ਪ੍ਰਮੁੱਖ ਖਬਰਾਂ

ਉੱਭਰਦੇ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਖੇਡ ਨੀਤੀ ਤੇ ਮੁੜ ਵਿਚਾਰ ਕਰੇ ਪੰਜਾਬ ਸਰਕਾਰ – ਜਰਨੈਲ ਸਿੰਘ ਕਨੇਡਾ

ਐਨ.ਆਰ.ਆਈਜ ਦੇ ਸੀਨੀਅਰ ਖਿਡਾਰੀਆਂ ਦੀ ਮੀਟਿੰਗ

ਫਗਵਾੜਾ 23 ਮਾਰਚ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਵੱਖ-ਵੱਖ ਖੇਡਾਂ ‘ਚ ਮੱਲ੍ਹਾਂ ਮਾਰਨ ਵਾਲੇ ਪੰਜਾਬ ਦੇ ਸੀਨੀਅਰ ਖਿਡਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ  ਹੋਟਲ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਜਰਨੈਲ ਸਿੰਘ ਵੇਟ ਲਿਫਟਰ ਕਨੇਡਾ ਨੇ ਕੀਤੀ। ਮੀਟਿੰਗ ਵਿਚ ਸਮੂਹ ਖਿਡਾਰੀਆਂ ਵਲੋਂ ਪੰਜਾਬ ਸਰਕਾਰ ਦੀ ਖੇਡ ਨੀਤੀ ਬਾਰੇ ਡੁੰਘਾਈ ਨਾਲ ਚਰਚਾ ਤੋਂ ਬਾਅਦ  ਗੱਲਬਾਤ ਦੌਰਾਨ ਜਰਨੈਲ ਸਿੰਘ ਵੇਟ ਲਿਫਟਰ ਅਤੇ ਪੀ.ਆਰ. ਸੌਂਧੀ ਸਾਬਕਾ ਚੀਫ ਕੋਚ ਓਲੰਪਿਕ, ਕਾਮਨਵੈਲਥ, ਏਸ਼ੀਅਨ ਸਿਓਲ, ਚਾਈਨਾ, ਬੈਂਕਾਕ ਅਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਅਤੇ ਉੱਭਰਦੇ ਖਿਡਾਰੀਆਂ ਨੂੰ ਪ੍ਰਮੋਟ ਕਰਨ ਦੇ ਵੱਡੇ ਦਾਅਵੇ ਤਾਂ ਕਰਦੀ ਹੈ ਪਰ ਜਮੀਨੀ ਤੌਰ ਤੇ ਇਹਨਾਂ ਦਾਅਵਿਆਂ ਵਿਚ ਜਿਆਦਾ ਸੱਚਾਈ ਨਜਰ ਨਹੀਂ ਆ ਰਹੀ। ਉਹਨਾਂ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਬੇਸ਼ਕ ਜਿੰਨੀ ਵੀ ਚੰਗੀ ਹੋਵੇ ਪਰ ਜਦੋਂ ਤੱਕ ਉਸਨੂੰ ਹੇਠਲੇ ਪੱਧਰ ਤੇ ਲਾਗੂ ਨਹੀਂ ਕੀਤਾ ਜਾਵੇਗਾ, ਕੋਈ ਵੀ ਨੀਤੀ ਸਫਲ ਨਹੀਂ ਹੋਵੇਗੀ ਅਤੇ ਰਿਜਲਟ ਜੀਰੋ ਹੀ ਰਹੇਗਾ। ਉਹਨਾਂ ਹੈਰਾਨੀ ਪ੍ਰਗਟਾਈ ਕਿ ਮੋਜੂਦਾ ਸੂਬਾ ਸਰਕਾਰ ਨੇ ਤਿੰਨ ਸਾਲਾ ਦੀ ਗੱਲ ਕਰ ਦਿਆ ਕਿਹਾ  ਇਹਨਾਂ ਤਿੰਨਾਂ ਸਾਲਾਂ ਵਿਚ ਸਰਕਾਰ ਦੀ ਮੱਦਦ ਸਦਕਾ ਕੋਈ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਨਹੀਂ ਉੱਭਰਿਆ। ਜਿਹਨਾਂ ਵੀ ਖਿਡਾਰੀਆਂ ਨੇ ਮੈਡਲ ਹਾਸਲ ਕੀਤੇ ਹਨ, ਉਹਨਾਂ ਨੇ ਖੁਦ ਆਪਣੇ ਪੱਧਰ ਤੇ ਜਾਂ ਅਕੈਡਮੀਆਂ ਤੇ ਐਨ.