ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਮਨਾਇਆ ਮਮਤਾ ਦਿਵਸ
ਗਰਭਵਤੀ ਮਾਵਾਂ ਅਤੇ ਨਵਜਾਤ ਬੱਚਿਆਂ ਦਾ ਕੀਤਾ ਟੀਕਾਕਰਣ
ਫਗਵਾੜਾ 29 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)
ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਯਤਨਾਂ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਸਦਕਾ ਟੀਕਾਕਰਣ ਸਪਤਾਹ ਤਹਿਤ ਮਮਤਾ ਦਿਵਸ ਨੂੰ ਸਮਰਪਿਤ ਕੈਂਪ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਲਗਾਇਆ ਗਿਆ। ਇਸ ਦੌਰਾਨ ਗਰਭਵਤੀ ਮਾਵਾਂ ਅਤੇ 0 ਤੋਂ 5 ਸਾਲ ਦੇ ਨਵਜਾਤ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ। ਕੈਂਪ ਦੌਰਾਨ ਸਿਵਲ ਹਸਪਤਾਲ ਦੇ ਕਾਰਜਕਾਰੀ ਐਸ.ਐਮ.ਓ. ਰਾਜੇਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਕਾਕਰਣ ਇੰਚਾਰਜ ਡਾ. ਨਰੇਸ਼ ਕੁੰਦਰਾ ਤੇ ਮੋਨਿਕਾ ਵਲੋਂ ਭੇਜੀ ਟੀਮ ਦੇ ਮੈਂਬਰਾਂ ਏ.ਐਨ.ਐਮ. ਸੋਨਾ ਤੇ ਆਸ਼ਾ ਵਰਕਰ ਮੀਰਾ ਨੇ ਵਾਰਡ ਨੰਬਰ 21 ਮੁਹੱਲਾ ਪ੍ਰੇਮ ਨਗਰ ਤੇ ਖੇੜਾ ਰੋਡ ਦੇ 20 ਨਵਜਾਤ ਬੱਚਿਆਂ ਅਤੇ ਦੋ ਗਰਭਵਤੀ ਔਰਤਾਂ ਦਾ ਟੀਕਾਕਰਣ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਸਿਰਫ ਟੀਕਾਕਰਣ ਕਰਨਾ ਹੀ ਨਹੀਂ ਸਗੋਂ ਗਰਭਵਤੀ ਔਰਤਾਂ ਨੂੰ ਆਪਣੀ ਅਤੇ ਬੱਚੇ ਦੀ ਸਿਹਤ ਬਾਰੇ ਜਾਗਰੁਕ ਕਰਨਾ ਵੀ ਸੀ। ਕੈਂਪ ਦੌਰਾਨ ਲੋੜ ਅਨੁਸਾਰ ਖੂਨ ਅਤੇ ਕੈਲਸ਼ੀਅਮ ਵਧਾਉਣ ਦੀਆਂ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ, ਮਨਮੋਹਨ ਸਿੰਘ ਵਾਲੀਆ, ਬਲਦੇਵ ਸ਼ਰਮਾ, ਮੋਹਨ ਲਾਲ ਤਨੇਜਾ, ਮਨੀਸ਼ ਕਨੌਜੀਆ ਆਦਿ ਹਾਜਰ ਸਨ।