ਧਰਮ

ਬਾਬਾ ਬਾਲਕ ਨਾਥ ਧਾਮ ਦੇ ਮੇਲੇ ’ਤੇ ਲਾਇਨ ਗੁਰਦੀਪ ਸਿੰਘ ਕੰਗ ਅਤੇ ਪਰਿਵਾਰ ਨੇ ਸ਼ਰਧਾਲੂਆਂ ਨੂੰ ਵੰਡਿਆ ਜੂਸ

ਹਰ ਸਾਲ ਚੇਤ ਮਹੀਨੇ ਦੇ ਮੇਲੇ ‘ਚ ਸੇਵਾ ਨਿਭਾਉਂਦਾ ਹੈ ਕੰਗ ਪਰਿਵਾਰ

ਫਗਵਾੜਾ, 25 ਮਾਰਚ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)       ਸਿੱਧ ਬਾਬਾ ਬਾਲਕ ਨਾਥ ਧਾਮ (ਹਿਮਾਚਲ ਪ੍ਰਦੇਸ਼) ਵਿਖੇ ਜਾਰੀ ਚੇਤ ਮਹੀਨੇ ਦੇ ਸਾਲਾਨਾ ਮੇਲੇ ਵਿੱਚ ਬਾਬਾ ਜੀ ਦੇ ਦਰਸ਼ਨਾਂ ਲਈ ਫਗਵਾੜਾ ਦੇ ਖੇੜਾ ਰੋਡ ਸਥਿਤ ਸ਼੍ਰੀ ਕ੍ਰਿਸ਼ਨ ਧਾਮ ਮੰਦਿਰ ਤੋਂ ਮਹੰਤ ਬ੍ਰਿਜ ਕੁਮਾਰ ਭਾਰਦਵਾਜ ਦੀ ਅਗਵਾਈ ਹੇਠ 71ਵੀਂ ਯਾਤਰਾ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਫਗਵਾੜਾ ਵਾਪਸ ਪਰਤ ਆਈ ਹੈ। ਯਾਤਰਾ ਦੌਰਾਨ ਸ਼ਾਹਤਲਾਈ ਤੋਂ ਬਾਬਾ ਜੀ ਦੀ ਗੁਫਾ ਤੱਕ ਦੇ ਰਸਤੇ ਵਿੱਚ ਹਿਊਮਨ ਰਾਈਟਸ ਕੌਂਸਲ (ਇੰਡੀਆ) ਫਗਵਾੜਾ ਸ਼ਾਖਾ ਦੇ ਪ੍ਰਧਾਨ ਅਤੇ ਬਾਬਾ ਜੀ ਦੇ ਪਰਮ ਭਗਤ ਗੁਰਦੀਪ ਸਿੰਘ ਕੰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੇ ਜੂਸ ਪਰੋਸੇ ਗਏ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਮੇਲੇ ਦੇ ਦਿਨਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ ਅਤੇ ਦਿਨ ਵੇਲੇ ਗਰਮੀ ਵੀ ਵੱਧ ਜਾਂਦੀ ਹੈ, ਇਸ ਲਈ ਉਹ ਹਰ ਸਾਲ ਯਾਤਰੀਆਂ ਦੀ ਸਹੂਲਤ ਲਈ ਪੀਣ ਲਈ ਠੰਡੇ ਪਦਾਰਥ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਸੇਵਾ ਕਰਦੇ ਹਨ। ਪੂਰੀ ਯਾਤਰਾ ਦੌਰਾਨ ਬਾਬਾ ਜੀ ਦੀ ਚੌਕੀ ਵੀ ਹਰ ਰਾਤ ਹੁੰਦੀ ਹੈ। ਜਿਸ ਵਿੱਚ ਸ਼ਰਧਾਲੂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ। ਭੰਡਾਰੇ ਦੀ ਸੇਵਾ ਵੀ ਸੁਚਾਰੂ ਢੰਗ ਨਾਲ ਚੱਲਦੀ ਹੈ। ਇਸ ਦੌਰਾਨ ਮੰਦਿਰ ਦੇ ਮਹੰਤ ਬ੍ਰਿਜ ਕੁਮਾਰ ਭਾਰਦਵਾਜ ਨੇ ਗੁਰਦੀਪ ਸਿੰਘ ਕੰਗ ਅਤੇ ਉਨ੍ਹਾਂ ਦੇ ਪਰਿਵਾਰ ਦਾ ਯਾਤਰਾ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਯਾਤਰਾ ਵਿੱਚ ਕਮਲਜੀਤ ਕੌਰ ਕੰਗ, ਮੋਨਿਕਾ ਕੰਗ, ਪ੍ਰਣਬ ਕੰਗ, ਸ਼ਸ਼ੀ ਭਾਰਦਵਾਜ, ਸ਼ਿਵਾਨੀ ਭਾਰਦਵਾਜ, ਰਾਜਕੁਮਾਰ ਰਾਜੂ, ਰਾਕੇਸ਼ ਕੁਮਾਰ, ਲਾਲ ਚੰਦ, ਮੋਤੀ ਲਾਲ, ਹਰਦੀਪ ਕੁਮਾਰ, ਬਲਵਿੰਦਰ ਦਾਰਾ, ਨੀਰਜ ਕੁਮਾਰ, ਵਿੱਕੀ, ਦਮਨ ਕੰਬੋਜ, ਅਨਿਲ ਚੌਧਰੀ, ਲਾਡੀ ਬਸੰਤ ਨਾਗਰ ਆਦਿ ਸ਼ਾਮਲ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button