ਸਥਾਨਕ ਖਬਰ

ਰਾਮਗੜ੍ਹੀਆ ਕਾਲਜ ਦੇ ਐਨ ਐਸ ਐਸ ਕੈਂਪ ਦੇ ਪੰਜਵੇਂ ਦਿਨ ਕਰਵਾਏ ਗਏ ਭਾਸ਼ਣ

ਰਾਮਗੜ੍ਹੀਆ ਕਾਲਜ ਦੇ ਐਨ ਐਸ ਐਸ ਕੈਂਪ ਦੇ ਪੰਜਵੇਂ ਦਿਨ ਕਰਵਾਏ ਗਏ ਭਾਸ਼ਣ

ਫਗਵਾੜਾ- (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
  ਸਥਾਨਕ ਰਾਮਗੜ੍ਹੀਆ ਕਾਲਜ ਵਿੱਚ ਚੱਲ ਰਹੇ ਐਨ ਐਸ ਐਸ ਦੇ ਕੈਂਪ ਦੇ ਪੰਜਵੇਂ ਦਿਨ ਸੀ ਡੀ ਪੀ ਓ ਬੰਗਾ ਸ੍ਰੀ ਮਤੀ ਦਵਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਿਹਤ ਤੇ ਸਫ਼ਾਈ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਤੋਂ ਇਲਾਵਾ ਇੰਸਪੈਕਟਰ ਮਨਜੀਤ ਸਿੰਘ ਪ੍ਰਦੂਸ਼ਣ ਵਿਭਾਗ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਦੀਆਂ ਕਿਸਮਾਂ ਤੇ ਇਸ ਦੇ ਮੰਦ ਪ੍ਭਾਵਾਂ ਬਾਰੇ ਜਾਣਕਾਰੀ ਦਿੱਤੀ। ਕੂੜੇ ਤੇ ਪਰਾਲੀ ਨੂੰ ਅੱਗ ਲਾਉਣ ਤੇ ਸਰਕਾਰ ਵੱਲੋਂ ਨੀਯਤ ਕੀਤੇ ਜ਼ੁਰਮਾਨੇ ਤੇ ਸਜ਼ਾ ਸੰਬੰਧੀ ਜਾਣਕਾਰੀ ਦਿੱਤੀ। ਸੀ ਡੀ ਪੀ ਓ ਬੰਗਾ ਦਵਿੰਦਰ ਕੌਰ ਜੀ ਨੇ ਕਾਲਜ ਵਿੱਚ ਦੋ ਪੱਖੇ ਵੀ ਦਾਨ ਕੀਤੇ।
 ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਸੰਬੋਧਿਤ ਹੋਣ ਆ ਰਹੇ ਰਿਸੋਰਸ ਪਰਸਨ ਦੀਆਂ ਹਿਦਾਇਤਾਂ ਨੂੰ ਅਮਲ ਵਿੱਚ ਲਿਆਉਣ ਦੀ ਤਾਕੀਦ ਕੀਤੀ। ਮੈਡਮ ਦਵਿੰਦਰ ਕੌਰ ਜੀ ਦਾ ਪੱਖੇ ਦਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਨਾਲ ਆਏ ਮੈਡਮ ਪਰਵੀਨ ਬਾਲਾ  ਸਰਕਲ ਸੁਪਰਵਾਈਜ਼ਰ ਜੀ ਨੂੰ ਵਿਸ਼ੇਸ਼ ਤੌਰ ਤੇ ਜੀ ਆਇਆਂ ਨੂੰ ਕਿਹਾ।
  ਇਸ ਉਪਰੰਤ ਡਾ. ਹਰਮੀਤ ਕੌਰ  (ਐਨ ਐਸ ਐਸ ਇੰਚਾਰਜ ) ਨੇ ਸਭ ਦਾ ਧੰਨਵਾਦ ਕੀਤਾ। ਪ੍ਰੋ. ਤਜਿੰਦਰ ਸਿੰਘ ਐਨ ਐਸ ਐਸ ਕੋ ਇੰਚਾਰਜ ਮੌਜੂਦ ਵੀ ਰਹੇ। ਕਾਲਜ ਦੇ ਹੋਰ ਸਟਾਫ਼ ਮੈਂਬਰ ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ ਕੁਲਵੀਰ ਕੌਰ,ਪ੍ਰੋ. ਜਸਕਰਨ ਸਿੰਘ,ਪ੍ਰੋ ਹਰੀਸ਼ ਕੁਮਾਰ,ਪ੍ਰੋ. ਅਰਪਨ ਦੀਪ ਕੌਰ, ਪ੍ਰੋ. ਤਜਿੰਦਰ ਕੌਰ, ਪ੍ਰੋ. ਪੂਜਾ ਰਾਣੀ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button