ਸਥਾਨਕ ਖਬਰ

ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਨਵੇਂ ਚੁਣੇ ਮੇਅਰ, ਸੀਨੀ. ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਕੀਤਾ ਸਨਮਾਨਤ

ਮੇਅਰਾਂ ਨੇ ਹਰੇਕ ਵਾਰਡ ਦੇ ਸਰਵਪੱਖੀ ਵਿਕਾਸ ਦਾ ਦਿੱਤਾ ਭਰੋਸਾ

ਫਗਵਾੜਾ 24 ਮਾਰਚ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)          ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਰਾਜੀਵ ਮਹਿਰਾ ਦੀ ਪ੍ਰਧਾਨਗੀ ਹੇਠ ਹੋਟਲ ਮਿਰੇਕਲ ਬੰਗਾ ਰੋਡ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ। ਫਗਵਾੜਾ ਦੇ ਨਵੇਂ ਚੁਣੇ ਗਏ ਮੇਅਰ ਰਾਮਪਾਲ ਉੱਪਲ, ਸੀਨੀਅਰ ਡਿਪਟੀ ਇਸ ਦੌਰਾਨ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿੱਕੀ ਸੂਦ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜਨਰਲ ਬਾਡੀ ਮੀਟਿੰਗ ਦੌਰਾਨ ਕਲੱਬ ਵਿੱਚ ਸ਼ਾਮਲ ਹੋਏ ਨਵੇਂ ਮੈਂਬਰ ਲਾਇਨ ਅੰਕਿਤ ਪੁਰੀ ਨੂੰ ਮੈਂਬਰਸ਼ਿਪ ਸਰਟੀਫਿਕੇਟ ਭੇਟ ਕੀਤਾ ਗਿਆ ਅਤੇ ਕਲੱਬ ਦੀ ਰਵਾਇਤ ਅਨੁਸਾਰ ਅੰਤਰਰਾਸ਼ਟਰੀ ਪਿੰਨ ਲਗਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ, ਲਾਇਨ ਵਿਪਨ ਹਾਂਡਾ ਨੇ ਤਿੰਨਾਂ ਨਵੇਂ ਬਣੇ ਮੇਅਰਾਂ ਦੀ ਮੀਟਿੰਗ ਵਿਚ ਹਾਜਰ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ। ਕਲੱਬ ਵੱਲੋਂ ਤਿੰਨਾਂ ਮੇਅਰਾਂ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ, ਮੋਮੈਂਟੋ ਅਤੇ ਤੋਹਫ਼ੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੇਅਰ ਰਾਮ ਪਾਲ ਉੱਪਲ ਨੇ ਲਾਇਨਜ਼ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਸਾਥੀ ਮੇਅਰ ਤੇਜਪਾਲ ਬਸਰਾ ਅਤੇ ਵਿੱਕੀ ਸੂਦ ਦੀ ਮਦਦ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਵਿਕਾਸ ਨਾਲ ਸਬੰਧਤ ਸਮੱਸਿਆਵਾਂ ਦਾ ਢੁਕਵਾਂ ਹੱਲ ਕਰਵਾਉਣਗੇ। ਤਿੰਨੇਂ ਮੇਅਰਾਂ ਨੇ ਜਿੱਥੇ ਕਲੱਬ ਦਾ ਸਨਮਾਨਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਇਹ ਸ਼ਹਿਰ ਸਾਡੇ ਸਾਰਿਆਂ ਦਾ ਆਪਣਾ ਸ਼ਹਿਰ ਹੈ। ਇਸ ਨੂੰ ਸੁੰਦਰ ਬਣਾਉਣਾ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਕਰਨਾ ਉਹਨਾਂ ਦੀ ਜਿੰਮੇਵਾਰੀ ਹੈ। ਜਿਸਨੂੰ ਉਹ ਹਰ ਹਾਲ ਵਿੱਚ ਪੂਰਾ ਕਰਨਗੇ। ਅਖੀਰ ਵਿੱਚ ਕਲੱਬ ਦੇ ਪ੍ਰਧਾਨ ਲਾਇਨ ਰਾਜੀਵ ਮਹਿਰਾ ਨੇ ਪਤਵੰਤਿਆਂ ਅਤੇ ਮੈਂਬਰਾਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਲਾਇਨ ਬ੍ਰਿਜ ਜੋਸ਼ੀ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਲਾਇਨ ਐਡਵੋਕੇਟ ਵਿਜੇ ਸ਼ਰਮਾ, ਲਾਇਨ ਅਮਨ ਤਨੇਜਾ, ਲਾਇਨ ਰਾਜਨ ਧਵਨ, ਲਾਇਨ ਇੰਦਰਜੀਤ ਪਨੇਸਰ, ਲਾਇਨ ਕੁਲਵੰਤ ਸਿੰਘ, ਲਾਇਨ ਅਵਤਾਰ ਬਾਂਸਲ, ਲਾਇਨ ਅੰਮ੍ਰਿਤਪਾਲ ਸਿੰਘ ਸੈਂਬੀ, ਲਾਇਨ ਬਿੰਦਰ ਪਾਲ, ਲਾਇਨ ਨਰੇਸ਼ ਚਾਵਲਾ, ਲਾਇਨ ਕੀਮਤੀ ਓਹਰੀ, ਲਾਇਨ ਸੁਨੀਲ ਬੇਦੀ, ਲਾਇਨ ਅਜੈ ਹਾਂਡਾ, ਲਾਇਨ ਰਿਸ਼ੀ ਹਾਂਡਾ ਤੋਂ ਇਲਾਵਾ ਵਿਸ਼ਾਲ ਬਸਰਾ, ਅਭੀ ਸੂਦ ਆਦਿ ਮੌਜੂਦ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button