ਪ੍ਰਮੁੱਖ ਖਬਰਾਂ

ਕਾਲੇ ਮੋਤੀਏ ਨਾਲ ਗਈ ਰੌਸ਼ਨੀ ਵਾਪਸ ਨਹੀਂ ਆਉਂਦੀ – ਡਾ. ਐਸ. ਰਾਜਨ

ਜਾਗਰੁਕਤਾ ਹਫਤੇ ਦੌਰਾਨ ਰੈਲੀ ਕੱਢੀ ਤੇ ਗੁਬਾਰੇ ਛੱਡੇ * ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਕੀਤੀ ਉਪਰਾਲੇ ਦੀ ਸ਼ਲਾਘਾ

ਫਗਵਾੜਾ 15 ਮਾਰਚ (  ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)         ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਕਾਲਾ ਮੋਤੀਆ ਜਾਗਰੁਕਤਾ ਹਫਤਾ ਹਸਪਤਾਲ ਦੇ ਐਮ.ਡੀ. ਅਤੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਇਕ ਜਾਗਰੁਕਤਾ ਰੈਲੀ ਵੀ ਕੱਡੀ ਗਈ। ਜਿਸ ਵਿਚ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਗੁਬਾਰੇ ਛੱਡੇ ਅਤੇ ਡਾ. ਰਾਜਨ ਅਤੇ ਉਹਨਾਂ ਦੀ ਮੈਡੀਕਲ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਡਾ. ਐਸ. ਰਾਜਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਾਲਾ ਮੋਤੀਆ ਅੱਖਾਂ ਦੀ ਖਤਰਨਾਕ ਬਿਮਾਰੀ ਹੈ। ਇਸ ਬਿਮਾਰੀ ਨਾਲ ਜੇਕਰ ਅੱਖਾਂ ਦੀ ਰੌਸ਼ਨੀ ਚਲੀ ਜਾਵੇ ਤਾਂ ਮੁੜ ਵਾਪਿਸ ਆਉਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਇਹ ਬਿਮਾਰੀ ਵਧੇਰੇ ਕਰਕੇ ਸ਼ੁਗਰ ਜਾਂ ਬਲੱਡ ਪ੍ਰੈਸ਼ਰ ਦੇ ਮਰੀਜਾਂ ਵਿਚ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਅੱਖ ‘ਚ ਸੱਟ ਲੱਗਣਾ ਜਾਂ ਪਰਿਵਾਰ ਵਿਚ ਪਹਿਲਾਂ ਕਿਸੇ ਨੂੰ ਇਹ ਬਿਮਾਰੀ ਹੋਈ ਹੋਵੇ ਅਤੇ ਸਟੀਰਾਇਡ ਲੈਣ ਵਾਲੇ ਮਰੀਜਾਂ ਵਿਚ ਵੀ ਇਸ ਬਿਮਾਰੀ ਦੇ ਖਤਰੇ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ 40 ਸਾਲ ਤੋਂ ਵੱਧ ਉਮਰ ਦੇ ਸ਼ੁਗਰ, ਬਲੱਡ ਪਰੈਸ਼ਰ ਦੇ ਮਰੀਜਾਂ ਅਤੇ ਸਟੀਰਾਇਡ ਲੈਣ ਵਾਲਿਆਂ ਨੂੰ ਸਮੇਂ-ਸਮੇਂ ਸਿਰ ਅੱਖਾਂ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਉਹਨਾਂ ਕਾਲੇ ਮੋਤੀਏ ਦੇ ਲੱਛਣਾਂ ਬਾਰੇ ਦੱਸਿਆ ਕਿ ਵਾਰ-ਵਾਰ ਨਜ਼ਰ ਦਾ ਚਸ਼ਮਾ ਬਦਲਣਾ, ਸਿਰ ਵਿਚ ਦਰਦ ਰਹਿਣਾ, ਬਲੱਬ ਦੁਆਲੇ ਕਾਲੇ ਘੇਰੇ ਦਿਖਾਈ ਦੇਣਾ ਇਸ ਦੇ ਲੱਛਣ ਹੋ ਸਕਦੇ ਹਨ। ਡਾ. ਰਾਜਨ ਅਨੁਸਾਰ ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਆਈ.ਐਮ.ਏ. ਫਗਵਾੜਾ ਦੇ ਪ੍ਰਧਾਨ ਡਾ. ਤੁਸ਼ਾਰ ਅੱਗਰਵਾਲ, ਸਕੱਤਰ ਪੂਨਮ ਤੋਂ ਇਲਾਵਾ ਇਨਰਵ੍ਹੀਰ ਕਲੱਬ ਫਗਵਾੜਾ ਦੇ ਪ੍ਰਧਾਨ ਸੁਮਿਤਾ ਪਰਾਸ਼ਰ, ਡਾ. ਕਮਲ ਕਿਸ਼ੋਰ, ਡਾ. ਜੋਗਿੰਦਰ ਸਿੰਘ, ਡਾ. ਦੇਵਰਾਜ, ਡਾ. ਸੀਮਾ ਰਾਜਨ, ਰਮਨ ਨਹਿਰਾ ਅਤੇ ਹਸਪਤਾਲ ਦਾ ਸਟਾਫ ਹਾਜਰ ਸੀ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button