ਦੇਸ਼
ਸਾਬਕਾ ਵਿਦਿਆਰਥੀ ਸ਼੍ਰੀ ਹੈਰੀ ਬੈਂਸ ਦਾ ਰਾਮਗੜ੍ਹੀਆ ਕਾਲਜ ਪੁੱਜਣ ਤੇ ਸਵਾਗਤ
ਸਾਬਕਾ ਵਿਦਿਆਰਥੀ ਸ਼੍ਰੀ ਹੈਰੀ ਬੈਂਸ ਦਾ ਰਾਮਗੜ੍ਹੀਆ ਕਾਲਜ ਪੁੱਜਣ ਤੇ ਸਵਾਗਤ
ਫਗਵਾੜਾ- (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
)
) ਸਥਾਨਕ ਰਾਮਗੜ੍ਹੀਆ ਕਾਲਜ ਵਿਖੇ ਐਨ ਐਸ ਐਸ ਦੇ ਕੈਂਪ ਦੇ ਤੀਜੇ ਦਿਨ ਸ. ਹਰਕਮਲ ਸਿੰਘ ਬੈਂਸ (ਹੈਰੀ ਬੈਂਸ) ਸਾਬਕਾ ਲੇਬਰ ਮਨਿਸਟਰ, ਬ੍ਰਿਟਿਸ਼ ਕੋਲੰਬੀਆਂ, ਕੈਨੇਡਾ (ਕਾਲਜ ਦੇ ਪੁਰਾਣੇ ਵਿਦਿਆਰਥੀ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਇਸ ਕਾਲਜ ਦੇ ਵਿਦਿਆਰਥੀ ਹੋਣ ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਆਪਣੇ ਵਤਨ ਪ੍ਰਤੀ ਭਾਵੁਕਤਾ ਦਾ ਅਹਿਸਾਸ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਹਦਾਇਤ ਕਰਦੇ ਹਨ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣੀ ਅਕਾਦਮਿਕ ਯੋਗਤਾ ਜ਼ਰੂਰ ਪੂਰੀ ਕਰਨ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਹੁੰਦੀ ‘ਕਿਰਤ ਦੀ ਲੁੱਟ’ ਉੱਪਰ ਵਿਸ਼ੇਸ਼ ਤੌਰ ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਤਨ ਤੇ ਮਾਣ ਕਰਨ ਤੇ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕਰਨ ਲਈ ਵੀ ਤਾਕੀਦ ਕੀਤੀ। ਵਿਦਿਆਰਥੀਆਂ ਨੇ ਉਨ੍ਹਾਂ ਨਾਲ ਸੁਆਲ ਜੁਆਬ ਵੀ ਕੀਤੇ।
ਮੈਡਮ ਮਨਪ੍ਰੀਤ ਕੌਰ ਭੋਗਲ ਜੀ, ਪ੍ਰਧਾਨ ਰਾਮਗੜ੍ਹੀਆ ਵਿੱਦਿਅਕ ਅਦਾਰੇ ਨੇ ਹੈਰੀ ਬੈਂਸ ਜੀ ਦੇ ਕਾਲਜ ਆਉਣ ਮਾਣ ਮਹਿਸੂਸ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਹੈਰੀ ਬੈਂਸ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀ ਮਤੀ ਰਾਜਵਿੰਦਰ ਕੌਰ ਜੀ ਨੂੰ ਵਿਸ਼ੇਸ਼ ਤੌਰ ਤੇ ਜੀ ਆਇਆ ਨੂੰ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਆਏ ਮਹਿਮਾਨ ਸ. ਗਗਨਦੀਪ ਸਿੰਘ ਢੱਟ ਮੈਨੇਜਿੰਗ ਡਾਇਰੈਕਟਰ ਅਲਫਾ ਗਲੋਬਲ ਇੰਸਟੀਚਿਊਟ, ਪ੍ਰਿੰਸੀਪਲ ਹਰਦੀਪ ਕੌਰ ਸੀ. ਸੈ. ਰਾਮਗੜ੍ਹੀਆ ਸਕੂਲ, ਪ੍ਰੋ ਪਰਗਣ ਸਿੰਘ, ਸਾਬਕਾ ਪ੍ਰੋਫੈਸਰ ਬੰਗਾ, ਸ. ਹਰਮਿੰਦਰ ਸਿੰਘ ਅਟਵਾਲ , ਸ੍ਰੀ ਸੋਹਣ ਲਾਲ ਚੀਫ਼-ਮੈਨੇਜਰ ਇਸ ਉਪਰੰਤ ਡਾ. ਹਰਮੀਤ ਕੌਰ (ਐਨ ਐਸ ਐਸ ਕੋਆਰਡੀਨੇਟਰ) ਨੇ ਸਭ ਦਾ ਧੰਨਵਾਦ ਕੀਤਾ। ਪ੍ਰੋ ਤਜਿੰਦਰ ਸਿੰਘ ਐਨ ਐਸ ਐਸ ਕੋ ਇੰਚਾਰਜ ਮੌਜੂਦ ਵੀ ਰਹੇ। ਕਾਲਜ ਦੇ ਹੋਰ ਸਟਾਫ਼ ਮੈਂਬਰ, ਕਾਲਜ ਸੁਪਰਡੈਂਟ ਸੁਖਵਿੰਦਰ ਸਿੰਘ, ਪ੍ਰੋ ਰਾਜਵਿੰਦਰ ਕੌਰ, ਪ੍ਰੋਫੈਸਰ ਵੰਦਨਾ ਬਾਂਸਲ, ਪ੍ਰੋਫੈਸਰ ਰਾਜਵਿੰਦਰ ਕੌਰ ਬਾਟਨੀ, ਪ੍ਰੋ ਕੁਲਵੀਰ ਕੌਰ,ਪ੍ਰੋ ਜਸਕਰਨ ਸਿੰਘ,ਪ੍ਰੋ ਹਰੀਸ਼ ਕੁਮਾਰ, ਪ੍ਰੋ ਅਰਪਨ ਦੀਪ ਕੌਰ, ਪ੍ਰੋ ਤਜਿੰਦਰ ਕੌਰ, ਪ੍ਰੋਫੈਸਰ ਅਰੁਣਾ ਰਾਣੀ, ਪ੍ਰੋ ਪੂਜਾ ਰਾਣੀ ।