ਸਥਾਨਕ ਖਬਰ

ਬਲੱਡ ਬੈਂਕ ਵਿਖੇ ਕਰਵਾਇਆ 196ਵਾਂ ਮਾਸਿਕ ਰਾਸ਼ਨ ਵੰਡ ਸਮਾਗਮ

* ਡਰੈੱਸ ਡਿਜਾਇਨਰ ਮੀਤ ਕੋਛੜ ਨੇ ਕਰਵਾਈ ਆਰੰਭਤਾ

ਫਗਵਾੜਾ, 16 ਅਪ੍ਰੈਲ (  ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ       ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 196ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਜਿਸ ਵਿੱਚ ਡਰੈੱਸ ਡਿਜਾਇਨਰ ਮੀਤ ਕੋਛੜ (ਮੀਤ ਕੋਛੜ ਵੈੱਡਿੰਗ ਮਾਲ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵਕ ਰਾਜਿੰਦਰ ਜਸਵਾਲ ਮੌਜੂਦ ਰਹੇ। ਜਿਹਨਾਂ ਨੇ ਆਪਣੀ ਸਵਰਗਵਾਸੀ ਦਾਦੀ ਦੀ ਨਿੱਘੀ ਯਾਦ ‘ਚ ਆਰਥਕ ਸਹਿਯੋਗ ਦਿੱਤਾ। ਮੁੱਖ ਮਹਿਮਾਨ ਨੇ ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਅਤੇ ਬਲੱਡ ਬੈਂਕ ਵੱਲੋਂ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਜਸਵਾਲ ਪਰਿਵਾਰ ਦਾ ਵਿੱਤੀ ਸਹਾਇਤਾ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਵੰਡ ਸੇਵਾ ਲਗਭਗ 16 ਸਾਲਾਂ ਤੋਂ ਨਿਰੰਤਰ ਜਾਰੀ ਹੈ। ਜਿਸ ਵਿੱਚ ਸਮਾਜ ਸੇਵਕ ਰਜਿੰਦਰ ਸਿੰਘ ਕੋਚੜ (ਖੰਡ ਵਾਲੇ), ਰਮੇਸ਼ ਗਾਬਾ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਅਵਤਾਰ ਸਿੰਘ ਕੋਛੜ, ਰਾਜੀਵ ਕੁਮਰਾ, ਐਨ.ਆਰ.ਆਈ. ਸਤਪਾਲ ਵਰਮਾ, ਹਰਸ਼ ਵੀਰਜੀ ਛਾਬੜਾ, ਰਮਨ ਨਹਿਰਾ, ਸੋਨੀ ਦੁੱਗਲ, ਐਡਵੋਕੇਟ ਅੰਕਿਤ ਢੀਂਗਰਾ ਆਦਿ ਵਲੋਂ ਵਢਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਵਿਪਨ ਖੁਰਾਣਾ ਪ੍ਰਧਾਨ ਜਨਤਾ ਸੇਵਾ ਸੰਮਤੀ, ਮਨਜਿੰਦਰ ਕੌਰ, ਰਮੇਸ਼ ਗਾਬਾ, ਤਾਰਾ ਚੰਦ ਚੁੰਬਰ, ਸੁਧਾ ਬੇਦੀ, ਮੋਹਨ ਲਾਲ ਤਨੇਜਾ ਆਦਿ ਮੌਜੂਦ ਸਨ।
ਤਸਵੀਰ : ਬਲੱਡ ਬੈਂਕ ਫਗਵਾੜਾ ਵਿਖੇ ਰਾਸ਼ਨ ਵੰਡ ਸਮਾਗਮ ਦੌਰਾਨ ਲੋੜਵੰਦ ਔਰਤ ਨੂੰ ਰਾਸ਼ਨ ਵੰਡਦੇ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ।

Related Articles

Leave a Reply

Your email address will not be published. Required fields are marked *

Back to top button