ਆਰ.ਆਈਜ ਦੀ ਸਹਾਇਤਾ ਨਾਲ ਆਪਣਾ ਸਫਲ ਕੈਰੀਅਰ ਬਣਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿਚ ਸਰਕਾਰ ਖਿਡਾਰੀਆਂ ਨੂੰ ਨਾ ਸਿਰਫ ਅੱਗੇ ਵੱਧਣ ਲਈ ਬਹੁਤ ਸਾਰੀਆਂ ਸਹੂਲਤਾਂ ਅਤੇ ਆਰਥਕ ਸਹਾਇਤਾ ਦਿੰਦੀ ਹੈ ਬਲਕਿ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਰਕਾਰੀ ਨੌਕਰੀਆਂ ਨਾਲ ਵੀ ਨਵਾਜਦੀ ਹੈ। ਪੰਜਾਬ ਸਰਕਾਰ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦੇ ਅਥਲੀਟ ਖੇਡਾਂ ਵਿਚ ਹਰਿਆਣਾ ਤੋਂ ਪਿੱਛੇ ਕਿਉਂ ਹਨ। ਇਸ ਮੌਕੇ ਕ੍ਰਿਪਾਲ ਸਿੰਘ ਪਾਲੀ ਰੈਸਲਰ ਅਤੇ ਕੱਬਡੀ ਪਲੇਅਰ ਯੂ.ਕੇ., ਕ੍ਰਿਪਾਲ ਸਿੰਘ ਪਾਲਾ ਬਾਕਸਰ ਚੈਂਪੀਅਨ ਕਨੇਡਾ, ਸੰਤੋਖ ਸਿੰਘ ਬਿਲਣ ਰੈਸਲਰ ਯੂ.ਕੇ., ਕੁਲਵਿੰਦਰ ਸਿੰਘ ਡੀ.ਪੀ. ਵੇਟ ਲਿਫਟਰ ਤੇ ਕਬੱਡੀ (ਕਨੇਡਾ), ਗੁਰਨੇਕ ਸਿੰਘ ਰਾਏ ਅਥਲੈਟਿਕ ਤੇ ਕਬੱਡੀ (ਅਮਰੀਕਾ), ਅਮਰੀਕ ਸਿੰਘ   ਕਨੇਡਾ,  ਰਣਜੀਤ ਸਿੰਘ ਅਵਾਰਡ ਜੇਤੂ ਸੰਦੀਪ ਕੁਮਾਰ ਓਲੰਪੀਅਨ ਵੇਟ ਲਿਫਟਰ ਤੇ ਕੋਚ ਇੰਸਪੈਕਟਰ ਪੰਜਾਬ ਪੁਲਿਸ, ਮਹਾਰਾਜਾ ਰਣਜੀਤ ਸਿੰਘ ਅਵਾਰਡ ਜੇਤੂ ਮਨਜੀਤ ਸਿੰਘ ਡੀ.ਐਸ.ਪੀ. ਸਾਊਥ ਏਸ਼ੀਅਨ ਵੇਟ ਲਿਫਟਰ, ਪਿ੍ਰੰਸੀਪਲ ਮਨਜੀਤ ਸਿੰਘ ਵੇਟ ਲਿਫਟਰ, ਤਾਰਾ ਸਿੰਘ ਅਰਜੁਨ ਅਵਾਰਡੀ, ਗੁਰਨਾਮ ਸਿੰਘ ਵੇਟ ਲਿਫਟਰ ਕੋਚ ਇੰਡੀਆ ਟੀਮ, ਮੋਹਨ ਸਿੰਘ ਵੇਟ ਲਿਫਟਰ ਖਾਨਖਾਨਾ ਯੂ.ਕੇ., ਅਮਨਦੀਪ ਸੋਂਧੀ ਕਾਮਨਵੈਲਥ ਸਿਵਲਰ ਮੈਡਲ, ਮਹਾਰਾਜਾ ਰਣਜੀਤ ਸਿੰਘ ਅਵਾਡਰ ਜੇਤੂ, ਮਹਿੰਦਰ ਸਿੰਘ ਸਾਬਕਾ ਮੰਡੀ ਬੋਰਡ ਚੇਅਰਮੈਨ ਪਲਾਹੀ (ਕਨੇਡਾ), ਹਰਦੀਪ ਸਿੰਘ ਨੈਸ਼ਨਲ ਚੈਂਪੀਅਨ ਵੇਟ ਲਿਫਟਿੰਗ, ਪਰਮਿੰਦਰ ਸਿੰਘ ਆਸਟ੍ਰੇਲੀਆ ,ਰੀਤ ਪ੍ਰੀਤ ਪਾਲ ਸਿੰਘ ਪ੍ਰੈਸ ਸੇਕਰਟਰੀ ਪੰਜਾਬ ਰੈਸਲਿੰਗ ਅੇਸੋਸੇਇਸ਼ਨ ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button