ਪ੍ਰਮੁੱਖ ਖਬਰਾਂ

ਮਾਨਸਰੋਵਰ ਸਾਹਿਤਕ ਅਕਾਦਮੀ ਨੇ ਹੀਰੇ ਚੁਣ ਚੁਣ ਕੇ ਬਣਾ ਲਿਆ ਇੱਕ ਹਾਰ, ਤੇ ਸਾਹਿਤ ਦੀ ਫੁਲਵਾੜੀ ਨੂੰ ਦਿੱਤਾ ਸ਼ਿੰਗਾਰ-ਸੂਦ ਵਿਰਕ

ਮਾਨਸਰੋਵਰ ਸਾਹਿਤਕ ਅਕਾਦਮੀ ਨੇ ਹੀਰੇ ਚੁਣ ਚੁਣ ਕੇ ਬਣਾ ਲਿਆ ਇੱਕ ਹਾਰ, ਤੇ ਸਾਹਿਤ ਦੀ ਫੁਲਵਾੜੀ ਨੂੰ ਦਿੱਤਾ ਸ਼ਿੰਗਾਰ-ਸੂਦ ਵਿਰਕ

ਫ਼ਗਵਾੜਾ 25 ਮਾਰਚ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਬੀਤੇ ਦਿਨੀਂ ਕਰਵਾਇਆ ਗਿਆ ਲਾਈਵ ਪੰਜਾਬੀ ਕਵੀ ਦਰਬਾਰ ਸ਼ਾਨਦਾਰ ਹੋ ਨਿਬੜਿਆl ਜਿਸ ਵਿੱਚ ਕਵੀ ਜਸਵੀਰ ਕੌਰ ਜੱਸੀ ਜੀ,ਰਮਣੀਕ ਸਿੰਘ ਘੁੰਮਣ ਜੀ,ਰਾਜਬੀਰ ਕੌਰ ਬੀਰ ਜੀ,ਪਰਮਜੀਤ ਕੌਰ ਜੀ ਅਤੇ ਹਰਬੰਸ ਸਿੰਘ ਰਾਏ ਜੀ ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਜਸਵੀਰ ਕੌਰ ਜੱਸੀ ਜੀ ਨੇ ਬਾ-ਕਮਾਲ ਕਵਿਤਾਵਾਂ ਪੇਸ਼ ਕੀਤੀਆਂ ਅਤੇ ਰਮਣੀਕ ਸਿੰਘ ਘੁੰਮਣ ਜੀ ਨੇ ਦਿਲ ਨੂੰ ਛੂਹਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਪਰਮਜੀਤ ਕੌਰ ਜੀ ਨੇ ਵੀ ਭਾਵੁਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ।ਰਾਜਬੀਰ ਕੌਰ ਬੀਰ ਜੀ ਨੇ ਵੀ ਸਕੂਨ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਹਰਬੰਸ ਸਿੰਘ ਰਾਏ ਜੀ ਨੇ ਵੀ ਸੇਧ ਵਰਧਕ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਵਿੱਚ ਜਸਵੀਰ ਕੌਰ ਜੱਸੀ ਜੀ ਨੇ ਇੱਕ ਵਿਸੇਸ਼ ਕਵਿਤਾ ਸੰਚਾਲਕ ਮਹਿੰਦਰ ਸੂਦ ਵਿਰਕ ਅਤੇ ਮਾਨਸਰੋਵਰ ਸਾਹਿਤਕ ਅਕਾਦਮੀ ਦੀ ਸਮੁੱਚੀ ਟੀਮ ਲਈ ਸੁਣਾ ਕੇ ਧੰਨਵਾਦ ਕੀਤਾ। ਰਾਜਬੀਰ ਕੌਰ ਬੀਰ ਜੀ ਨੇ ਵਿਸੇਸ਼ ਤੌਰ ‘ਤੇ ਕਿਹਾ ਕਿ ਕਲਮਕਾਰਾਂ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਸਮਾਂ ਦੇਣਾ ਅਤੇ ਸਰੋਤਿਆਂ ਦਾ ਖਿਆਲ ਰੱਖਣਾ ਬਹੁਤ ਹੀ ਵੱਡੀ ਗੱਲ ਹੈ। ਸੰਚਾਲਕ ਸੂਦ ਵਿਰਕ ਨੇ ਸੱਭ ਕਲਮਕਾਰਾਂ, ਸਰੋਤਿਆਂ ਦਾ ਅਤੇ ਮਾਨਸਰੋਵਰ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button