥਣ ਮੈਡਮ ਜੈਸਮੀਨ, ਜੋ ਕਿ ਨੇਲ ਆਰਟ ਮਾਹਿਰ ਹਨ, ਨੂੰ ਸੈਸ਼ਨ ਲਈ ਗੈਸਟ ਇੰਸਟ੍ਰਕਟਰ ਵਜੋਂ ਬੁਲਾਇਆ ਗਿਆ ਸੀ। ਵਰਕਸ਼ਾਪ ਦੌਰਾਨ ਮੈਡਮ ਜੈਸਮੀਨ ਨੇ ਵਿਦਿਆਰਥੀਆਂ ਨੂੰ ਮੈਟ੍ਰਿਕਸ ਆਰਟ, ਫੋਇਲ ਆਰਟ, ਮਿਕਸਿੰਗ ਦੋ ਤਰ੍ਹਾਂ ਦੀਆਂ ਆਰਟ, ਕੈਟ ਆਈ ਅਤੇ ਮਿਲਰ ਆਰਟ ਸਮੇਤ ਵੱਖ-ਵੱਖ ਗੁੰਝਲਦਾਰ ਨੇਲ ਆਰਟ ਤਕਨੀਕਾਂ ਬਾਰੇ ਮਾਰਗਦਰਸ਼ਨ ਕਰਕੇ ਪ੍ਰੈਕਟੀਕਲ ਸਿਖਲਾਈ ਦਿੱਤੀ। ਵਰਕਸ਼ਾਪ ਦਾ ਉਦੇਸ਼ ਕਾਸਮੈਟੋਲੋਜੀ ਦੇ ਖੇਤਰ ਵਿੱਚ ਵਿਦਿਆਰਥਣਾਂ ਦੇ ਵਿਹਾਰਕ ਹੁਨਰ ਅਤੇ ਰਚਨਾਤਮਕਤਾ ਨੂੰ ਵਧਾਉਣਾ ਸੀ। ਇਸ ਵਰਕਸ਼ਾਪ ਵਿੱਚ 60 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਵਿੰਦਰ ਪਾਲ ਨੇ ਅਜਿਹੀ ਜਾਣਕਾਰੀ ਭਰਪੂਰ ਅਤੇ ਹੁਨਰ ਵਧਾਉਣ ਵਾਲੀ ਵਰਕਸ਼ਾਪ ਦੇ ਆਯੋਜਨ ਲਈ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ

Related Articles

Leave a Reply

Your email address will not be published. Required fields are marked *

Back to top button