ਭਾਰਤ ਵਿਕਾਸ ਪਰਿਸ਼ਦ ਦੀ ਕਮਾਨ ਸੀ ਏ ਰਵਿੰਦਰ ਗੁਲਾਟੀ ਹਵਾਲੇ
ਹਰਜਿੰਦਰ ਗੋਗਨਾ ਦੀ ਪ੍ਰਧਾਨਗੀ ਹੇਠ ਆਯੋਜਿਤ ਮੀਟਿੰਗ ਵਿੱਚ ਹੋਈ ਚੋਣ
ਫਗਵਾੜਾ- (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)
) 41 ਸਾਲਾਂ ਤੋਂ ਸਮਾਜ ਸੇਵਾ ਵਿੱਚ ਅਹਿਮ ਰੋਲ ਨਿਭਾ ਰਹੀ ਭਾਰਤ ਵਿਕਾਸ ਪਰਿਸ਼ਦ ਫਗਵਾੜਾ ਵਲੋਂ ਸਰਬ ਸੰਮਤੀ ਨਾਲ ਰਵਿੰਦਰ ਗੁਲਾਟੀ ਅਤੇ ਜਤਿੰਦਰ ਅਗਰਵਾਲ ਨੂੰ ਸਾਲ 2025-26 ਲਈ ਬਤੌਰ ਪ੍ਰਧਾਨ ਅਤੇ ਜਨਰਲ ਸਕੱਤਰ ਕਮਾਨ ਸੌਂਪ ਦਿੱਤੀ ਹੈ । ਇਸ ਸਬੰਧ ਵਿੱਚ ਸਥਾਨਿਕ ਇੰਪੀਰੀਅਲ ਪੂਨਮ ਹੋਟਲ ਵਿਖੇ ਸਾਬਕਾ ਪ੍ਰਧਾਨ ਹਰਜਿੰਦਰ ਗੋਗਨਾ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਆਯੋਜਿਤ ਕੀਤੀ ਗਈ ਜਿਸ ਵਿੱਚ ਸੰਸਥਾ ਦੇ ਪ੍ਰਾਂਤਿਕ ਅਧਿਕਾਰੀ ਅਸ਼ੋਕ ਗੁਪਤਾ ਨੇ ਚੋਣ ਨਿਰੀਖਕ ਅਤੇ ਡਾ. ਵਿਜੇ ਸ਼ਰਮਾ ਨੇ ਚੋਣ ਅਧਿਕਾਰੀ ਦੀ ਭੂਮਿਕਾ ਨਿਭਾਈ ।ਦੋਵੇਂ ਅਧਿਕਾਰੀਆਂ ਵਲੋਂ ਹਰਜਿੰਦਰ ਗੋਗਨਾ ਦੀ ਪ੍ਰਧਾਨਗੀ ਹੇਠ ਸੰਸਕਾਰ ਅਤੇ ਸੇਵਾ ਨਾਲ ਕੀਤੇ ਗਏ ਪ੍ਰੋਜੈਕਟਾਂ ਦੀ ਤਾਰੀਫ ਕੀਤੀ ਗਈ ਅਤੇ ਅਗਲੇ ਸਾਲ ਲਈ ਨਵੀ ਟੀਮ ਚੁਨਣ ਲਈ ਪ੍ਰਕਿਿਰਆ ਸ਼ੁਰੂ ਕੀਤੀ । ਚੰਦਰ ਸ਼ੇਖਰ ਗੁਪਤਾ ਵਲੋਂ ਨਵੇਂ ਪ੍ਰਧਾਨ ਦੇ ਰੂਪ ਵਿੱਚ ਰਵਿੰਦਰ ਗੁਲਾਟੀ ਦਾ ਨਾਮ ਪੇਸ਼ ਕੀਤਾ , ਯੋਗੇਸ਼ ਵਰਮਾ ਨੇ ਸਮਰਥਨ ਦਿੱਤਾ ਅਤੇ ਹਾਜ਼ਰ ਮੈਂਬਰਾਂ ਵਲੋਂ ਜ਼ੋਰਦਾਰ ਤਾੜੀਆਂ ਨੇ ਰਵਿੰਦਰ ਗੁਲਾਟੀ ਦੀ ਪ੍ਰਧਾਨਗੀ ਤੇ ਮੋਹਰ ਲਗਾ ਦਿੱਤੀ । ਇਸੇ ਤਰਾਂ ਜਤਿੰਦਰ ਅਗਰਵਾਲ ਨੂੰ ਜਨਰਲ ਸਕੱਤਰ ਅਤੇ ਨਰੇਸ਼ ਕੋਹਲੀ ਨੂੰ ਖਜਾਨਚੀ ਦੀ ਜ਼ਿੰਮੇਵਾਰੀ ਪ੍ਰਦਾਨ ਕੀਤੀ ਗਈ । ਨਵ ਨਿਯੁਕਤ ਪ੍ਰਧਾਨ ਰਵਿੰਦਰ ਗੁਲਾਟੀ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਸਭ ਦੇ ਸਹਿਯੋਗ ਦੀ ਕਾਮਨਾ ਕੀਤੀ । ਮੀਟਿੰਗ ਦਾ ਸੰਚਾਲਨ ਯੋਗੇਸ਼ ਵਰਮਾ ਵਲੋਂ ਕੀਤਾ ਗਿਆ । ਸੀਮਾ ਸ਼ਰਮਾ ਅਤੇ ਜਯੋਤੀ ਬੱਗਾ ਵਲੋਂ ਛੋਟੀਆਂ ਖੇਡਾਂ ਰਾਹੀਂ ਸਭ ਦਾ ਮਨੋਰੰਜਨ ਕੀਤਾ ਗਿਆ । ਸਭ ਦਾ ਧੰਨਵਾਦ ਪ੍ਰੋਜੈਕਟ ਡਾਇਰੈਕਟਰਾਂ ਪ੍ਰਦੀਪ ਸ਼ਰਮਾ ਅਤੇ ਰਾਜਕੁਮਾਰ ਸ਼ਰਮਾ ਵਲੋਂ ਕੀਤਾ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਮੈਂਬਰਾਂ ਵਲੋਂ ਰਾਸ਼ਟਰ ਗਾਣ ਗਾਇਆ ਗਿਆ । ਇਸ ਮੌਕੇ ਚੰਦਰ ਸ਼ੇਖਰ ਗੁਪਤਾ, ਸਵਤੰਤਰ ਗੁਪਤਾ, ਰਵੀ ਮੰਗਲ, ਪ੍ਰਵੇਸ਼ ਗੁਪਤਾ, ਤਰੁਨ ਆਨੰਦ, ਰਾਕੇਸ਼ ਗੁਪਤਾ, ਮਨਿੰਦਰ ਸ਼ਰਮਾ, ਰਵੀ ਮੰਗਲ, ਸੁਨੀਲ ਸ਼ਰਮਾ, ਐਡਵੋਕੇਟ ਸੁਮੀਰ ਸ਼ਰਮਾ, ਕਵਿਤਾ ਢੀਂਗਰਾ, ਸ਼ਾਲਿਮਾ ਵਰਮਾ, ਨਰੇਸ਼ ਕੋਹਲੀ, ਪ੍ਰਵੇਸ਼ ਗੁਪਤਾ, ਸਵਤੰਤਰ ਗੁਪਤਾ, ਸੀਤਾ ਦੇਵੀ ਰਾਜਪੁਤ,ਆਸ਼ਾ ਕੋਹਲੀ. ਦੀਪਿਕਾ ਸ਼ਰਮਾ, ਰੁਚਿਕਾ ਸ਼ਰਮਾ, ਅਸ਼ੀਸ਼ ਬੱਗਾ ਹਾਜ਼ਰ ਸਨ ।