ਸੰਜੀਵ ਕੁਮਾਰ ਮਿੰਚੂ ਬਣੇ ਹਿਊਮਨ ਰਾਈਟਸ ਕੌਂਸਲ (ਇੰਡੀਆ) ਜਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ
* ਜਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਦਿੱਤੀਆਂ ਸ਼ੁੱਭ ਇੱਛਾਵਾਂ
ਫਗਵਾੜਾ 29 ਮਾਰਚ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਹਿਊਮਨ ਰਾਈਟਸ ਕੌਂਸਲ (ਇੰਡੀਆ) ਵੱਲੋਂ ਫਗਵਾੜਾ ਦੇ ਸੰਜੀਵ ਕੁਮਾਰ ਮਿੰਚੂ ਨੂੰ ਜ਼ਿਲ੍ਹਾ ਕਪੂਰਥਲਾ ਸ਼ਾਖਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦਾ ਐਲਾਨ ਅੱਜ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਫਗਵਾੜਾ ਦੇ ਸੁਭਾਸ਼ ਨਗਰ ਸਥਿਤ ਕੌਂਸਲ ਦੇ ਦਫਤਰ ਚਿਰਾਗ ਐਸੋਸੀਏਟਸ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕੌਂਸਲ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਅਤੇ ਪੰਜਾਬ ਪ੍ਰਧਾਨ ਸੁਖਵੰਤ ਸਿੰਘ ਪੱਡਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹ ਜ਼ਿੰਮੇਵਾਰੀ ਸੰਜੀਵ ਕੁਮਾਰ ਮਿੰਚੂ ਨੂੰ ਸੌਂਪੀ ਗਈ ਹੈ। ਇਸ ਦੌਰਾਨ ਉਨ੍ਹਾਂ ਨਵ-ਨਿਯੁਕਤ ਜ਼ਿਲ੍ਹਾ ਮੀਤ ਪ੍ਰਧਾਨ ਨੂੰ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕੌਂਸਲ ਦੀ ਤਾਕਤ ਵਧਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਸੰਗਠਨ ਨਾਲ ਜੋੜਨ ਦਾ ਸੱਦਾ ਦਿੱਤਾ। ਸੰਜੀਵ ਕੁਮਾਰ ਮਿੰਚੂ ਨੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਸਮੇਤ ਸੀਨੀਅਰ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰਮਨ ਨਹਿਰਾ ਪੰਜਾਬ ਪ੍ਰਧਾਨ ਐਂਟੀ ਕਰਪਸ਼ਨ ਸੈੱਲ, ਨੰਦ ਸੋਨੀ ਜ਼ਿਲ੍ਹਾ ਪ੍ਰਧਾਨ ਐਂਟੀ ਕਰਪਸ਼ਨ ਸੈੱਲ, ਲਾਇਨ ਤਜਿੰਦਰ ਬਾਵਾ ਐਮ.ਜੇ.ਐਫ., ਵਿਜੇ ਅਰੋੜਾ, ਸੁਨੀਲ ਢੀਂਗਰਾ, ਅਤੁਲ ਜੈਨ, ਗੁਲਸ਼ਨ ਸ਼ਰਮਾ ਲੱਕੀ, ਲਾਇਨ ਜੁਗਲ ਬਵੇਜਾ ਪ੍ਰਧਾਨ ਲਾਇਨਜ਼ ਕਲੱਬ ਫਗਵਾੜਾ ਸਿਟੀ, ਲਾਇਨ ਜਸਵੀਰ ਮਾਹੀ ਕਲੱਬ ਸਕੱਤਰ, ਅਸ਼ੋਕ ਵਧਵਾ ਸਾਬਕਾ ਪ੍ਰਧਾਨ ਯੂਥ ਕਾਂਗਰਸ ਆਦਿ ਮੌਜੂਦ ਸਨ।