ਪ੍ਰਮੁੱਖ ਖਬਰਾਂ

ਰਾਮਗੜ੍ਹੀਆ ਕਾਲਜ ਦੇ ਗਣਿਤ ਵਿਭਾਗ ਨੇ ਜਿੱਤੀ ਓਵਰਾਲ ਟਰਾਫੀ*

ਰਾਮਗੜ੍ਹੀਆ ਕਾਲਜ ਦੇ ਗਣਿਤ ਵਿਭਾਗ ਨੇ ਜਿੱਤੀ ਓਵਰਾਲ ਟਰਾਫੀ*

ਫਗਵਾੜਾ – (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ))
      ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੇ ਰਾਮਗੜ੍ਹੀਆ ਕਾਲਜ ਫਗਵਾੜਾ  ਦੇ ਮੈਥਮੇਟਿਕਸ ( ਗਣਿਤ) ਵਿਭਾਗ ਦੇ ਵਿਦਿਆਰਥੀਆਂ ਨੇ ਡੀ. ਏ. ਵੀ ਯੂਨੀਵਰਸਿਟੀ ਜਲੰਧਰ ਵਿਖੇ ਹੋਈ ਇੰਟਰ ਕਾਲਜ ਗਣਿਤ ਪ੍ਰਤਿਯੋਗੀਤਾ ਵਿਚ ਓਵਰਆਲ ਟਰਾਫੀ ਜਿੱਤੀ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਸਾਇੰਸ ਐਂਡ ਟੈਕਨੋਲਜੀ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਡੀ. ਏ. ਵੀ ਯੂਨੀਵਰਸਿਟੀ ਜਲੰਧਰ ਵਿਚ ਰਾਮਗੜ੍ਹੀਆ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਗਣਿਤ ਵਿਭਾਗ ਦੇ ਮੁਖੀ ਪੋ੍. ਡਾ. ਵੰਦਨਾ ਬੰਸਲ ਦੀ ਅਗਵਾਈ ਹੇਠ ਭਾਗ ਲਿਆ। ਕਾਲਜ ਦੀ ਵਿਦਿਆਰਥੀ ਗਗਨਪ੍ਰੀਤ ਕੌਰ ਭੰਮਰਾ, ਤਾਨਿਆ ਨੇ ਮੈਥੇਮੇਟਿਕਲ ਪੋਸਟਰ ਪੈ੍ਸੇਂਟੇਸ਼ਨ ਅਤੇ ਮੈਥਮੇਟਿਕਲ ਮਾਡਲ ਪ੍ਰਦਸ਼ਨੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਅਸਧਾਰਣ ਯੋਗਤਾ ਦਾ ਪ੍ਰਮਾਣ ਦਿੱਤਾ। ਮੈਥੇਮੇਟਿਕਲ ਓਰੇਗੈਮੀ ਦੀ ਪ੍ਰਤਿਯੋਗਿਤਾ ਵਿਚ ਅਭਿਸੇ਼ਕ ਅਤੇ ਚਾਹਤ ਨੇ ਦੂਸਰਾ ਸਥਾਨ ਹਾਸਲ ਕਰਕੇ ਆਪਣੀ ਮਿਹਨਤ ਅਤੇ ਲਗਨ ਦਾ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਜਿੱਤ ਤੇ ਰਾਮਗੜ੍ਹੀਆ ਐਜੂਕੇਸ਼ਨਲ ਕਾਉਂਸਲ ਦੇ  ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਨੇ ਪ੍ਰੋ. ਡਾ. ਵੰਦਨਾ ਬਂਸਲ ਅਤੇ ਵਿਦਿਆਰਥੀਆਂ ਦੀ ਇਸ ਉਪਲਬਧੀ ਤੇ ਖੁਸ਼ੀ ਜਾਹਿਰ ਕਰਦਿਆਂ ਉਹਨਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਪ੍ਰੋ. ਡਾ. ਵੰਦਨਾ ਬਂਸਲ ਨੇ ਵਿਦਿਆਰਥੀਆਂ ਨੂੰ ਤਕਨੀਕੀ ਗਿਆਨ ਵਿਸ਼ਲੇਸ਼ਣਾਤਮਕ ਸੋਚ ਰਾਹੀਂ ਗਣਿਤਕ ਸਮਝ ਵਧਾਉਣ ਲਈ ਉਤਸ਼ਾਹਿਤ ਕੀਤਾ ਅਤੇ ਗਣਿਤ ਨੂੰ ਸਿਰਫ ਇਕ ਵਿਸ਼ਾ ਨਹੀਂ, ਸਗੋਂ ਜੀਵਨ ਦਾ ਇਕ ਅੰਸ਼ ਬਣਾਉਣ ਦੀ ਪ੍ਰੇਰਣਾ ਦਿੱਤੀ ਜਿਸ ਕਰਕੇ ਉਹਨਾਂ ਨੇ ਪ੍ਰਤੀਯੋਗਿਤਾ ਵਿਚ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਇਸ ਮੌਕੇ RIET ਦੇ ਡਾਇਰੈਕਟਰ ਮੈਡਮ ਵਿਯੋਮਾ ਭੋਗਲ ਢੱਢ ਜੀ ਨੇ ਵੀ ਪ੍ਰਸ਼ੰਸਾ ਕੀਤੀ ਕਿ ਡਾ. ਵੰਦਨਾ ਬਂਸਲ ਦੀ ਮਾਰਗਦਰਸ਼ਨ ਅਤੇ ਪ੍ਰਰੇਣਾਦਾਇਕ ਅਗਵਾਈ ਕਾਰਨ ਵਿਦਿਆਰਥੀਆਂ ਨੇ ਆਪਣੇ ਆਤਮ – ਵਿਸ਼ਵਾਸ ਨੂੰ ਵਧਾਇਆ ਅਤੇ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਜੀ ਨੇ ਵੀ ਕਿਹਾ ਕਿ ਡਾ. ਵੰਦਨਾ ਬਂਸਲ ਅਤੇ ਵਿਦਿਆਰਥੀਆਂ ਨੇ ਇੰਟਰ ਕਾਲਜ ਗਣਿਤ ਪ੍ਰਤਿਯੋਗਿਤਾ ਵਿਚ ਓਵਰਆਲ ਟਰਾਫੀ ਅਤੇ ਢੇਰੋ ਇਨਾਮ ਜਿੱਤ ਕੇ ਕਾਲਜ ਦਾ ਨਾਂ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਲਿਖਵਾ ਦਿੱਤਾ ਹੈ। ਅਕਾਦਮਿਕ ਇਤਿਹਾਸ ਵਿਚ ਪਹਿਲੀ ਵਾਰ ਓਵਰਆਲ ਟਰਾਫੀ ਲਿਆ ਕੇ ਗਣਿਤ ਵਿਭਾਗ ਨੇ ਰਾਮਗੜ੍ਹੀਆ ਕਾਲਜ ਨੂੰ ਚਾਰਚੰਨ ਲਗਾ ਦਿੱਤੇ ਹਨ। ਪ੍ਰੋ. ਡਾ. ਵੰਦਨਾ ਬਂਸਲ ਨੇ ਕਿਹਾ ਕਿ ਇਸ ਸ਼ਾਨਦਾਰ ਉਪਲਬਧੀ ਦਾ ਸਿਹਰਾ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਜੀ, ਮੈਡਮ ਵਿਯੋਮਾ ਭੋਗਲ ਢੱਢ ਅਤੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਜੀ ਦੇ ਅਸ਼ੀਰਵਾਦ, ਅਗਵਾਈ ਤੇ ਹੱਲਾ ਸੇ਼ਰੀ ਅਤੇ ਵਿਦਿਆਰਥੀਆਂ ਦੀ ਮਹਿਨਤ ਨੂੰ ਜਾਂਦਾ ਹੈ। ਇਹ ਜਿੱਤ ਰਾਮਗੜ੍ਹੀਆ ਕਾਲਜ ਦੇ ਅਕਾਦਮਿਕ ਮਿਆਰ ਅਤੇ ਵਿਦਿਆਰਥੀਆਂ ਦੀ ਉੱਚ – ਪੱਧਰੀ ਯੋਗਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਕਾਲਜ ਦੇ ਸੁਪਰਡੈਂਟ  ਅਤੇ ਹੋਰ ਸਾਰੇ ਸਟਾਫ ਮੈਂਬਰਾਂ ਨੇ ਸਾਰਿਆਂ ਨੂੰ ਇਸ ਵਿਸੇ਼ਸ਼ ਫ਼ਤਿਹ ਤੇ ਵਧਾਈ

Related Articles

Leave a Reply

Your email address will not be published. Required fields are marked *

Back to top button