ਸਥਾਨਕ ਖਬਰ

ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ’ਤੇ ਫਰੀ ਵੰਡੀਆਂ ਹਰੀਆਂ ਸਬਜੀਆਂ

ਹਰੀਆਂ ਸਬਜੀਆਂ ਹਨ ਵਿਟਾਮਿਨ ਤੇ ਖਣਿਜਾਂ ਦਾ ਭੰਡਾਰ : ਰਘਬੋਤਰਾ

ਫਗਵਾੜਾ 25 ਮਾਰਚ (  ਸੁਸ਼ੀਲ  ਸ਼ਰਮਾ/ਨਵੋਦਿਤ ਸ਼ਰਮਾ)       ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਸਥਾਨਕ ਖੇੜਾ ਰੋਡ ’ਤੇ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਹਰੀਆਂ ਸਬਜੀਆਂ ਦੀ ਮਹੱਤਤਾ ਦੱਸਦੇ ਹੋਏ ਫਰੀ ਸਬਜੀਆਂ ਵੰਡੀਆਂ ਗਈਆਂ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਦਿਆਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਲਈ ਪ੍ਰੇਰਿਤ ਕਰਨਾ ਹੈ। ਕਿਉਂਕਿ ਹਰੀਆਂ ਸਬਜ਼ੀਆਂ ਵਿਟਾਮਿਨ, ਪ੍ਰੋਟੀਨ ਅਤੇ ਖਣਿਜਾਂ ਦਾ ਭੰਡਾਰ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਸਮਾਜ ਸੇਵਕ ਮੋਹਨ ਲਾਲ ਤਨੇਜਾ ਦੇ ਸਹਿਯੋਗ ਸਦਕਾ ਹਰ ਮਹੀਨੇ ਇੱਕ ਵਾਰ ਕੀਤਾ ਜਾਂਦਾ ਹੈ। ਉਨ੍ਹਾਂ ਇਸ ਸੇਵਾ ਨੂੰ ਲਗਾਤਾਰ ਜਾਰੀ ਰੱਖਣ ਦੀ ਗੱਲ ਵੀ ਕਹੀ। ਸਬਜ਼ੀਆਂ ਵੰਡਣ ਦੀ ਸੇਵਾ ਸੁਸਾਇਟੀ ਮੈਂਬਰ ਮਲਕੀਅਤ ਸਿੰਘ ਰਘਬੋਤਰਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਵਿਜੇ ਕੁਮਾਰ ਵਲੋਂ ਨਿਭਾਈ ਗਈ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button