ਭਾਜਪਾ ਨੇ ਕੌਂਸਲਰ ਅਨੁਰਾਗ ਮਨਖੰਡ ਨੂੰ ਐਲਾਨਿਆ ਨਗਰ ਨਿਗਮ ‘ਚ ਵਿਰੋਧੀ ਧਿਰ ਦਾ ਆਗੂ
ਵਿਕਾਸ ਦੇ ਮੁੱਦੇ ਜੋਰ-ਸ਼ੋਰ ਨਾਲ ਚੁੱਕੇ ਜਾਣਗੇ : ਮਨਖੰਡ
ਫਗਵਾੜਾ, 27 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)
) ਪੰਜਾਬ ਭਾਜਪਾ ਨੇ ਕੌਂਸਲਰ ਅਨੁਰਾਗ ਮਨਖੰਡ ਨੂੰ ਫਗਵਾੜਾ ਕਾਰਪੋਰੇਸ਼ਨ ਵਿੱਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਹੈ। ਅਨੁਰਾਗ ਮਾਨਖੰਡ ਨੇ ਆਪਣੀ ਨਿਯੁਕਤੀ ਲਈ ਪਾਰਟੀ ਦੀ ਸੂਬਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਫਗਵਾੜਾ ਦੇ ਵਿਕਾਸ ਅਤੇ ਨਿਗਮ ਦੇ ਕੰਮਕਾਜ ਤੇ ਨਿਗਮ ਸੰਬੰਧੀ ਸਰਕਾਰ ਦੀਆਂ ਨੀਤੀਆਂ ਨਾਲ ਸਬੰਧਤ ਮੁੱਦੇ ਪੂਰੀ ਤੀਬਰਤਾ ਨਾਲ ਸਦਨ ਵਿੱਚ ਚੁੱਕੇ ਜਾਣਗੇ। ਇਹ ਯਕੀਨੀ ਬਣਾਇਆ ਜਾਵੇਗਾ ਕਿ ਵਾਰਡਾਂ ਦਾ ਵਿਕਾਸ ਪੂਰੀ ਪਾਰਦਰਸ਼ਤਾ ਨਾਲ ਹੋਵੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਨਿਗਮ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਮੁਸ਼ਕਲ ਦਾ ਢੁਕਵਾਂ ਹੱਲ ਕਰਵਾਇਆ ਜਾ ਸਕੇ। ਯਾਦ ਰਹੇ ਕਿ ਅਨੁਰਾਗ ਮਨਖੰਡ ਭਾਜਪਾ ਦੇ ਇੱਕ ਜੋਸ਼ੀਲੇ ਆਗੂ ਹੋਣ ਦੇ ਨਾਲ ਫਗਵਾੜਾ ਸਿਟੀ ਮੰਡਲ-1 ਦੇ ਪ੍ਰਧਾਨ ਵੀ ਹਨ। ਉਹ ਲਗਾਤਾਰ ਦੂਜੀ ਵਾਰ ਕੌਂਸਲਰ ਚੁਣੇ ਗਏ ਹਨ। ਇਸ ਤੋਂ ਪਹਿਲਾਂ ਫਗਵਾੜਾ ਨਗਰ ਕੌਂਸਲ ਦੇ ਨਗਰ ਨਿਗਮ ਵਿੱਚ ਤਬਦੀਲ ਹੋਣ ਤੋਂ ਬਾਅਦ ਉਹ 2015 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ। ਜਿਸ ਤੋਂ ਬਾਅਦ ਨਗਰ ਨਿਗਮ ਚੋਣਾਂ ਰਾਜਨੀਤੀ ਦਾ ਸ਼ਿਕਾਰ ਹੁੰਦੀਆਂ ਰਹੀਆਂ। ਹੁਣ ਪਿਛਲੇ ਸਾਲ ਨਵੰਬਰ 2024 ਵਿੱਚ ਮੌਜੂਦਾ ਸਰਕਾਰ ਨੇ ਮਾਣਯੋਗ ਹਾਈ ਕੋਰਟ ਦੇ ਹੁਕਮਾਂ ’ਤੇ ਨਿਗਮ ਚੋਣਾਂ ਕਰਵਾਈਆਂ ਹਨ। ਜਿਸ ਵਿੱਚ ਅਨੁਰਾਗ ਮਨਖੰਡ ਨੇ ਭਾਜਪਾ ਉੱਮੀਦਵਾਰ ਵਜੋਂ ਵਾਰਡ ਨੰਬਰ 22 ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਤਸਵੀਰ : ਅਨੁਰਾਗ ਮਨਖੰਡ।