ਪ੍ਰਮੁੱਖ ਖਬਰਾਂ

ਰਾਏਪੁਰ ਡੱਬਾ ਅਕੈਡਮੀ ਪਰਮ ਨਗਰ ਫਗਵਾੜਾ ਦੇ ਪਹਿਲਵਾਨਾਂ ਨੂੰ ਵੰਡੀਆਂ ਟੀ-ਸ਼ਰਟਾਂ ਅਤੇ ਬਾਦਾਮ

ਪੁਰੇਵਾਲ ਖੇਡ ਕਮੇਟੀ ਅਤੇ ਪ੍ਰਵਾਸੀ ਭਾਰਤੀਆਂ ਦਾ ਰਿਹਾ ਸਹਿਯੋਗ

ਫਗਵਾੜਾ 22 ਮਾਰਚ (   ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)        ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਦੇ ਪਹਿਲਵਾਨਾਂ ਨੂੰ ਕੁਸ਼ਤੀ ਪ੍ਰਤੀ ਉਤਸ਼ਾਹਤ ਕਰਨ ਦੇ ਮਕਸਦ ਨਾਲ ਪੁਰੇਵਾਲ ਖੇਡ ਕਮੇਟੀ ਦੇ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਕਨੇਡਾ, ਦੇਵ ਥਿੰਦ ਯੂ.ਕੇ. ਅਤੇ ਟੁੱਟ ਬ੍ਰਦਰਜ਼ ਯੂ.ਐਸ.ਏ. ਵਲੋਂ ਟੀ-ਸ਼ਰਟਾਂ ਅਤੇ ਬਾਦਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਉਹਨਾਂ ਨੇ ਅਕੈਡਮੀ ਵਿਖੇ ਪਹਿਲਵਾਨਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਦਾ ਨਰੀਖਣ ਕੀਤਾ ਅਤੇ ਅਕੈਡਮੀ ਦੇ ਸੰਚਾਲਕ ਪੀ.ਆਰ. ਸੌਂਧੀ ਸਾਬਕਾ ਅੰਤਰਰਾਸ਼ਟਰੀ ਕੋਚ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕੋਚ ਪੀ.ਆਰ. ਸੌਂਧੀ ਨੇ ਦੱਸਿਆ ਕਿ ਅਕੈਡਮੀ ਵਿਖੇ ਕਰੀਬ 80 ਪਹਿਲਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਜਿਹਨਾਂ ਵਿਚ ਛੋਟੀ ਅਤੇ ਵੱਡੀ ਉਮਰ ਦੇ ਪਹਿਲਵਾਨ ਸ਼ਾਮਲ ਹਨ। ਉਹਨਾਂ ਦੱਸਿਆ ਕਿ ਅਕੈਡਮੀ ਦੇ ਪਹਿਲਵਾਨਾਂ ਨੇ ਜਿਲ੍ਹਾ ਪੱਧਰ ਤੋਂ ਲੈ ਕੇ ਸਟੇਟ, ਰਾਸ਼ਟਰ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਹਾਸਲ ਕੀਤੇ ਹਨ। ਪਿਛਲੇ ਦਿਨੀਂ ਅਕੈਡਮੀ ਦੇ ਪਹਿਲਵਾਨਾਂ ਨੇ ਹਰਿਆਣਾ ਵਿਖੇ ਹੋਈਆਂ ਰਾਸ਼ਟਰ ਪਧਰੀ ਕੁਸ਼ਤੀਆਂ ਵਿਚ ਦੋ ਗੋਲਡ ਤੋਂ ਇਲਾਵਾ ਸਿਲਵਰ ਅਤੇ ਕਾਂਸੇ ਮੈਡਲ ਜਿੱਤੇ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿਚ ਸਿਰਫ ਫਗਵਾੜਾ ਦੀ ਰਾਏਪੁਰ ਡੱਬਾ ਹੀ ਅਜਿਹੀ ਰੈਸਲਿੰਗ ਅਕੈਡਮੀ ਹੈ, ਜਿਸਦੇ ਪਹਿਲਵਾਨਾਂ ਨੇ ਇੰਨੀ ਸਫਲਤਾ ਹਾਸਲ ਕੀਤੀ ਹੈ। ਅਕੈਡਮੀ ਵਲੋਂ ਗੁਰਜੀਤ ਸਿੰਘ ਪੁਰੇਵਾਲ, ਦੇਵ ਥਿੰਦ ਅਤੇ ਟੁੱਟ ਬ੍ਰਦਰਜ਼ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਕੋਚ ਸਾਜਨ ਰਾਜਪੂਤ, ਕੋਚ ਰਵਿੰਦਰ ਨਾਥ, ਸਰਬਜੀਤ ਸਿੰਘ ਸੰਘਾ, ਰੀਤ ਪ੍ਰੀਤ ਪਾਲ ਸਿੰਘ ਪ੍ਰੈਸ ਸਕੱਤਰ ਪੰਜਾਬ ਰੈਸਲਿੰਗ ਐਸੋਸੀਏਸ਼ਨ, ਹਰਮੇਸ਼ ਲਾਲ ਆਦਿ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button